ਸਟੇਅਰਿੰਗ ਨੂੰ ਲੌਕ ਲੱਗ ਜਾਣ ਕਾਰਨ ਸੂਏ ਵਿੱਚ ਡਿੱਗੀ ਕਾਰ
ਇੱਕ ਮਾਰੂਤੀ ਕਾਰ ਦੇ ਸਟੇਅਰਿੰਗ ਨੂੰ ਲੌਕ ਲੱਗ ਜਾਣ ਕਾਰਨ ਕਾਰ ਬੇਕਾਬੂ ਹੋ ਕੇ ਸੂਏ ਵਿੱਚ ਡਿੱਗ ਗਈ। ਪਿੰਡ ਕਾਕੜਾ ਵਿਖੇ ਕਬਾੜ ਦਾ ਕੰਮ ਕਰਨ ਵਾਲੇ ਦੁਕਾਨਦਾਰ ਪੱਪੂ ਨੇ ਇੱਥੇ ਕਾਕੜਾ ਰੋਡ ’ਤੇ ਇੱਕ ਵਿਅਕਤੀ ਕੋਲੋਂ ਪੁਰਾਣੀ ਮਾਰੂਤੀ ਕਾਰ ਖਰੀਦੀ...
Advertisement
ਇੱਕ ਮਾਰੂਤੀ ਕਾਰ ਦੇ ਸਟੇਅਰਿੰਗ ਨੂੰ ਲੌਕ ਲੱਗ ਜਾਣ ਕਾਰਨ ਕਾਰ ਬੇਕਾਬੂ ਹੋ ਕੇ ਸੂਏ ਵਿੱਚ ਡਿੱਗ ਗਈ। ਪਿੰਡ ਕਾਕੜਾ ਵਿਖੇ ਕਬਾੜ ਦਾ ਕੰਮ ਕਰਨ ਵਾਲੇ ਦੁਕਾਨਦਾਰ ਪੱਪੂ ਨੇ ਇੱਥੇ ਕਾਕੜਾ ਰੋਡ ’ਤੇ ਇੱਕ ਵਿਅਕਤੀ ਕੋਲੋਂ ਪੁਰਾਣੀ ਮਾਰੂਤੀ ਕਾਰ ਖਰੀਦੀ ਸੀ।
ਉਹ ਇਸ ਕਾਰ ਨੂੰ ਇੱਕ ਹੋਰ ਗੱਡੀ ਦੇ ਪਿੱਛੇ ਟੋਚਨ ਲਾ ਕੇ ਲਿਜਾ ਰਿਹਾ ਸੀ ਕਿ ਮੀਡੀਆ ਸੈਂਟਰ ਦੇ ਸਾਹਮਣੇ ਪਹੁੰਚ ਕੇ ਕਾਰ ਦੇ ਸਟੇਅਰਿੰਗ ਨੂੰ ਲੌਕ ਲੱਗ ਗਿਆ। ਜਿਸ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਦੇ ਨਾਲ ਹੀ ਲੰਘਦੇ ਸੂਏ ਵਿੱਚ ਡਿੱਗ ਗਈ।
Advertisement
ਦੁਕਾਨਦਾਰ ਪੱਪੂ ਦਾ ਸੱਟਾਂ ਤੋਂ ਬਚਾਅ ਹੋ ਗਿਆ। ਉਹ ਸ਼ੀਸ਼ੇ ਰਾਹੀਂ ਕਾਰ ਵਿੱਚੋਂ ਬਾਹਰ ਆਇਆ ਅਤੇ ਕਾਰ ਨੂੰ ਲੋਕਾਂ ਦੀ ਸਹਾਇਤਾ ਨਾਲ ਸੂਏ ਵਿੱਚੋਂ ਬਾਹਰ ਕੱਢਿਆ।
Advertisement
Advertisement
×

