Blood Donation Camp: ਲੌਂਗੋਵਾਲ ਵਿੱਚ ਕੈਂਪ ਦੌਰਾਨ 52 ਯੂਨਿਟ ਖੂਨ ਇਕੱਠਾ
ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਸਲਾਇਟ ਵਿੱਚ ਸਿਵਲ ਹਸਪਤਾਲ ਸੰਗਰੂਰ ਦੇ ਸਹਿਯੋਗ ਨਾਲ ਸਵੈ-ਇੱਛੁਕ ਖੂਨਦਾਨ ਕੈਂਪ ਲਾਇਆ ਗਿਆ। ਇਸ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਕੁੱਲ 52 ਯੂਨਿਟ ਖੂਨਦਾਨ ਕੀਤਾ। ਇਹ ਕੈਂਪ...
ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਸਲਾਇਟ ਵਿੱਚ ਸਿਵਲ ਹਸਪਤਾਲ ਸੰਗਰੂਰ ਦੇ ਸਹਿਯੋਗ ਨਾਲ ਸਵੈ-ਇੱਛੁਕ ਖੂਨਦਾਨ ਕੈਂਪ ਲਾਇਆ ਗਿਆ। ਇਸ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਕੁੱਲ 52 ਯੂਨਿਟ ਖੂਨਦਾਨ ਕੀਤਾ। ਇਹ ਕੈਂਪ ਸਲਾਇਟ ਦੇ ਸਿਹਤ ਕੇਂਦਰ ਅਤੇ ਐੱਨ ਸੀ ਸੀ ਇਕਾਈ ਦੇ ਸਾਂਝੇ ਯਤਨਾਂ ਸਦਕਾ ਨੇਪਰੇ ਚੜ੍ਹਿਆ। ਸਿਵਲ ਹਸਪਤਾਲ ਸੰਗਰੂਰ ਤੋਂ ਆਈ ਮੈਡੀਕਲ ਟੀਮ ਨੇ ਡਾਕਟਰੀ ਨਿਗਰਾਨੀ ਹੇਠ ਖੂਨਦਾਨੀਆਂ ਦੀ ਸਿਹਤ ਜਾਂਚ ਕੀਤੀ ਅਤੇ ਖੂਨ ਇਕੱਤਰ ਕੀਤਾ। ਇਸ ਦੌਰਾਨ ਸਫ਼ਾਈ, ਸਿਹਤ ਅਤੇ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਪ੍ਰੋ. ਮਣੀ ਕਾਂਤ ਪਾਸਵਾਨ, ਚੇਅਰਮੈਨ ਪ੍ਰੋ. ਵਿਕਾਸ ਨੰਦਾ, ਡੀਨ ਪ੍ਰੋ. ਅਜਾਤ ਸ਼ਤੂ ਅਰੋੜਾ, ਪ੍ਰੋ. ਸੁਰਿਤਾ ਮੈਨੀ, ਪ੍ਰੋ. ਅਮਨਦੀਪ ਸਿੰਘ ਸ਼ਾਹੀ, ਪ੍ਰੋ. ਰਵੀ ਕਾਂਤ ਮਿਸ਼ਰਾ ਅਤੇ ਵਿਭਾਗ ਦੇ ਮੁਖੀ ਸ਼ੰਕਰ ਸਿੰਘ ਹਾਜ਼ਰ ਸਨ। ਮੈਡੀਕਲ ਟੀਮ ਵੱਲੋਂ ਡਾ. ਰੂਪੇਸ਼ ਸਿੰਘ, ਡਾ. ਬੇਅੰਤ ਕੌਰ, ਡਾ. ਪ੍ਰਤਿਭਾ ਬਾਂਸਲ, ਡਾ. ਰਮਨਦੀਪ ਕੌਰ ਅਤੇ ਐੱਨ ਸੀ ਸੀ ਦੇ ਐਸੋਸੀਏਟ ਅਫਸਰ ਲੈਫ਼ਟੀਨੈਂਟ ਡਾ. ਬਰਸ਼ਾ ਮਾਲੀ ਨੇ ਸੇਵਾਵਾਂ ਨਿਭਾਈਆਂ। ਅਧਿਕਾਰੀਆਂ ਨੇ ਕੈਂਪ ਨੂੰ ਸਫ਼ਲ ਬਣਾਉਣ ਲਈ ਐੱਨ ਸੀ ਸੀ ਕੈਡਿਟਾਂ ਅਤੇ ਸਿਹਤ ਕੇਂਦਰ ਦੀ ਟੀਮ ਦੀ ਸ਼ਲਾਘਾ ਕੀਤੀ।

