ਕੈਬਨਿਟ ਮੰਤਰੀ ਵੱਲੋਂ ਬਹੁ ਕਰੋੜੀ ਰੇਲਵੇ ਅੰਡਰ-ਬਰਿਜ ਦਾ ਉਦਘਾਟਨ

ਸ਼ਹਿਰ ਵਿੱਚ 12.15 ਕਰੋੜ ਦੀ ਲਾਗਤ ਵਾਲੇ ਵਾਟਰ ਸਪਾਲਾਈ ਤੇ ਸੀਵਰੇਜ ਸਿਸਟਮ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ

ਕੈਬਨਿਟ ਮੰਤਰੀ ਵੱਲੋਂ ਬਹੁ ਕਰੋੜੀ ਰੇਲਵੇ ਅੰਡਰ-ਬਰਿਜ ਦਾ ਉਦਘਾਟਨ

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਸੰਗਰੂਰ ਦੀ ਬਰਨਾਲਾ ਰੋਡ ’ਤੇ ਰੇਲਵੇ ਅੰਡਰ-ਬਰਿਜ ਦਾ ਉਦਘਾਟਨ ਕਰਦੇ ਹੋਏ। -ਫੋਟੋ: ਲਾਲੀ

ਨਿਜੀ ਪੱਤਰ ਪ੍ਰੇਰਕ

ਸੰਗਰੂਰ, 17 ਅਕਤੂਬਰ

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਅੱਜ ਸੰਗਰੂਰ-ਬਰਨਾਲਾ ਰੋਡ ’ਤੇ ਜਿਥੇ 4.73 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਰੇਲਵੇ ਅੰਡਰ ਬਰਿਜ ਦਾ ਉਦਘਾਟਨ ਕੀਤਾ ਗਿਆ ਉਥੇ ਸ਼ਹਿਰ ਵਿਚ 100 ਫੀਸਦੀ ਵਾਟਰ ਸਪਲਾਈ ਤੇ ਸੀਵਰੇਜ ਸਿਸਟਮ ਲਈ 12. 15 ਕਰੋੜ ਦੀ ਲਾਗਤ ਵਾਲੇ ਨਵੇਂ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ ਗਿਆ।

ਰੇਲਵੇ ਅੰਡਰ ਬ੍ਰਿਜ ਦੇ ਉਦਘਾਟਨ ਮੌਕੇ ਸ੍ਰੀ ਸਿੰਗਲਾ ਨੇ ਦੱਸਿਆ ਕਿ ਸੰਗਰੂਰ-ਬਰਨਾਲਾ ਰੋਡ ’ਤੇ ਰੇਲਵੇ ਓਵਰ ਬਰਿਜ ਬਣਨ ਨਾਲ ਰੇਲਵੇ ਲਾਈਨ ਤੋਂ ਪਾਰ ਵੱਖ-ਵੱਖ ਕਲੋਨੀਆਂ ਦੇ ਲੋਕਾਂ ਨੂੰ ਰੋਜ਼ਾਨਾ ਬਜ਼ਾਰ ਆਉਣ-ਜਾਣ ਲਈ ਓਵਰ ਬਰਿਜ ਉਪਰੋਂ ਦੀ ਪੈਦਲ ਜਾਂ ਦੋ ਪਹੀਆ ਵਾਹਨਾਂ ਰਾਹੀਂ ਆਉਣਾ ਪੈਂਦਾ ਸੀ ਜੋ ਕਿ ਕਾਫ਼ੀ ਲੰਮਾ ਰਸਤਾ ਪੈਂਦਾ ਸੀ। ਲੋਕਾਂ ਦੀ ਮੰਗ ’ਤੇ 4.73 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ ਪਾਸ ਕਰਵਾਇਆ ਸੀ। ਲੋਕਾਂ ਨੂੰ ਰੇਲਵੇ ਪੁਲ ਦੇ ਹੇਠੋਂ ਆਪਣੇ ਦੋ ਪਹੀਆ ਵਾਹਨ ਲੰਘਾਉਣ ਅਤੇ ਪੈਦਲ ਆਉਣ-ਜਾਣ ਲਈ ਕਾਫ਼ੀ ਰਾਹਤ ਮਿਲੇਗੀ।

ਇਸ ਮਗਰੋਂ ਸ੍ਰੀ ਸਿੰਗਲਾ ਨੇ ਸ਼ਹਿਰ ਵਿਚ ਵਾਟਰ ਸਪਲਾਈ ਅਤੇ ਸੀਵਰੇਜ ਸਿਸਟਮ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ ਲਗਪਗ 12.15 ਕਰੋੜ ਰੁਪਏ ਦੀ ਲਾਗਤ ਆਵੇਗੀ। ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਸੌ ਫੀਸਦੀ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਸਿਸਟਮ ਲਈ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਆਉਣ ਵਾਲੇ ਇਕ ਦੋ ਦਿਨਾਂ ਵਿੱਚ ਉਸ ’ਤੇ ਕੰਮ ਆਰੰਭ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਛੇਤੀ ਹੀ ਪੂਰਾ ਹੋ ਜਾਵੇਗਾ ਅਤੇ ਲਗਪਗ 20 ਕਿਲੋਮੀਟਰ ਸੀਵਰੇਜ ਲਾਈਨ ਤੇ 16 ਕਿਲੋਮੀਟਰ ਵਾਟਰ ਸਪਲਾਈ ਨਾਲ਼ ਏਰੀਏ ਜਿਨ੍ਹਾਂ ਵਿਚ ਨਿਊ ਜੀਵਨ ਨਗਰ, ਭੱਠਲ ਕਲੋਨੀ, ਹਰੇੜੀ ਰੋਡ, ਬੱਗੂਆਣਾ, ਰਾਮ ਨਗਰ, ਹਰਿਪੁਰਾ, ਸੋਹੀਆਂ ਰੋਡ, ਇੰਦਰਾ ਕਲੋਨੀ ਆਦਿ ਇਲਾਕਿਆਂ ਦੇ ਲੋਕਾਂ ਨੂੰ ਵਾਟਰ ਸਪਲਾਈ ਤੇ ਸੀਵਰੇਜ ਲਾਈਨ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਲੜਨ ਵੇਲੇ ਸੰਗਰੂਰ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਲੋਕਾਂ ਦੀ ਹਰ ਮੁਸ਼ਕਲ ਦਾ ਹੱਲ ਕਰਨ ਲਈ ਲੋਕਾਂ ਦਾ ਸੇਵਕ ਬਣ ਕੇ ਕੰਮ ਕਰਾਂਗਾ ਜਿਸ ਉਪਰ ਉਹ ਲਗਾਤਾਰ ਪਹਿਰਾ ਦੇ ਰਹੇ ਹਨ। ਇਸ ਮੌਕੇ ਪਰਮਿੰਦਰ ਬਜਾਜ, ਸੱਤਪਾਲ ਧਾਲੀਵਾਲ, ਰਵਿੰਦਰ ਸਿੰਘ ਮੀਨ, ਚਮਕੌਰ ਜੱਸੀ, ਭੁਪਿੰਦਰ ਜੱਸੀ, ਗੁਰਮੀਤ ਧਾਲੀਵਾਲ, ਮਨੀ ਬੋਹਟ, ਸੰਜੇ ਬਾਂਸਲ, ਗੌਰਵ ਸਿੰਗਲਾ, ਰੌਂਕੀ ਬਾਂਸਲ, ਵਿੱਕੀ, ਸੁਨੀਲ ਕੁਮਾਰ, ਮਨੀ ਕਥੂਰੀਆ, ਧਰੁਵ ਗਰਗ ਆਦਿ ਅਨੇਕਾਂ ਪਾਰਟੀ ਆਗੂ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼