ਫਸਲ ਖਰਾਬ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

ਫਸਲ ਖਰਾਬ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

ਪੱਤਰ ਪ੍ਰੇਰਕ
ਲਹਿਰਾਗਾਗਾ, 25 ਨਵੰਬਰ

ਪਿੰਡ ਸੰਗਤਪੁਰਾ ’ਚ ਵਿਧਵਾ ਧੀ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਵਾਲੇ ਤਿੰਨ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਧਾਰਾ 447 , 511 ਤੇ 427 ਆਈਪੀਸੀ ਅਧੀਨ ਕੇਸ ਦਰਜ ਕੀਤਾ ਹੈ। ਥਾਣਾ ਸਦਰ ਮੁਖੀ ਇੰਸਪੈਕਟਰ ਵਿਜੈਪਾਲ ਨੇ ਦੱਸਿਆ ਕਿ ਪਿੰਡ ਸੰਗਤਪੁਰਾ ਦੀ ਜੰਮਪਲ ਮਨਜੀਤ ਕੌਰ ਪੁੱਤਰੀ ਛੋਟਾ ਸਿੰਘ ਦਾ ਪਿੰਡ ਖੀਵਾ ਦੇ ਵਸਨੀਕ ਰਾਮ ਸਿੰਘ ਨਾਲ ਵਿਆਹ 18 ਵਰ੍ਹੇ ਪਹਿਲਾਂ ਹੋਇਆ ਸੀ। ਉਸਦੇ ਪਿੱਤਾ ਛੋਟਾ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਸੰਗਤਪੁਰਾ ਕੋਲ 38 ਕਨਾਲ 14 ਮਰਲੇ ਜ਼ਮੀਨ ’ਤੇ ਕਬਜ਼ਾ ਸੀ ਤੇ ਉਸਦੇ ਪਿਤਾ ਨੇ ਇਹ ਜ਼ਮੀਨ ਬਹਾਦਰ ਸਿੰਘ ਪੁੱਤਰ ਮੇਵਾ ਸਿੰਘ ਨੂੰ ਠੇਕੇ ’ਤੇ ਦਿੱਤੀ ਸੀ ਤੇ ਉਸਦੇ ਪਿਤਾ ਛੋਟਾ ਸਿੰਘ ਦੀ ਪਹਿਲੀ ਨਵੰਬਰ ਨੂੰ ਮੌਤ ਹੋ ਗਈ। ਮਨਜੀਤ ਕੌਰ ਦੇ ਕੋਈ ਭਰਾ ਨਾ ਹੋਣ ਕਰਕੇ ਉਸਦੀ ਭੈਣ ਤੇ ਭਣੋਈਆ ਘਰ ਤੇ ਜਾਇਦਾਦ ਦੀ ਦੇਖ-ਭਾਲ ਲਈ ਸੰਗਤਪੁਰਾ ਰਹਿੰਦੇ ਸਨ ਤੇ ਉਹ 16 ਨਵੰਬਰ 7.30 ਵਜੇ ਠੇਕੇਦਾਰ ਬਹਾਦਰ ਸਿੰਘ ਨੂੰ ਨਾਲ ਲੈ ਕੇ ਖੇਤ ਗੇੜਾ ਮਾਰਨ ਗਏ ਤਾਂ ਉਥੇ ਅਵਤਾਰ ਸਿੰਘ ਤਾਰੀ, ਤਰਸੇਮ ਸਿੰਘ ਪੁੱਤਰਾਨ ਛੱਜੂ ਸਿੰਘ, ਛੱਜੂ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੰਗਤਪੁਰਾ ਆਪਣੇ ਟਰੈਕਟਰ ਨਾਲ ਪਿੱਛੇ ਰੋਟਾਵੇਟਰ ਪਾ ਕੇ ਮਨਜੀਤ ਕੌਰ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਠੇਕੇਦਾਰ ਵੱਲੋਂ ਬੀਜੇ ਜੌਂ ਤੇ ਕਣਕ ਦੀ ਫਸਲ ਵਾਹਕੇ ਕਬਜ਼ਾ ਕਰਨ ਲੱਗੇ ਤਾਂ ਮਨਜੀਤ ਕੌਰ ਤੇ ਠੇਕੇਦਾਰ ਬਹਾਦਰ ਸਿੰਘ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਨਸਗੋਂ 2 ਕਨਾਲ ਕਣਕ ਤੇ ਦੋੋ ਕਨਾਲ ਜੌਂ ਦਾ ਨੁਕਸਾਨ ਕਰ ਦਿੱਤਾ ਤੇ ਰੌਲਾ ਪਾਉਣ ’ਤੇ ਉਹ ਟਰੈਕਟਰ ’ਤੇ ਸਵਾਰ ਹੋ ਕੇ ਮੌਕੇ ਤੋਂ ਭੱਜ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All