DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

CBSE: ਬਾਰ੍ਹਵੀਂ ਦੇ ਨਤੀਜੇ ’ਚ ਸਕੂਲਾਂ ਦਾ ਸ਼ਾਨਦਾਰ ਪ੍ਰਦਰਸ਼ਨ

ਸੀ ਬੀ ਐੱਸ ਈ ਦੇ ਅੱਜ ਆਏ ਬਾਰ੍ਹਵੀਂ ਦੇ ਨਤੀਜੇ ਦੌਰਾਨ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਦੀ ਕਾਮਰਸ ਸਟਰੀਮ ਦੀ ਸਟੂਡੈਂਟ ਯਾਨਦੀਪ ਕੌਰ ਨੇ 99 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਦਿੱਲੀ ਪਬਲਿਕ ਸਕੂਲ ਦੀ...

  • fb
  • twitter
  • whatsapp
  • whatsapp
featured-img featured-img
ਡੀ ਏ ਵੀ ਪਬਲਿਕ ਸਕੂਲ ਦੇ ਪਾਸ ਹੋਏ ਵਿਦਿਆਰਥੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ। -ਫੋਟੋ: ਰਾਜੇਸ਼ ਸੱਚਰ
Advertisement

ਸੀ ਬੀ ਐੱਸ ਈ ਦੇ ਅੱਜ ਆਏ ਬਾਰ੍ਹਵੀਂ ਦੇ ਨਤੀਜੇ ਦੌਰਾਨ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਦੀ ਕਾਮਰਸ ਸਟਰੀਮ ਦੀ ਸਟੂਡੈਂਟ ਯਾਨਦੀਪ ਕੌਰ ਨੇ 99 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਦਿੱਲੀ ਪਬਲਿਕ ਸਕੂਲ ਦੀ ਸਟੂਡੈਂਟ ਯਸ਼ਲੀਨ ਨੇ ਆਰਟਸ ਸਟਰੀਮ ਵਿੱਚ 98.8 ਫੀਸਦੀ ਅੰਕ ਪ੍ਰਾਪਤ ਕਰਦਿਆਂ ਜਿਲ੍ਹੇ ਵਿਚੋਂ ਦੂਜਾ ਅਤੇ ਬੁੱਢਾ ਦਲ ਪਬਲਿਕ ਸਕੂਲ ਦੇ ਹੀ ਕਾਮਰਸ ਸਟਰੀਮ ਦੇ ਹਿਮਾਂਸ਼ੂ ਗੁਪਤਾ ਅਤੇ ਪਾਤੜਾਂ ਦੇ ਹੈਲਿਕਸ ਸਮਾਰਟ ਸਕੂਲ ਦੀ ਗੀਤਿਕਾ ਰਾਣੀ ਨੇ ਆਰਟਸ ਸਟਰੀਮ ਵਿੱਚ ਸਾਂਝੇ ਤੌਰ ’ਤੇ 98.6 ਫੀਸਦੀ ਅੰਕਾਂ ਨਾਲ ਜ਼ਿਲ੍ਹੇ ਪਟਿਆਲੇ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਦੌਰਾਨ ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਪਟਿਆਲਾ ਦਾ ਬਾਰ੍ਹਵੀਂ ਦਾ ਇਹ ਨਤੀਜਾ 100% ਰਿਹਾ। ਸਾਰੀਆਂ ਸਟਰੀਮਜ਼ ਵਿੱਚ 23 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ। ਵਿਦਿਆਰਥੀਆਂ ਨੇ ਅੰਗਰੇਜ਼ੀ, ਪੇਂਟਿੰਗ, ਅਰਥ ਸ਼ਾਸਤਰ ਅਤੇ ਸੰਗੀਤ ਵਿਸ਼ਿਆਂ ਵਿੱਚ 100 ਵਿੱਚੋਂ 100 ਅੰਕ ਵੀ ਹਾਸਲ ਕੀਤੇ। ਸਕੂਲ ਟੌਪਰਾਂ ਵਿਚ ਕਾਮਰਸ ਸਟਰੀਮ ਗੁਰਸਿਮਰ ਕੌਰ 96.6%, ਹਿਊਮੈਨਿਟੀਜ਼ ਸਟਰੀਮ ਵਿਚ ਹਰਨੂਰ ਕੌਰ ਬੋਪਾਰਾਏ 96.2%, ਸਾਇੰਸ ਸਟਰੀਮ ਵਿਚ ਲੁਭਾਨਿਕਾ 93.8% ਸ਼ਾਮਲ ਹਨ। ਪ੍ਰਿੰਸੀਪਲ ਜਸਜੀਤ ਸੋਹੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।

ਇਸੇ ਦੌਰਾਨ ਅਕਾਲ ਅਕੈਡਮੀ ਰੀਠ ਖੇੜ੍ਹੀ ਦਾ ਵੀ ਬਾਰ੍ਹਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਦੇ ਸਾਰੇ 138 ਵਿਦਿਆਰਥੀ ਪਾਸ ਹਨ। ਸਾਇੰਸ ਮੈਡੀਕਲ ਦੀ ਜਸ਼ਨਦੀਪ ਕੌਰ 98.5% ਅੰਕ ਪ੍ਰਾਪਤ ਕਰਕੇ ਸਕੂਲ ਦੀ ਟਾਪਰ ਰਹੀਂ। ਜਿਸ ਦੇ ਇੰਗਲਿਸ਼, ਕਮਿਸਟਰੀ ਅਤੇ ਬਾਇਓਲੋਜੀ ਵਿੱਚੋਂ 100 ਵਿੱਚੋਂ 100 ਅੰਕ ਹਨ। ਕਾਮਰਸ ਦਾ ਵਿਦਿਆਰਥੀ ਦਰਸਪਰੀਤ ਸਿੰਘ 97% ਅੰਕ ਹਾਸਲ ਕਰਕੇ ਆਪਣੀ ਸਟਰੀਮ ਵਿੁੱਚ ਫਸਟ ਰਿਹਾ। ਨਰਿੰਦਰ ਕੌਰ 96.6 ਪ੍ਰਤੀਸ਼ਤ ਅੰਕਾਂ ਆਰਟਸ ਸਟਰੀਮ ’ਚ ਪਹਿਲੇ ਦਰਜੇ ’ਤੇ ਰਹੀ। ਜਿਸ ਨੇ ਪੰਜਾਬੀ ਵਿੱਚੋਂ 100 ਵਿਚੋਂ 100 ਅੰਕ ਹਾਸਲ ਕੀਤੇ। ਸਾਰੇ 138 ਵਿਦਿਆਰਥੀਆਂ ਵਿਚੋਂ 23 ਨੇ 90% ਤੋਂ ਉੱਪਰ ਅੰਕ ਹਾਸਲ ਕੀਤੇ। ਪ੍ਰਿੰਸੀਪਲ ਸ਼ਮਿੰਦਰਪਾਲ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।

Advertisement

ਸੀਬਾ ਸਕੂਲ ਦੀ ਰਵਨੀਤ ਅੱਵਲ

ਲਹਿਰਾਗਾਗਾ (ਰਮੇਸ਼ ਭਾਰਦਵਾਜ): ਸੀਬੀਐੱਸਈ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਦੇ ਨਤੀਜੇ ’ਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੀ ਰਵਨੀਤ ਕੌਰ ਨੇ 96.2 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਜਸਪ੍ਰੀਤ ਕੌਰ ਭੁਟਾਲ ਅਤੇ ਸਹਿਜਪ੍ਰੀਤ ਕੌਰ ਜਵਾਹਰਵਾਲਾ ਨੇ 95% ਮੀਨਾਕਸ਼ੀ ਸ਼ਰਮਾ ਹਰਿਆਊ ਨੇ 94.2% ਸਿਮਰਨਜੀਤ ਕੌਰ ਗਿੱਦਰਿਆਣੀ ਨੇ 94% ਤਨੂ ਪ੍ਰੀਆ ਗੰਢੂਆਂ ਨੇ 93.2 ਦਿਲਪ੍ਰੀਤ ਕੌਰ ਰਾਏਧਰਾਣਾ ਨੇ 93% ਲਵਪ੍ਰੀਤ ਕੌਰ ਨੰਗਲਾ ਨੇ 92.2 ਹੁਸਨਪ੍ਰੀਤ ਕੌਰ ਸੰਗਤੀਵਾਲਾ ਨੇ 92 ਹਰਪ੍ਰੀਤ ਕੌਰ ਲਹਿਰਾਗਾਗਾ ਨੇ ਅੇ ਪ੍ਰੀਆ ਵਰਮਾ ਰਾਏਧਰਾਣਾ ਨੇ 92 ਸੁਖਪ੍ਰੀਤ ਕੌਰ ਕਾਲਬੰਜਾਰਾ ਨੇ 91 ਗੁਰਸ਼ਾਨ ਸਿੰਘ ਕਾਲਬਨਜਾਰਾ ਨੇ 90% ਅੰਕ ਹਾਸਿਲ ਕੀਤੇ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Advertisement

ਰਵਨੀਤ ਕੌਰ ਦਾ ਮਿੱਠਾ ਮੂੰਹ ਕਰਵਾਉੰਦੇ ਹੋਏ ਕੰਵਲਜੀਤ ਸਿੰਘ ਢੀਂਡਸਾ ਤੇ ਹੋਰ।
ਰਵਨੀਤ ਕੌਰ ਦਾ ਮਿੱਠਾ ਮੂੰਹ ਕਰਵਾਉੰਦੇ ਹੋਏ ਕੰਵਲਜੀਤ ਸਿੰਘ ਢੀਂਡਸਾ ਤੇ ਹੋਰ।

Advertisement
×