ਭੁੱਲਰ ਤੇ ਬੀਬੀ ਚਹਿਲ ਨੇ ਚੋਣ ਮੁਹਿੰਮ ਭਖਾਈ
ਆਮ ਆਦਮੀ ਪਾਰਟੀ ਦੇ ਹਲਕਾ ਧੂਰੀ ਨਾਲ ਸਬੰਧਤ ਜ਼ਿਲ੍ਹਾ ਪਰਿਸ਼ਦ ਜ਼ੋਨ ਮੀਮਸਾ ਤੋਂ ਉਮੀਦਵਾਰ ਰਛਪਾਲ ਸਿੰਘ ਭੁੱਲਰ ਅਤੇ ਜ਼ਿਲ੍ਹਾ ਪਰਿਸ਼ਦ ਜ਼ੋਨ ਘਨੌਰੀ ਕਲਾਂ ਤੋਂ ਉਮੀਦਵਾਰ ਜਸਮੀਤ ਕੌਰ ਚਹਿਲ ਨੇ ਆਪਣੀ ਚੋਣ ਮੁਹਿੰਮ ਭਖ਼ਾ ਦਿੱਤੀ ਹੈ।
ਜ਼ਿਲ੍ਹਾ ਪਰਿਸ਼ਦ ਜ਼ੋਨ ਮੀਮਸਾ ਅਧੀਨ ਪੈਂਦੇ ਪਿੰਡਾਂ ਦੋਹਲਾ, ਹਰਚੰਦਪੁਰਾ, ਮੀਰਹੇੜੀ, ਭੱਦਲਵਡ, ਭਲਵਾਨ ਪਲਾਸੌਰ, ਧੂਰਾ ਮਾਨਵਾਲਾ ਪਿੰਡਾਂ ਵਿੱਚ ਸ਼ਾਮ ਤੱਕ ਚੋਣ ਰੈਲੀਆਂ ਕੀਤੀਆਂ। ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੀਤੇ ਕੰਮਾਂ ਦੇ ਆਧਾਰ ’ਤੇ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਆ। ਚੋਣ ਰੈਲੀਆਂ ਨੂੰ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਟਰੱਕ ਯੂਨੀਅਨ ਦੇ ਪ੍ਰਧਾਨ ਗਗਨ ਜਵੰਧਾ ਭਸੌੜ, ਆਪ ਦੀ ਬਲਾਕ ਸਮਿਤੀ ਉਮੀਦਵਾਰ ਰਾਣੋ ਭੋਜੋਵਾਲੀ ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਜੱਗਾ ਭੋਜੋਵਾਲੀ, ਕਾਲਾ ਸਿੰਘ, ਤੀਰਥ ਸਿੰਘ ਦੋਵੇਂ ਬਲਾਕ ਪ੍ਰਧਾਨ ਨੇ ਵੀ ਸੰਬੋਧਨ ਕੀਤਾ।
ਜ਼ਿਲ੍ਹਾ ਪਰਿਸ਼ਦ ਜ਼ੋਨ ਘਨੌਰੀ ਕਲਾਂ ਤੋਂ ਸਰਪੰਚ ਅਮ੍ਰਿਤਪਾਲ ਸਿੰਘ ਘਨੌਰੀ ਦੀ ਪਤਨੀ ਤੇ ‘ਆਪ’ ਉਮੀਦਵਾਰ ਜਸਮੀਤ ਕੌਰ ਚਹਿਲ ਦੀ ਚੋਣ ਮੁਹਿੰਮ ਸਬੰਧੀ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਘਨੌਰ ਨੇ ਦੱਸਿਆ ਕਿ ਮੁਹਿੰਮ ਦਾ ਅਰੰਭ ਪਿੰਡ ਜਹਾਂਗੀਰ ਤੋਂ ਕੀਤਾ ਗਿਆ। ਪਿੰਡ ਕਹੇਰੂ, ਬਮਾਲ, ਦੁਗਨੀ, ਬੱਬਨਪੁਰ ਅਤੇ ਬਰੜਵਾਲ ਪਿੰਡ ਵਿੱਚ ਰੈਲੀਆਂ ਕੀਤੀਆਂ ਗਈਆਂ। ਉਂਝ ਪਿੰਡ ਜਾਤੀਮਾਜਰਾ ਤੇ ਬੱਲਮਗੜ੍ਹ ਪਿੰਡਾਂ ਦੇ ਚੋਣ ਜਲਸੇ ਕਿਸੇ ਕਾਰਨ ਮੁਲਤਵੀ ਕਰ ਦਿੱਤੇ ਗਏ। ਇਸ ਚੋਣ ਕਾਫ਼ਲੇ ਵਿੱਚ ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ, ਮੈਂਬਰ ਵਕਫ਼ ਬੋਰਡ ਪੰਜਾਬ ਡਾ. ਅਨਵਰ ਭਸੌੜ, ਬਲਾਕ ਪ੍ਰਧਾਨ ਸੁਰਜੀਤ ਸਿੰਘ ਅਤੇ ਸੁਖਦੇਵ ਸਿੰਘ ਬਮਾਲ ਸ਼ਾਮਲ ਸਨ।
