DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਭਾਜਪਾ ਆਗੂ ਨੂੰ ਪ੍ਰਧਾਨਗੀ ਤੋਂ ਹਟਾਉਣ ਦਾ ਮਾਮਲਾ ਭਖਿਆ

ਕਪਿਆਲ ਦੇ ਹੱਕ ’ਚ ਪਾਰਟੀ ਆਗੂਆਂ ਨੇ ਸੰਗਠਨ ਮੰਤਰੀ ਖ਼ਿਲਾਫ਼ ਮੋਰਚਾ ਖੋਲ੍ਹਿਆ

  • fb
  • twitter
  • whatsapp
  • whatsapp
featured-img featured-img
ਪ੍ਰੱੈਸ ਕਾਨਫਰੰਸ ਮੌਕੇ ਭਾਜਪਾ ਆਗੂ ਜਤਿੰਦਰ ਕਾਲੜਾ, ਮਨਿੰਦਰ ਸਿੰਘ ਕਪਿਆਲ ਅਤੇ ਰਣਦੀਪ ਸਿੰਘ ਦਿਉਲ। -ਫੋਟੋ: ਲਾਲੀ
Advertisement

ਭਾਜਪਾ ਆਗੂ ਮਨਿੰਦਰ ਸਿੰਘ ਕਪਿਆਲ ਨੂੰ 12 ਦਿਨਾਂ ਮਗਰੋਂ ਭਾਜਪਾ ਸੰਗਰੂਰ-1 ਦੀ ਜ਼ਿਲ੍ਹਾ ਪ੍ਰਧਾਨਗੀ ਤੋਂ ਹਟਾਉਣ ਦਾ ਮਾਮਲਾ ਭਖ ਗਿਆ ਹੈ। ਮਨਿੰਦਰ ਕਪਿਆਲ ਦੇ ਹੱਕ ਵਿਚ ਨਿੱਤਰਦਿਆਂ ਕਈ ਭਾਜਪਾ ਆਗੂਆਂ ਨੇ ਪੰਜਾਬ ਦੇ ਸੰਗਠਨ ਮੰਤਰੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਮਨਿੰਦਰ ਸਿੰਘ ਕਪਿਆਲ ਨਾਲ ਜਤਿੰਦਰ ਕਾਲੜਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਤੇ ਐਡਵੋਕੇਟ ਲਲਿਤ ਗਰਗ ਮੌਜੂਦ ਸਨ। ਸ੍ਰੀ ਕਾਲੜਾ ਨੇ ਕਿਹਾ ਕਿ 18 ਜੁਲਾਈ ਨੂੰ ਭਾਜਪਾ ਦੇ ਛੇ ਜ਼ਿਲ੍ਹਾ ਪ੍ਰਧਾਨ ਬਣਾਏ ਗਏ ਸਨ ਪਰ ਸੰਗਠਨ ਮੰਤਰੀ ਵੱਲੋਂ 12 ਦਿਨਾਂ ਬਾਅਦ ਹੀ ਹਟਾ ਦਿੱਤਾ ਗਿਆ। ਇਸ ਫੈਸਲੇ ਨਾਲ ਜ਼ਿਲ੍ਹਾ ਪ੍ਰਧਾਨਾਂ ਦੇ ਮਾਣ-ਸਨਮਾਨ ਨੂੰ ਠੇਸ ਪੁੱਜੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਿਨਾਂ ਕੋਈ ਨੋਟਿਸ ਭੇਜੇ ਅਤੇ ਬਗ਼ੈਰ ਕੋਈ ਕਾਰਨ ਦੱਸੇ 12 ਦਿਨਾਂ ਬਾਅਦ ਅਹੁਦੇ ਤੋਂ ਹਟਾਉਣਾ ਸੰਵਿਧਾਨ ਦੀ ਉਲੰਘਣਾ ਹੈ। ਕਾਲੜਾ ਨੇ ਕਿਹਾ ਕਿ ਸਰਜੀਵਨ ਜਿੰਦਲ ਨੂੰ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਸੀ ਤੇ ਉਨ੍ਹਾਂ ਨੂੰ ਹੀ ਪੱਕਾ ਕਰ ਦੇਣਾ ਚਾਹੀਦਾ ਸੀ। ਸ੍ਰੀ ਕਪਿਆਲ ਨੇ ਕਿਹਾ, ‘‘ਮੈਨੂੰ ਜ਼ਿਲ੍ਹਾ ਪ੍ਰਧਾਨ ਕਿਉਂ ਬਣਾਇਆ ਗਿਆ? ਮੈਂ ਸਰਜੀਵਨ ਜਿੰਦਲ ਖ਼ਿਲਾਫ਼ ਨਹੀਂ ਸੀ। ਸੰਗਠਨ ਮੰਤਰੀ ਨੇ ਸਾਡੀ ਅਣਖ ਨੂੰ ਵੰਗਾਰਿਆ ਹੈ।’’ ਉਨ੍ਹਾਂ ਪਾਰਟੀ ਹਾਈ ਕਮਾਨ ਤੋਂ ਮੰਗ ਕੀਤੀ ਕਿ ਜੇ ਪੰਜਾਬ ’ਚ ਪਾਰਟੀ ਨੂੰ ਬਚਾਉਣਾ ਹੈ ਤਾਂ ਸੰਗਠਨ ਮੰਤਰੀ ਨੂੰ ਲਾਂਭੇ ਕੀਤਾ ਜਾਵੇ। ਭਾਜਪਾ ਆਗੂ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਕਪਿਆਲ ਨਾਲ ਸ਼ਰ੍ਹੇਆਮ ਧੱਕਾ ਕੀਤਾ ਗਿਆ ਹੈ।

Advertisement
Advertisement
×