ਭਵਾਨੀਗੜ੍ਹ: ਕੁਲਵੰਤ ਸਿੰਘ ਖਨੌਰੀ ਡੀਟੀਐੱਫ ਬਲਾਕ ਪ੍ਰਧਾਨ ਬਣੇ

ਭਵਾਨੀਗੜ੍ਹ: ਕੁਲਵੰਤ ਸਿੰਘ ਖਨੌਰੀ ਡੀਟੀਐੱਫ ਬਲਾਕ ਪ੍ਰਧਾਨ ਬਣੇ

ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 26 ਮਈ

ਅੱਜ ਇੱਥੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਬਲਾਕ ਭਵਾਨੀਗੜ੍ਹ ਦਾ ਚੋਣ ਇਜ਼ਲਾਸ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਡੀਐੱਮਐੱਫ ਦੇ ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ, ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰ ਦਲਜੀਤ ਸਫੀਪੁਰ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਿਸ਼ਿਸ਼ਟ, ਖਜ਼ਾਨਚੀ ਸੁਖਪਾਲ ਸਫੀਪੁਰ ਅਤੇ ਰਵਿੰਦਰ ਸਿੰਘ ਦਿੜ੍ਹਬਾ ਦੀ ਨਿਗਰਾਨੀ ਹੇਠ ਕੀਤਾ ਗਿਆ। ਇਜਲਾਸ ਵਿੱਚ ਸਰਬਸੰਮਤੀ ਨਾਲ ਕੁਲਵੰਤ ਸਿੰਘ ਖਨੌਰੀ ਬਲਾਕ ਪ੍ਰਧਾਨ, ਕੰਵਰਜੀਤ ਸਿੰਘ ਜਨਰਲ ਸਕੱਤਰ, ਕਰਮਜੀਤ ਸਿੰਘ ਕੰਧੋਲਾ ਅਤੇ ਲਾਲ ਸਿੰਘ ਮੀਤ ਪ੍ਰਧਾਨ, ਦੀਪਕ ਕੁਮਾਰ ਖਜ਼ਾਨਚੀ, ਏਕਮ ਸਿੰਘ ਪ੍ਰੈਸ ਸਕੱਤਰ, ਸੁਖਦੇਵ ਸਿੰਘ ਬਾਲਦ ਸਹਾਇਕ ਪ੍ਰੈਸ ਸਕੱਤਰ, ਦਵਿੰਦਰ ਕੁਮਾਰ ਸਕੱਤਰ ਅਤੇ ਗੁਰਜੀਤ ਸ਼ਰਮਾ ਜੁਆਇੰਟ ਸਕੱਤਰ ਚੁਣੇ ਗਏ। ਇਸ ਤੋਂ ਇਲਾਵਾ 14 ਮੈਂਬਰੀ ਬਲਾਕ ਕਮੇਟੀ ਦੀ ਚੋਣ ਕੀਤੀ ਗਈ। ਇਜਲਾਸ ਵਿੱਚ ਹਰਿੰਦਰ ਸਿੰਘ ਅਤੇ ਨਵਲਦੀਪ ਸ਼ਰਮਾ ਦੀ ਰੈਗੂਲਰਾਈਜੇਸ਼ਨ ਅਪਰੈਲ 2020 ਤੋਂ ਰੋਕਣ‌ ਅਤੇ ਹੁਣ ਇਨ੍ਹਾਂ ਅਧਿਆਪਕਾਂ ਦੀ ਤਨਖਾਹ ਵੀ ਰੋਕਣ ਦੇ ਵਿਰੋਧ ਵਜੋਂ 29 ਮਈ ਨੂੰ ਬਰਨਾਲਾ ਵਿਖੇ ਹੋਣ ਵਾਲੀ ਰੈਲੀ ਵਿੱਚ ਸਮੂਹ ਅਧਿਆਪਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All