DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

building inauguration: ਕੰਨਿਆ ਸਕੂਲ ਦੇ ਮੁੱਦੇ ’ਤੇ ਸਰਕਾਰੀ ਦਾਅਵਿਆਂ ਦੀ ਫੂਕ ਕੱਢੀ

ਕਾਂਗਰਸ ਨੇ ਸਕੂਲ ਦੀ ਇਮਾਰਤ ਰਜ਼ੀਆ ਸੁਲਤਾਨਾ ਵੱਲੋਂ ਬਣਵਾਉਣ ਦਾ ਦਾਅਵਾ ਕੀਤਾ

  • fb
  • twitter
  • whatsapp
  • whatsapp
featured-img featured-img
ਪ੍ਰੈੱਸ ਕਾਨਫਰੰਸ ’ਚ ਜਾਣਕਾਰੀ ਦਿੰਦੇ ਹੋਏ ਮਾਲੇਰਕੋਟਲਾ ਦੇ ਕਾਂਗਰਸੀ ਆਗੂ। -ਫੋਟੋ: ਕੁਠਾਲਾ
Advertisement

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਲੋਕ ਅਰਪਣ ਕੀਤੀ ਸਰਕਾਰੀ ਕੰਨਿਆ ਸਕੂਲ ਮਾਲੇਰਕੋਟਲਾ ਦੀ ਪੰਜ ਮੰਜ਼ਿਲਾ ਇਮਾਰਤ ਸਬੰਧੀ ਮਾਲੇਰਕੋਟਲਾ ਦੇ ਕਾਂਗਰਸੀਆਂ ਨੇ ਸਰਕਾਰੀ ਦਾਅਵਿਆਂ ਨੂੰ ਕਥਿਤ ਝੂਠ ਦਾ ਪੁਲੰਦਾ ਦੱਸਿਆ ਹੈ। ਜ਼ਿਲ੍ਹਾ ਕਾਂਗਰਸ ਦੇ ਮੀਡੀਆ ਇੰਚਾਰਜ ਅਨਵਰ ਮਹਿਬੂਬ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਬਲਾਕ ਕਾਂਗਰਸ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਭੂਦਨ, ਕਾ ਸੁਲੇਮਾਨ ਜੋਸ਼, ਕੌਂਸਲਰ ਮਨੋਜ ਕੁਮਾਰ ਉਪਲ, ਮੁਹੰੰਮਦ ਨਜ਼ੀਰ ਅਤੇ ਸਾਬਕਾ ਕੌਂਸਲਰ ਫਾਰੂਕ ਅਨਸਾਰੀ ਅਤੇ ਮੁਹੰਮਦ ਸ਼ਬੀਰ ਆਦਿ ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਕਿ ਕੰਨਿਆ ਸਕੂਲ ਦੀ ਜਿਸ ਪੰਜ ਮੰਜ਼ਿਲਾ ਇਮਾਰਤ ਦਾ ਅੱਜ ਮੁੱਖ ਮੰਤਰੀ ਉਦਘਾਟਨ ਕਰਕੇ ਗਏ ਹਨ, ਉਸ ਇਮਾਰਤ ਦੀ ਉਸਾਰੀ ਬੀਬਾ ਰਜ਼ੀਆ ਸੁਲਤਾਨਾ ਨੇ ਕੈਬਨਿਟ ਮੰਤਰੀ ਹੁੰਦਿਆਂ ਲੋਕ ਨਿਰਮਾਣ ਵਿਭਾਗ ਦੀ ਪੁਰਾਣੀ ਕਚਹਿਰੀ ਵਾਲੀ ਸੱਤ ਬਿੱਘੇ ਜ਼ਮੀਨ ਕੰਨਿਆ ਸਕੂਲ ਲਈ ਅਲਾਟ ਕਰਵਾ ਕੇ 28 ਅਕਤੂਬਰ 2020 ਨੂੰ ਸ਼ੁਰੂ ਕਰਵਾਈ ਸੀ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਉਪਰ ਕਥਿਤ ਝੂਠ ਬੋਲਣ ਦਾ ਦੋਸ਼ ਲਾਉਂਦਿਆ ਕਿਹਾ ਕਿ ਇਸ ਸਰਕਾਰ ਨੇ ਚਾਰ ਸਾਲ ਤੋਂ ਮੁਕੰਮਲ ਹੋਏ ਸਕੂਲ ਦਾ ਕੇਵਲ ਵੋਟਾਂ ਦੀ ਲਾਲਸਾ ਕਾਰਨ ਹੀ ਉਦਘਾਟਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੀਬੀ ਰਜ਼ੀਆ ਸੁਲਤਾਨਾ ਵੱਲੋਂ ਸ਼ਹਿਰ ਦੇ ਜਮਾਲਪੁਰਾ ’ਚ ਬਣਵਾਈ ਲੜਕੀਆਂ ਦੇ ਸਰਕਾਰੀ ਕਾਲਜ ਦੀ ਸ਼ਾਨਦਾਰ ਇਮਾਰਤ ਵੀ ਭਗਵੰਤ ਮਾਨ ਸਰਕਾਰ ਨੇ ਹਾਲੇ ਤੱਕ ਵਿਦਿਆਰਥਣਾਂ ਲਈ ਨਹੀਂ ਸ਼ੁਰੂ ਕੀਤੀ। ਇਹੀ ਕਾਰਨ ਹੈ ਕਿ ਸਰਕਾਰੀ ਕੰਨਿਆਂ ਕਾਲਜ ਦੀਆਂ ਲੜਕੀਆਂ ਨੂੰ ਉਰਦੂ ਅਕੈਡਮੀ ਦੇ ਇੱਕ ਹਿੱਸੇ ਵਿਚ ਪੜ੍ਹਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

Advertisement
Advertisement
×