ਹੇਅਰ ਸਟੂਡੀਓ ਤੋਂ ਨਕਦੀ ਅਤੇ ਸਾਮਾਨ ਚੋਰੀ
ਜੀ ਨਿਵਾਜ਼ ਹੇਅਰ ਸਟੂਡੀਓ ’ਚੋਂ ਚੋਰ 12 ਹਜ਼ਾਰ ਰੁਪਏ ਦੀ ਨਕਦੀ ਸਮੇਤ ਕਰੀਬ ਦੋ ਲੱਖ ਰੁਪਏ ਦਾ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ ਹਨ ਜਦੋਂਕਿ ਮਿੱਠੂ ਹਾਰਡਵੇਅਰ ਦੀ ਦੁਕਾਨ ’ਚੋਂ ਚੋਰੀ ਦੀ ਕੋਸ਼ਿਸ਼ ਨਾਕਾਮ ਰਹੀ। ਜੀ ਨਿਵਾਜ਼ ਹੇਅਰ ਸਟੂਡੀਓ...
ਜੀ ਨਿਵਾਜ਼ ਹੇਅਰ ਸਟੂਡੀਓ ’ਚੋਂ ਚੋਰ 12 ਹਜ਼ਾਰ ਰੁਪਏ ਦੀ ਨਕਦੀ ਸਮੇਤ ਕਰੀਬ ਦੋ ਲੱਖ ਰੁਪਏ ਦਾ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ ਹਨ ਜਦੋਂਕਿ ਮਿੱਠੂ ਹਾਰਡਵੇਅਰ ਦੀ ਦੁਕਾਨ ’ਚੋਂ ਚੋਰੀ ਦੀ ਕੋਸ਼ਿਸ਼ ਨਾਕਾਮ ਰਹੀ। ਜੀ ਨਿਵਾਜ਼ ਹੇਅਰ ਸਟੂਡੀਓ ਦੇ ਮਾਲਕ ਗੁਰਨਿਵਾਜ਼ ਸਿੰਘ ਅਨੁਸਾਰ ਚੋਰ ਸਟੂਡੀਓ ਦੀ ਛੱਤ ਉਪਰ ਬਣੀਆਂ ਪੌੜੀਆਂ ਦੀ ਮਮਟੀ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਦਰਾਜ ’ਚੋਂ ਕਰੀਬ 12 ਹਜ਼ਾਰ ਰੁਪਏ, ਮਹਿੰਗੀਆਂ ਕਰੀਮਾਂ ਤੇ ਪਾਊਡਰ ਤੋਂ ਇਲਾਵਾ ਹੇਅਰ ਸਟੂਡੀਓ ’ਚ ਵਰਤੀਆਂ ਜਾਂਦੀਆਂ ਮਸ਼ੀਨਾਂ ਸਮੇਤ ਕਰੀਬ 2 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਬਾਅਦ ’ਚ ਇਤਲਾਹ ਦੇਣ ਉਪਰੰਤ ਪੀ ਸੀ ਆਰ ਦੀ ਟੀਮ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ। ਇਸੇ ਦੌਰਾਨ ਲੰਘੀ ਰਾਤ ਸ਼ਹਿਰ ’ਚ ਰੈਡੀਮੇਡ ਗਾਰਮੈਂਟਸ ਦੇ ਸ਼ੋਅਰੂਮ ’ਚ ਚੋਰੀ ਹੋ ਗਈ ਹੈ। ਇਸੇ ਤਰ੍ਹਾਂ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਏ ਕੇ ਕੁਲੈਕਸ਼ਨ ਦੇ ਮਾਲਕ ਅਮਰੀਸ਼ ਕੁਮਾਰ ਨੇ ਦੱਸਿਆ ਕਿ ਰਾਤ ਸਮੇਂ ਚੋਰ ਸ਼ੋਅਰੂਮ ਦਾ ਸ਼ਟਰ ਤੋੜ ਕੇ ਕਾਊਂਟਰ ’ਚੋਂ ਕਰੀਬ 10-15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਦੀ ਵਾਰਦਾਤ ਸੀ ਸੀ ਟੀ ਵੀ ਕੈਮਰਿਆਂ ’ਚ ਕੈਦ ਹੋ ਗਈ ਅਤੇ ਚੋਰੀ ਦੀ ਘਟਨਾ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ।

