ਬਸਪਾ ਆਗੂਆਂ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ
ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਬਸਪਾ ਆਗੂਆਂ ਵੱਲੋਂ ਵਾਰਡ ਨੰਬਰ 1, 13 ਅਤੇ 31 ਵਿੱਚ ਉਮੀਦਵਾਰਾਂ ਦੇ ਹੱਕ ਵਿੱਚ ਘਰ-ਘਰ ਚੋਣ ਕਰਦਿਆਂ ਲੋਕਾਂ ਨੂੰ ਪਾਰਟੀ ਉਮੀਦਵਾਰਾਂ ਨੂੰ ਵੋਟ...
Advertisement
ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਬਸਪਾ ਆਗੂਆਂ ਵੱਲੋਂ ਵਾਰਡ ਨੰਬਰ 1, 13 ਅਤੇ 31 ਵਿੱਚ ਉਮੀਦਵਾਰਾਂ ਦੇ ਹੱਕ ਵਿੱਚ ਘਰ-ਘਰ ਚੋਣ ਕਰਦਿਆਂ ਲੋਕਾਂ ਨੂੰ ਪਾਰਟੀ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਹਲਕਾ ਪ੍ਰਧਾਨ ਸੁਖਵੀਰ ਸਿੰਘ, ਇੰਸਪੈਕਟਰ ਸੁਖਵੰਤ ਸਿੰਘ, ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਨੰਡਿਆਲੀ, ਮੀਤ ਪ੍ਰਧਾਨ ਪਟਿਆਲਾ ਕੁਲਦੀਪ ਸਿੰਘ ਸੁਹਰੋ, ਮਾਸਟਰ ਪ੍ਰੀਤਮ ਸਿੰਘ ਇੰਚਾਰਜ ਰਾਜਪੁਰਾ, ਮਾਸਟਰ ਧਰਮ ਰਾਜ ਬਾਮਸੇਫ ਆਗੂ, ਮਨਪ੍ਰੀਤ ਸਿੰਘ ਮੀਤ ਪ੍ਰਧਾਨ, ਇੰਸਪੈਕਟਰ ਮੋਹਨ ਲਾਲ, ਤੇਜਾ ਸਿੰਘ ਸੈਕਟਰ ਇੰਚਾਰਜ, ਗੁਰਦਾਸ ਸਿੰਘ ਜਨਰਲ ਸਕੱਤਰ, ਸੁਖਵਿੰਦਰ ਸਿੰਘ ਤੇਪਲਾ, ਹਰਬੰਸ ਸਿੰਘ ਉਗਾਣੀ ਅਤੇ ਰਜਿੰਦਰ ਸਿੰਘ ਚਪੜ ਸਮੇਤ ਕਈ ਆਗੂ ਹਾਜ਼ਰ ਸਨ। ਆਗੂਆਂ ਨੇ ਕਿਹਾ ਕਿ ਲੋਕਾਂ ਨੇ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਹੈ ਪਰ ਇਸ ਵਾਰ ਬਸਪਾ ਉਮੀਦਵਾਰਾਂ ਨੂੰ ਜਿਤਾ ਕੇ ਵਾਰਡਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ।
Advertisement
Advertisement
×

