DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

BKU ਉਗਰਾਹਾਂ ਨੇ ਬੈਂਕ ਵੱਲੋਂ ਮਜ਼ਦੂਰ ਦੇ ਘਰ ਨੂੰ ਲਗਾਇਆ ਤਾਲਾ ਤੋੜਿਆ

ਜਥੇਬੰਦੀ ਕਿਸੇ ਮਜ਼ਦੂਰ, ਕਿਸਾਨ ਤੇ ਆਮ ਦੁਕਾਨਦਾਰ ਦੇ ਘਰ ਦੀ ਕੁਰਕੀ ਨਹੀਂ ਹੋਣ ਦੇਵੇਗੀ: ਗੱਗੜਪੁਰ

  • fb
  • twitter
  • whatsapp
  • whatsapp
featured-img featured-img
ਪਿੰਡ ਫੱਗੂਵਾਲਾ ਵਿਖੇ ਬੈਂਕ ਦੀ ਕਾਰਵਾਈ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।ਫੋਟੋ: ਮੱਟਰਾਂ
Advertisement

ਇੱਥੋਂ ਨੇੜਲੇ ਪਿੰਡ ਫੱਗੂਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਲੋਨ ਦੀ ਕਿਸ਼ਤ ਨਾ ਭਰਨ ਕਾਰਨ ਇੱਕ ਮਜ਼ਦੂਰ ਅਵਤਾਰ ਸਿੰਘ ਦੇ ਘਰ ਨੂੰ ਬੈਂਕ ਵੱਲੋਂ ਲਗਾਇਆ ਜਿੰਦਰਾ ਤੋੜਿਆ। ਇਸ ਮੌਕੇ ਯੂਨੀਅਨ ਦੇ ਬਲਾਕ ਜਨਰਲ ਸਕੱਤਰ ਜਸਵੀਰ ਸਿੰਘ ਗੱਗੜਪੁਰ,ਕਸ਼ਮੀਰ ਸਿੰਘ ਆਲੋਅਰਖ, ਗੁਰਦੇਵ ਸਿੰਘ ਆਲੋਅਰਖ, ਗੁਰਚੇਤ ਸਿੰਘ ਭੱਟੀਵਾਲ, ਕਰਮ ਚੰਦ ਪੰਨਵਾਂ ਅਤੇ ਹਰਦੇਵ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਮਜ਼ਦੂਰ ਅਵਤਾਰ ਸਿੰਘ ਨੇ ਅਮਿਰਤਾ ਮਾਲਵਾ ਕੈਪੀਟਲ ਬੈਂਕ ਤੋਂ ਮਕਾਨ ਲਈ ਲੋਨ ਲਿਆ ਸੀ।

ਉਸ ਨੇ ਜ਼ਿਆਦਾਤਰ ਕਿਸ਼ਤਾਂ ਭਰ ਦਿੱਤੀਆਂ ਸਨ, ਸਿਰਫ਼ 40 ਹਜ਼ਾਰ ਦੇ ਕਰੀਬ ਬਾਕੀ ਸੀ। ਬੈਂਕ ਨੇ ਜੁਰਮਾਨਾ ਲਗਾ ਕੇ ਰਕਮ ਵਧਾ ਦਿੱਤੀ ਅਤੇ ਬੀਤੇ ਕੱਲ੍ਹ ਬੈਂਕ ਵੱਲੋਂ ਮਕਾਨ ਨੂੰ ਤਾਲਾ ਲਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬੈਂਕ ਦੀ ਇਸ ਕਾਰਵਾਈ ਨਾਲ ਮਜ਼ਦੂਰ ਪਰਿਵਾਰ ਬੇਘਰ ਹੋ ਗਿਆ। ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਫੈਸਲਾ ਹੈ ਕਿ ਬੈਂਕ ਜਾਂ ਆੜ੍ਹਤੀਏ ਦੀਆਂ ਕਿਸ਼ਤਾਂ ਨਾ ਭਰਨ ਕਾਰਨ ਕਿਸੇ ਵੀ ਮਜ਼ਦੂਰ, ਕਿਸਾਨ ਅਤੇ ਆਮ ਦੁਕਾਨਦਾਰ ਦੇ ਘਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ।

Advertisement

ਇਸੇ ਦੌਰਾਨ ਬੈਂਕ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਵੱਲੋਂ ਬੈਂਕ ਤੋਂ ਲੋਨ ਲਿਆ ਗਿਆ ਸੀ, ਪਰ ਉਹ ਲੋਨ ਦੀਆਂ ਕਿਸ਼ਤਾਂ ਲਗਾਤਾਰ ਨਹੀਂ ਭਰ ਰਿਹਾ। ਜਿਸ ਕਾਰਨ ਬੈਂਕ ਵੱਲੋਂ ਉਕਤ ਕਾਰਵਾਈ ਕੀਤੀ ਗਈ ਹੈ।

Advertisement

Advertisement
×