ਬਾਹਰੋਂ ਆ ਰਹੇ ਝੋਨੇ ਦੇ ਟਰੱਕ ਰੋਕਣ ਲਈ ਨਾਕਾਬੰਦੀ

ਬਾਹਰੋਂ ਆ ਰਹੇ ਝੋਨੇ ਦੇ ਟਰੱਕ ਰੋਕਣ ਲਈ ਨਾਕਾਬੰਦੀ

ਹਰਿਆਣਾ-ਪੰਜਾਬ ਬਾਰਡਰ ’ਤੇ ਝੋਨੇ ਦੇ ਟਰੱਕ ਰੋਕਣ ਲਈ ਧਰਨਾ ਲਾਈ ਬੈਠੇ ਕਿਸਾਨ।-ਫੋਟੋ: ਭਾਰਦਵਾਜ

ਪੱਤਰ ਪ੍ਰੇਰਕ
ਲਹਿਰਾਗਾਗਾ, 28 ਅਕਤੂਬਰ
ਸਬ ਡਿਵੀਜ਼ਨ ਲਹਿਰਾਗਾਗਾ ’ਚ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬਾਹਰਲੇ ਸੂਬਿਆਂ ਤੋਂ ਆ ਰਹੇ ਝੋਨੇ ਦੇ ਟਰੱਕ ਰੋਕਣ ਲਈ ਹਰਿਆਣਾ ਪੰਜਾਬ ਦੇ ਬਾਰਡਰ ’ਤੇ ਪੈਂਦੀ ਲਹਿਰਾਗਾਗਾ ਪੁਲੀਸ ਦੀ ਜੈਲ ਪੋਸਟ ਚੋਟੀਆਂ ਨੇੜੇ ਕਿਸਾਨਾਂ ਨੇ ਪੱਕਾ ਧਰਨਾ ਦੇ ਕੇ ਬਾਹਰਲੇ ਸੂਬਿਆਂ ਤੋਂ ਪੰੰਜਾਬ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਨਾਕਾਬੰਦੀ/ਧਰਨਾ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਘੋੜੇਨਬ ਨੇ ਦੱਸਿਆ ਕਿ ਬਾਹਰਲੇ ਸੂਬਿਆਂ ਤੋਂ ਸਸਤੇ ਰੇਟ ਵਿੱਚ ਝੋਨਾ ਧੜਾ-ਧੜ ਆ ਰਿਹਾ ਹੈ ਜਿਹੜਾ ਮਿਲੀਭੁਗਤ ਨਾਲ ਪੂਰੇ ਰੇਟ ’ਤੇ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਹਰਲੇ ਝੋਨੇ ਕਰਕੇ ਪੰਜਾਬ ਦੇ ਕਿਸਾਨਾਂ ਦੀ ਫਸਲ ਅਨਾਜ ਮੰਡੀਆਂ ਵਿੱਚ ਰੁਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਝੋਨੇ ਨੂੰ ਨਮੀਂ/ ਸਿੱਲ ਦਾ ਬਹਾਨਾ ਲਾ ਕੇ ਛੱਡਿਆ ਜਾ ਰਿਹਾ ਹੈ ਤੇ ਬਾਹਰਲੇ ਟਰੱਕ ਬਿਨਾਂ ਨਮੀ ਚੈੱਕ ਕੀਤੇ ਧੜਾ-ਧੜ ਸ਼ੈਲਰਾਂ ਵਿੱਚ ਉਤਰਾਏ ਜਾ ਰਹੇ ਹਨ। ਕਿਸਾਨ ਜਥੇਬੰਦੀਆਂ ਨੇ ਸੀਬੀਆਈ ਤੋਂ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਜੇ ਇਸ ਦੀ ਜਾਂਚ ਕੀਤੀ ਜਾਵੇ ਤਾਂ ਪੂਰੇ ਪੰਜਾਬ ਵਿੱਚ ਅਰਬਾਂ ਰੁਪਏ ਦੇ ਘੁਟਾਲੇ ਸਾਹਮਣੇ ਆ ਸਕਦੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਦੇ ਝੋਨੇ ਦਾ ਦਾਣਾ-ਦਾਣਾ ਨਹੀਂ ਨਿੱਬੜ ਜਾਂਦਾ, ਓਨਾ ਚਿਰ ਬਾਹਰਲੇ ਸੂਬਿਆਂ ਤੋਂ ਝੋਨਾ ਨਹੀਂ ਆਉਣ ਦਿੱਤਾ ਜਾਵੇਗਾ ਤੇ ਇਹ ਧਰਨੇ ਲਗਾਤਾਰ ਜਾਰੀ ਰਹਿਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All