Cabinet Minister Aman Arora: ਅਰੋੜਾ ਨੇ 4 ਪੁਸਤਕਾਂ ਲੋਕ ਅਰਪਣ ਕੀਤੀਆਂ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਚੰਗੀ ਸ਼ਾਇਰੀ ਸਮਾਜ ਲਈ ਜ਼ਰੂਰੀ ਹੈ। ਸ੍ਰੀ ਅਰੋੜਾ ਅੱਜ ਸਾਹਿਤ ਸਦਨ ਸੰਗਰੂਰ ਵੱਲੋਂ ਅਕਾਲ ਕਾਲਜ ਆਫ ਐਜੂਕੇਸ਼ਨ ਵਿੱਚ ਕਰਵਾਏ ਕਵੀ ਦਰਬਾਰ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਰਥਿਕ ਸ਼ਾਇਰੀ ਲਈ ਸਾਹਿਤ...
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਚੰਗੀ ਸ਼ਾਇਰੀ ਸਮਾਜ ਲਈ ਜ਼ਰੂਰੀ ਹੈ। ਸ੍ਰੀ ਅਰੋੜਾ ਅੱਜ ਸਾਹਿਤ ਸਦਨ ਸੰਗਰੂਰ ਵੱਲੋਂ ਅਕਾਲ ਕਾਲਜ ਆਫ ਐਜੂਕੇਸ਼ਨ ਵਿੱਚ ਕਰਵਾਏ ਕਵੀ ਦਰਬਾਰ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸਾਰਥਿਕ ਸ਼ਾਇਰੀ ਲਈ ਸਾਹਿਤ ਸਦਨ ਨੇ ਵਧੀਆ ਪ੍ਰੰਪਰਾ ਸ਼ੁਰੂ ਕੀਤੀ। ਇਸ ਮੌਕੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ, ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਡਾ. ਸੁਖਵਿੰਦਰ ਸਿੰਘ, ਅਸ਼ੋਕ ਬਾਂਸਲ, ਡਾ. ਨਰਵਿੰਦਰ ਕੌਸ਼ਲ, ਰਾਜ ਕੁਮਾਰ ਅਰੋੜਾ, ਹਰਜੀਤ ਸਿੰਘ ਢੀਂਗਰਾ, ਅਮਨਦੀਪ ਸਿੰਘ ਅਮਨੀ, ਡਾ. ਕਪਿਲ ਸ਼ਰਮਾ, ਅਵਤਾਰ ਸਿੰਘ ਚੋਟੀਆਂ, ਡਾ. ਕਵਿਤਾ ਸ਼ਰਮਾ, ਕੁਲਵੰਤ ਸਿੰਘ ਖ਼ਨਰੀ ਅਤੇ ਸੁਰਿੰਦਰ ਨਾਗਰਾ ਨੇ ਸੰਬੋਧਨ ਕੀਤਾ।
ਇਸ ਮੌਕੇ ਮੰਤਰੀ ਅਰੋੜਾ ਅਤੇ ਜਸਵੰਤ ਸਿੰਘ ਖਹਿਰਾ ਨੇ ਅਰਸ਼ੀਆ ਗਰਗ ਦੀ ਪੁਸਤਕ ‘ਦਿ ਬਾਲਕੋਨੀ’, ਜਸਵਿੰਦਰ ਪੰਜਾਬੀ ਦੀ ਪੁਸਤਕ ‘ਲਾਲ ਹਵੇਲੀ’, ਹਰਪ੍ਰੀਤ ਕੌਰ ਘੁੰਨਸ ਦੀ ਪੁਸਤਕ ‘ਤੇਰੇ ਜਿਹਾ ਤੂੰ’ ਅਤੇ ਅਨੋਖ ਸਿੰਘ ਵਿਰਕ ਦੀ ਪੁਸਤਕ ‘ਟਾਹਣੀਆਂ ਤੋਂ ਜੜ੍ਹਾਂ ਵੱਲ’ ਰਿਲੀਜ਼ ਕੀਤੀਆਂ। ਇਸ ਮੌਕੇ ਹੋਰ ਕਵੀ ਦਰਬਾਰ ਵਿੱਚ ਮਹੰਤ ਹਰਪਾਲ ਦਾਸ, ਬਲਰਾਜ ਓਬਰਾਏ ਬਾਜੀ, ਜੀਤ ਹਰਜੀਤ, ਨੂਰਦੀਪ ਕਮਲ, ਬਲਜਿੰਦਰ ਈਲਵਾਲ, ਧਰਮੀ ਤੁੰਗਾ ਨੇ ਹਿੱਸਾ ਲਿਆ। ਗੁਰਜੋਤ ਕੌਰ ਅਤੇ ਮਹਿਕ ਨੇ ਕਵੀਸ਼ਰੀ ਸੁਣਾਈ।
