DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab News: ਆਪ ਵਰਕਰਾਂ ’ਤੇ ਹਮਲੇ ਦੇ ਸਬੰਧ ਵਿੱਚ ਭਾਜਪਾ ਦੇ 17 ਵਰਕਰਾਂ ’ਤੇ ਕੇਸ ਦਰਜ

ਧੂਰੀ ਦੇ ਵਾਰਡ ਨੰਬਰ 10 ਵਿੱਚ ਆਪ ਪਾਰਟੀ ਦੇ ਆਗੂ ਸਤਿੰਦਰ ਸਿੰਘ ਚੱਠਾ ਦੇ ਪੁੱਤਰ ਵਿਕਰਾਤ ਸਿੰਘ ਚੱਠਾ ਦੀ ਜਿੱਤ ਤੋਂ ਬਾਅਦ ਜਸ਼ਨ ਮਨਾ ਰਹੇ ਆਪ ਵਰਕਰਾਂ ’ਤੇ ਕਥਿਤ ਤੌਰ ’ਤੇ ਸਾਬਕਾ ਕੌਂਸਲਰ ਮਨੀ ਦੇ ਸਮਰਥਕਾਂ ਵੱਲੋਂ ਹਮਲਾ ਕਰਕੇ  ਦਰਜਨ...

  • fb
  • twitter
  • whatsapp
  • whatsapp
Advertisement
ਧੂਰੀ ਦੇ ਵਾਰਡ ਨੰਬਰ 10 ਵਿੱਚ ਆਪ ਪਾਰਟੀ ਦੇ ਆਗੂ ਸਤਿੰਦਰ ਸਿੰਘ ਚੱਠਾ ਦੇ ਪੁੱਤਰ ਵਿਕਰਾਤ ਸਿੰਘ ਚੱਠਾ ਦੀ ਜਿੱਤ ਤੋਂ ਬਾਅਦ ਜਸ਼ਨ ਮਨਾ ਰਹੇ ਆਪ ਵਰਕਰਾਂ ’ਤੇ ਕਥਿਤ ਤੌਰ ’ਤੇ ਸਾਬਕਾ ਕੌਂਸਲਰ ਮਨੀ ਦੇ ਸਮਰਥਕਾਂ ਵੱਲੋਂ ਹਮਲਾ ਕਰਕੇ  ਦਰਜਨ ਦੇ ਕਰੀਬ ਨੋਜਵਾਨਾਂ ਨੂੰ ਗੰਭੀਰ ਜ਼ਖਮੀ ਕਰਨ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਘਟਨਾ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਵਿੱਚੋਂ  ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜੋ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ।
ਇਸ ਸਬੰਧੀ ਪੁਲੀਸ ਕੋਲ ਦੇਵ ਰਾਜ ਧੂਰੀ ਵਾਸੀ ਹਿੰਮਤਪੁਰਾ ਵੱਲੋਂ ਪੁਲੀਸ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਪੜਤਾਲ ਕਰਨ ਉਪਰੰਤ  16  ਵਿਅਕਤੀਆਂ ਤੋ ਇਲਾਵਾ ਇੱਕ ਅਣਪਛਾਤੇ ਉੱਪਰ ਵੱਖ ਵੱਖ ਧਰਾਵਾ ਤਹਿਤ ਪਰਚਾ ਦਰਜ ਕੀਤਾ ਹੈ। ਐੱਫ ਆਈ ਆਰ ਵਿੱਚ ਵਾਰਡ ਨੰਬਰ 10 ਦੇ ਸਾਬਕਾ ਕੋਸਲਰ ਹਰੀਕਿਸ਼ਨ ਮਨੀ, ਸਮੀਰ, ਵਿਵੇਕ ਕੁਮਾਰ, ਨਿਤਿਸ਼ ਕੁਮਾਰ, ਭੁਪਿੰਦਰ ਕੁਮਾਰ, ਦਰਸਣਾ ਰਾਣੀ, ਰਵੀ ਕੁਮਾਰ, ਵਿਕਰਮ, ਬਬੀਤਾ ਰਾਣੀ, ਸੁਮਿਤ ਕੁਮਾਰ, ਗਗਨਦੀਪ, ਪ੍ਰਦੀਪ ਕੁਮਾਰ, ਕਾਜਲ, ਸੁਨੀਤਾ, ਅਸੋਕ ਕੁਮਾਰ, ਇੰਦਰਜੀਤ ਕਾਹਲੋ ਦੇ ਨਾਂ ਸ਼ਾਮਲ ਹਨ। ਦੁਸਰੇ ਪਾਸੇ ਆਪ ਦੇ ਸਮਰੱਥਕਾਂ ਨੇ ਮੰਗ ਕੀਤੀ ਕਿ ਇਨ੍ਹਾਂ ਮੁਲਜ਼ਮਾਂ ਉੱਪਰ ਇਰਾਦਾ ਕਤਲ ਦੀ ਧਾਰਾ ਸ਼ਾਮਲ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਸਬੰਧੀ ਜਾਚ ਕਰ ਰਹੇ ਪੁਲੀਸ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਪਰਚਾ ਦਰਜ ਕਰਨ ਉਪਰੰਤ ਮੁਲਜ਼ਮਾਂ ਦੀ ਭਾਲ ਜਾਰੀ ਹੈ ਤੇ ਉਨ੍ਹਾਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
Advertisement
×