DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਾਰਾਜਾ ਰਣਜੀਤ ਸਿੰਘ ਬਾਰੇ ਪੁਸਤਕ ਰਿਲੀਜ਼

ਲੇਖਕ ਮਹਿੰਦਰ ਸਿੰਘ ਗੋਸਲ ਨੇ ਲਿਖੀ ਹੈ ਪੁਸਤਕ

  • fb
  • twitter
  • whatsapp
  • whatsapp
featured-img featured-img
ਸਰਪੰਚ ਰਣਦੀਪ ਸਿੰਘ ਮਿੰਟੂ, ਪੰਚ ਅਤੇ ਮੋਹਤਬਰ ਪੁਸਤਕ ਰਿਲੀਜ਼ ਕਰਦੇ ਹੋਏ। -ਫੋਟੋ: ਲਾਲੀ
Advertisement
ਲੇਖਕ ਮਹਿੰਦਰ ਸਿੰਘ ਗੋਸਲ ਦੀ ਪੁਸਤਕ ‘ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਨਮ ਭੂਮੀ ਪਿੰਡ ਬਡਰੁੱਖਾਂ ਤੇ ਫੂਲਕੀਆਂ ਰਿਆਸਤਾਂ’ ਪਿੰਡ ਬਡਰੁੱਖਾਂ ਵਿੱਚ ਗ੍ਰਾਮ ਪੰਚਾਇਤ ਵੱਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਪੁਸਤਕ ਦੇ ਲੇਖਕ ਮਹਿੰਦਰ ਸਿੰਘ ਗੋਸਲ ਨੇ ਦੱਸਿਆ ਕਿ ਪੁਸਤਕ ਵਿਚ ਇਤਿਹਾਸਕ ਪਿੰਡ ਬਡਰੁੱਖਾਂ ਦਾ ਇਤਿਹਾਸ, ਬੰਸਾਵਲੀ ਫੂਲਕੀਆਂ ਰਿਆਸਤਾਂ, ਫੂਲਕੀਆਂ ਰਿਆਸਤਾਂ ਦੇ ਮੋਢੀ ਬਾਬਾ ਫੂਲ, ਮਹਾਰਾਜਾ ਗਜਪਤ ਸਿੰਘ ਦਾ ਆਉਣਾ ਅਤੇ ਬਡਰੁੱਖਾਂ ਪਿੰਡ ਨੂੰ ਆਪਣੀ ਰਾਜਧਾਨੀ ਬਣਾਉਣਾ, ਮਾਤਾ ਰਾਜ ਕੌਰ ਦਾ ਜਨਮ ਅਤੇ ਵਿਆਹ, ਮਹਾਰਾਜਾ ਰਣਜੀਤ ਸਿੰਘ ਦਾ ਜਨਮ ਨਾਨਕੇ ਪਿੰਡ ਬਡਰੁੱਖਾਂ ਵਿੱਚ ਹੋਣ, 1789 ਵਿੱਚ ਮਹਾਰਾਜਾ ਗਜਪਤ ਸਿੰਘ ਦੀ ਮੌਤ ਤੇ ਪੁੱਤਰਾਂ ਵਿੱਚ ਜਾਇਦਾਦ ਦੀ ਵੰਡ, ਫੂਲਕੀਆਂ ਰਿਆਸਤ ਜੀਂਦ, ਫੂਲਕੀਆਂ ਰਿਆਸਤ ਨਾਭਾ, ਮਹਾਰਾਜਾ ਰਿਪੁਦਮਨ ਸਿੰਘ ਨਾਭਾ, ਮਹਾਰਾਜਾ ਹੀਰਾ ਸਿੰਘ, ਮਹਾਰਾਜਾ ਪ੍ਰਤਾਪ ਸਿੰਘ ਨਾਭਾ ਅਤੇ ਇਨ੍ਹਾਂ ਦੇ ਵਾਰਿਸ, ਭਾਈ ਕਾਹਨ ਸਿੰਘ ਨਾਭਾ, ਫੂਲਕੀਆਂ ਰਿਆਸਤ ਪਟਿਆਲਾ ਦੇ ਸ਼ਾਨਾਮੱਤੀ ਇਤਿਹਾਸ ਤੋਂ ਜਾਣੂ ਕਰਵਾਉਣ ਤੋਂ ਇਲਾਵਾ ਪਿੰਡ ਬਡਰੁੱਖਾਂ ਦੇ ਵਸਨੀਕ ਲੈਫਟੀਨੈਂਟ ਜਨਰਲ ਹਰਬਖ਼ਸ਼ ਸਿੰਘ, ਸ਼ਹੀਦ ਲਖਵੀਰ ਸਿੰਘ ਤੂਰ, ਸ਼ਹੀਦ ਗੁਰਮੇਲ ਸਿੰਘ ਗੋਸਲ ਅਤੇ ਸ਼ਹੀਦ ਕੇਹਰ ਸਿੰਘ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ।ਇਸ ਮੌਕੇ ਪਿੰਡ ਬਡਰੁੱਖਾਂ ਦੇ ਸਰਪੰਚ ਰਣਦੀਪ ਸਿੰਘ ਮਿੰਟੂ ਅਤੇ ਮੋਹਤਬਰ ਰਾਜਿੰਦਰ ਪਾਲ ਨੇ ਕਿਹਾ ਕਿ ਮਾਸਟਰ ਮਹਿੰਦਰ ਸਿੰਘ ਗੋਸਲ ਵੱਲੋਂ ਕਾਫ਼ੀ ਮਿਹਨਤ ਨਾਲ ਇਹ ਪੁਸਤਕ ਲਿਖੀ ਗਈ ਹੈ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿੰਡ ਬਡਰੁੱਖਾਂ ਵਿੱਚ ਜਨਮ ਹੋਣ ਬਾਰੇ ਅਹਿਮ ਤੱਥਾਂ ਬਾਰੇ ਜਾਣੂ ਕਰਵਾਇਆ ਹੈ। ਇਸ ਮੌਕੇ ਬਲਾਕ ਸਮਿਤੀ ਮੈਂਬਰ ਗੁਰਦੀਪ ਸਿੰਘ ਸੰਧੂ, ਪੰਚ ਬਲਦੇਵ ਸਿੰਘ, ਪੰਚ ਗੁਰਜੀਤ ਸਿੰਘ ਮਿੰਟੂ ਤੇ ਕੇਵਲ ਸਿੰਘ ਮੌਜੂਦ ਸਨ।

Advertisement

Advertisement

Advertisement
×