DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bomb Threat: ਸੰਗਰੂਰ ਅਤੇ ਧੂਰੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ, ਜਾਂਚ ਸ਼ੁਰੂ

ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ: ਐੱਸ ਪੀ

  • fb
  • twitter
  • whatsapp
  • whatsapp
Advertisement
Bomb Threat: ਸੰਗਰੂਰ ਅਤੇ ਧੂਰੀ ਦੇ ਕੁੱਝ ਸਕੂਲਾਂ ਚ ਬੰਬ ਦੀ ਧਮਕੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਤੁਰੰਤ ਹਰਕਤ ਵਿੱਚ ਆਈ ਅਤੇ ਪੁਲੀਸ ਟੀਮਾਂ ਵੱਲੋਂ ਸਕੂਲਾਂ ਚ ਪੁੱਜ ਕੇ ਪੂਰੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਧੂਰੀ ਰੇਲਵੇ ਸਟੇਸ਼ਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਰੇਲਵੇ ਸਟੇਸ਼ਨ ਤੇ ਵੀ ਬੰਬ ਧਮਾਕੇ ਦੀ ਧਮਕੀ ਮਿਲੀ ਹੈ।

ਇਥੇ ਕਪਤਾਨ ਪੁਲੀਸ ਡੀ ਦਵਿੰਦਰ ਅੱਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਇੱਕ ਸਕੂਲ ਵਿੱਚ ਧਮਕੀ ਭਰੀ ਈ ਮੇਲ ਆਈ ਸੀ ਜਿਸ ਵਿੱਚ ਸੰਗਰੂਰ ਅਤੇ ਧੂਰੀ ਦੇ ਕੁੱਝ ਸਕੂਲਾਂ ਅਤੇ ਕੁੱਝ ਹੋਰ ਥਾਵਾਂ ਤੇ ਬੰਬ ਬਲਾਸਟ ਕਰਨ ਦੀ ਧਮਕੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਸੀ ਅਤੇ ਸਾਰੇ ਸਬੰਧਤ ਸਕੂਲਾਂ ਦੇ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਹੈ।

Advertisement

ਅਧਿਕਾਰੀਆਂ ਅਨੁਸਾਰ ਜਿਸ ਦੌਰਾਨ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਮੇਲ ਲਿੰਕ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਦੀਆਂ ਟੀਮਾਂ ਵੱਲੋਂ ਰੇਲਵੇ ਸਟੇਸ਼ਨ ਧੂਰੀ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ।

Advertisement

Advertisement
×