ਮੱਸਿਆ ਦਾ ਦਿਹਾੜਾ ਮਨਾਇਆ

ਮੱਸਿਆ ਦਾ ਦਿਹਾੜਾ ਮਨਾਇਆ

ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 13 ਜਨਵਰੀ

ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਤੋਂ ਇਲਾਵਾ ਗੁ. ਸੱਚਖੰਡ ਅੰਗੀਠਾ ਸਾਹਿਬ, ਗੁ. ਮਾਤਾ ਭੋਲੀ ਜੀ, ਗੁ. ਅਕਾਲਸਰ ਕੁਟੀਆ ਬਾਲੀਆਂ, ਗੁ. ਅਕੋਈ ਸਾਹਿਬ, ਗੁ. ਅਕਾਲਗੜ ਸਾਹਿਬ ਲਾਲ ਕੋਠੀ, ਗੁ. ਅਤਰਸਰ ਸਾਹਿਬ ਸਾਰੋਂ ਅਤੇ ਗੁ. ਝਿੜ੍ਹਾ ਸਾਹਿਬ ਕਾਂਝਲਾ ਵਿਖੇ ਲੋਹੜੀ ਤੇ ਮੱਸਿਆ ਦਾ ਪਵਿੱਤਰ ਦਿਹਾੜਾ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਕਥਾ ਕੀਰਤਨ ਅਤੇ ਢਾਡੀ ਜਥਿਆਂ ਵੱਲੋਂ ਢਾਡੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੰਗਤਾਂ ਨੇ ਤੋਸ਼ੇਖ਼ਾਨੇ ਵਿਖੇ ਪਈਆਂ ਸੰਤਾਂ ਦੀਆਂ ਯਾਦਗਾਰੀ ਵਸਤੂਆਂ ਦੇ ਦਰਸ਼ਨ ਕੀਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All