ਭਰਾਜ ਨੇ ਪਿੰਡਾਂ ਦੇ ਵਿਕਾਸ ਲਈ ਗਰਾਂਟਾਂ ਵੰਡੀਆਂ
ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਪਿੰਡ ਮੰਗਵਾਲ, ਸਾਰੋਂ, ਫੱਗੂਵਾਲਾ, ਨਦਾਮਪੁਰ ਅਤੇ ਚੰਨੋ ਵਿਖੇ ਲੋਕ ਮਿਲਣੀਆਂ ਕਰ ਕੇ ਪਿੰਡ ਵਾਸੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਧਿਆਨ ਨਾਲ ਸੁਣੇ ਅਤੇ ਸਬੰਧਤ ਅਧਿਕਾਰੀਆਂ...
ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਪਿੰਡ ਮੰਗਵਾਲ, ਸਾਰੋਂ, ਫੱਗੂਵਾਲਾ, ਨਦਾਮਪੁਰ ਅਤੇ ਚੰਨੋ ਵਿਖੇ ਲੋਕ ਮਿਲਣੀਆਂ ਕਰ ਕੇ ਪਿੰਡ ਵਾਸੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਧਿਆਨ ਨਾਲ ਸੁਣੇ ਅਤੇ ਸਬੰਧਤ ਅਧਿਕਾਰੀਆਂ ਨੂੰ ਲੋਕਾਂ ਦੇ ਮਸਲਿਆਂ ਦਾ ਸਮੇਂ ਸਿਰ ਅਤੇ ਤਰਜੀਹ ਦੇ ਆਧਾਰ ’ਤੇ ਨਿਪਟਾਰਾ ਕਰਨ ਲਈ ਹਦਾਇਤਾਂ ਦਿੱਤੀਆਂ। ਇਸ ਮੌਕੇ ਵਿਧਾਇਕ ਨੇ ‘ਰੰਗਲਾ ਪੰਜਾਬ ਸਕੀਮ’ ਤਹਿਤ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕ ਵੀ ਭੇਟ ਕੀਤੇ। ਉਨ੍ਹਾਂ ਨੇ ਪਿੰਡ ਮੰਗਵਾਲ ਨੂੰ 28 ਲੱਖ ਰੁਪਏ, ਸਾਰੋਂ ਨੂੰ 31 ਲੱਖ ਰੁਪਏ, ਨਦਾਮਪੁਰ ਨੂੰ 20 ਲੱਖ ਰੁਪਏ, ਚੰਨੋ ਨੂੰ 18 ਲੱਖ ਰੁਪਏ ਅਤੇ ਫੱਗੂਵਾਲਾ ਨੂੰ 17 ਲੱਖ ਰੁਪਏ ਦੇ ਚੈੱਕ ਸੌਂਪੇ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਪਿੰਡਾਂ ਵਿੱਚ ਲੋੜ ਅਨੁਸਾਰ ਵਿਕਾਸ ਕਾਰਜਾਂ ’ਤੇ ਖਰਚ ਕੀਤੀ ਜਾਵੇਗੀ, ਜਿਸ ਨਾਲ ਪੇਂਡੂ ਵਸਨੀਕਾਂ ਨੂੰ ਸਿੱਧਾ ਲਾਭ ਮਿਲੇਗਾ। ਇਸ ਮੌਕੇ ਅਵਤਾਰ ਤਾਰੀ, ਲਖਵਿੰਦਰ ਸਿੰਘ ਫੱਗੂਵਾਲਾ, ਗੁਰਪ੍ਰੀਤ ਸਿੰਘ ਫੱਗੂਵਾਲਾ, ਲੱਕੀ ਸ਼ਰਮਾ, ਗੁਰਪ੍ਰੀਤ ਸਿੰਘ ਸਰਪੰਚ ਚੰਨੋ, ਕਰਮਜੀਤ ਕੌਰ ਸੰਮਤੀ ਮੈਂਬਰ, ਜਗਸੀਰ ਸਿੰਘ ਜੱਗੂ, ਹਰਿੰਦਰ ਸਿੰਘ ਸਾਰੋਂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

