ਲਾਪਤਾ ਨੌਜਵਾਨ ਦੀ ਲਾਸ਼ ਨਹਿਰ ’ਚੋਂ ਮਿਲੀ
ਪੱਤਰ ਪ੍ਰੇਰਕ ਸਮਾਣਾ, 16 ਮਾਰਚ ਇੱਥੇ ਚਾਰ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ਦੀ ਖਨੌਰੀ ਬਰਾਂਚ ’ਚੋਂ ਮਿਲੀ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏਐੱਸਆਈ ਪੂਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਨਦੀਪ ਸਿੰਘ (28) ਦੇ ਪਿਤਾ...
Advertisement
ਪੱਤਰ ਪ੍ਰੇਰਕ
ਸਮਾਣਾ, 16 ਮਾਰਚ
Advertisement
ਇੱਥੇ ਚਾਰ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ਦੀ ਖਨੌਰੀ ਬਰਾਂਚ ’ਚੋਂ ਮਿਲੀ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏਐੱਸਆਈ ਪੂਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਨਦੀਪ ਸਿੰਘ (28) ਦੇ ਪਿਤਾ ਹਰਬੰਸ ਸਿੰਘ ਵਾਸੀ ਸਰਾਂਪਤੀ ਸਮਾਣਾ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਉਸ ਦਾ ਪੁੱਤਰ 11 ਮਾਰਚ ਨੂੰ ਘਰੋਂ ਚੱਲਾ ਗਿਆ ਸੀ। ਉਸ ਦੀ ਭਾਲ ਕੀਤੀ ਜਾ ਰਹੀ ਸੀ ਕਿ ਗੋਤਾਖੋਰਾਂ ਵੱਲੋਂ ਅੱਜ ਸਵੇਰੇ ਲਾਸ਼ ਭਾਖੜਾ ਨਹਿਰ ਦੀ ਖਨੌਰੀ ਬਰਾਂਚ ’ਚੋਂ ਬਰਾਮਦ ਕੀਤੀ ਗਈ। ਅਧਿਕਾਰੀ ਅਨੁਸਾਰ ਪੋਸਟਮਾਰਟਮ ਉਪਰੰਤ ਪੁਲੀਸ ਨੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
Advertisement
Advertisement
×

