ਭਵਾਨੀਗੜ੍ਹ: ਏਟੀਐੱਮ ਤੋੜਨ ਵਾਲੇ 3 ਚੋਰ 15 ਘੰਟਿਆਂ ’ਚ ਕਾਬੂ ਕਰਨ ਦਾ ਦਾਅਵਾ : The Tribune India

ਭਵਾਨੀਗੜ੍ਹ: ਏਟੀਐੱਮ ਤੋੜਨ ਵਾਲੇ 3 ਚੋਰ 15 ਘੰਟਿਆਂ ’ਚ ਕਾਬੂ ਕਰਨ ਦਾ ਦਾਅਵਾ

ਭਵਾਨੀਗੜ੍ਹ: ਏਟੀਐੱਮ ਤੋੜਨ ਵਾਲੇ 3 ਚੋਰ 15 ਘੰਟਿਆਂ ’ਚ ਕਾਬੂ ਕਰਨ ਦਾ ਦਾਅਵਾ

ਮੇਜਰ ਸਿੰਘ ਮੱਟਰਾਂ

ਭਵਾਨੀਗੜ, 17 ਅਗਸਤ

ਇਥੇ ਅਨਾਜ ਮੰਡੀ ਵਿਖੇ ਬੀਤੀ ਰਾਤ ਯੈੱਸ ਬੈਂਕ ਦਾ ਏਟੀਐੱਮ ਤੋੜਨ ਵਾਲੇ 3 ਚੋਰ ਭਵਾਨੀਗੜ੍ਹ ਪੁਲੀਸ ਵੱਲੋਂ 15 ਘੰਟਿਆਂ ਅੰਦਰ ਹੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਅੱਜ ਡੀਐੱਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਚੋਰ ਅਨਾਜ ਮੰਡੀ ਭਵਾਨੀਗੜ੍ਹ ਵਿੱਚ ਸਥਿਤ ਯੈੱਸ ਬੈਂਕ ਦੇ ਏਟੀਐੱਮ ਨੂੰ ਤੋੜਕੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਸੇ ਦੌਰਾਨ ਨੇੜਲੀ ਦੂਜੀ ਬੈਂਕ ਦੇ ਗਾਰਡ ਦੀ ਹਿਲਜੁਲ ਤੋਂ ਡਰਦਿਆਂ ਭੱਜ ਗਏ। ਪੁਲੀਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਚੋਰਾਂ ਨੇ ਏਟੀਐੱਮ ਤੋੜ ਲਈ ਸੀ ਪਰ ਪੈਸੇ ਚੋਰੀ ਹੋਣ ਤੋਂ ਬਚ ਗਏ। ਮੌਕੇ ਤੋਂ ਮਿਲੇ ਕੁੱਝ ਸੰਕੇਤਾਂ ਦੇ ਅਧਾਰ ਤੇ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਪੁਲੀਸ ਨੇ ਅਰਸ਼ਪ੍ਰੀਤ ਸਿੰਘ ਉਰਫ ਅਰਸ਼ੀ, ਅਮਨਦੀਪ ਸਿੰਘ ਉਰਫ ਅਮਨ ਅਤੇ ਹਰਵਿੰਦਰ ਸਿੰਘ ਉਰਫ ਵਿੱਕੀ ਸਾਰੇ ਵਾਸੀ ਭੱਟੀਵਾਲ ਕਲਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਕੋਲੋਂ ਏਟੀਐੱਮ ਤੋੜਨ ਵਾਲੇ ਔਜ਼ਾਰ ਵੀ ਬਰਾਮਦ ਕਰ ਲਏ ਹਨ। ਵਿੱਕੀ ਖ਼ਿਲਾਫ਼ ਪਹਿਲਾਂ ਵੀ ਪਰਚੇ ਦਰਜ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All