ਘੱਗਰ ਦੇ ਬੰਨ੍ਹ ਦੀ ਢਿੱਗ ਡਿੱਗਣ ਕਾਰਨ ਪਈਆਂ ਭਾਜੜਾਂ

ਘੱਗਰ ਦੇ ਬੰਨ੍ਹ ਦੀ ਢਿੱਗ ਡਿੱਗਣ ਕਾਰਨ ਪਈਆਂ ਭਾਜੜਾਂ

ਕਿਸਾਨ ਆਪਣੇ ਪੱਧਰ ’ਤੇ ਖੁਦ ਘੱਗਰ ਦਰਿਆ ਦੀ ਢਿੱਗ ਨੂੰ ਭਰਦੇ ਹੋਏ।

ਕਰਮਵੀਰ ਸੈਣੀ
ਮੂਨਕ, 12 ਜੁਲਾਈ 

ਬੀਤੀ ਰਾਤ ਹੋਈ ਬਰਸਾਤ ਕਾਰਨ ਘੱਗਰ ਦਰਿਆ ਦੇ ਬੰਨ੍ਹ ਦੀ ਮਿੱਟੀ ਡਿੱਗਣ ਕਾਰਨ ਕਿਸਾਨਾਂ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ।  ਜਾਣਕਾਰੀ ਅਨੁਸਾਰ ਪੰਚਾਇਤੀ ਵਿਭਾਗ ਨੇ ਖੇਤਾਂ ’ਚੋਂ ਵਾਧੂ ਪਾਣੀ ਘੱਗਰ ਵਿੱਚ ਪਾਉਣ ਲਈ ਪਾਏ ਗਏ ਪਾਈਪ ਦੇ ਉੱਪਰੋਂ ਮਿੱਟੀ ’ਚ ਪੋਲ ਹੋਣ ਕਾਰਨ ਤੇ ਰਾਤ ਦੀ ਹੋ ਰਹੀ ਬਰਸਾਤ ਨਾਲ ਮਿੱਟੀ ਗਿੱਲੀ ਹੋ ਗਈ ਤੇ ਮਿੱਟੀ ਦੀ ਢਿੱਗ ਡਿੱਗ ਗਈ। ਰਾਹਤ ਵਾਲੀ ਗੱਲ ਇਹ ਹੈ ਕਿ ਘੱਗਰ ਦਰਿਆ ਦੇ ਪਾਣੀ ਦਾ ਲੈਵਲ ਹਲੇ ਨੀਵਾਂ ਸੀ। ਇਸ ਕਰਕੇ ਭਾਰੀ ਨੁਕਸਾਨ ਹੋਣ ਤੋਂ ਬੱਚ ਗਿਆ ਪਰ ਇੱਥੇ ਵਰਣਨਯੋਗ ਹੈ ਕਿ ਸਿਆਸੀ ਲੀਡਰਾਂ ਦੇ ਘੱਗਰ ਦਰਿਆ ਬੰਨ੍ਹਾਂ ਨੂੰ ਪੱਕਾ ਕਰਨ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋਏ ਹਨ। ਹਾਲੇ ਤਾਂ ਇਕੋ ਹੀ ਬਰਸਾਤ ਹੋਈ ਹੈ। ਢਿੱਗ ਡਿੱਗਣ ਨਾਲ ਪ੍ਰਸ਼ਾਸਨ ਤੇ ਲੀਡਰਾਂ ਦੀ ਪੋਲ ਖੁੱਲ੍ਹ ਗਈ ਹੈ।   ਖੇਤ ਦੇ ਕਿਸਾਨ ਅਮਰੀਕ ਸਿੰਘ ਸੈਣੀ ਨੇ ਕਿਹਾ ਕਿ ਪਹਿਲੀ ਬਰਸਾਤ ਹੋਣ ਕਾਰਨ ਘੱਗਰ ਦੀ ਢਿੱਗ ਡਿੱਗ ਪਈ ਹੈ ਹਲੇ ਤਾਂ ਘੱਗਰ ਦਰਿਆ ’ਚ ਪਾਣੀ ਦਾ ਲੈਵਲ ਅੱਧਾ ਹੀ ਸੀ। ਜਿਸ ਕਾਰਨ ਫਸਲਾਂ ਦਾ ਬਚਾਅ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਜੋ ਇਹ ਪਾਈਪ ਘੱਗਰ ਦਰਿਆ ’ਚ ਦੱਬੇ ਹੋਏ ਹਨ ਇਨ੍ਹਾਂ ਨੂੰ ਸਹੀ ਢੰਗ ਨਾਲ ਆਰਸੀਸੀ ਪਾ ਕੇ ਦੱਬਿਆ ਜਾਵੇ ਤਾਂ ਕਿ ਹਰ ਸਾਲ ਆਉਣ ਵਾਲੀ ਇਸ ਮੁਸੀਬਤ ਤੋਂ ਕਿਸਾਨਾ ਦਾ ਬਚਾਅ ਹੋ ਸਕੇ। ਉਨ੍ਹਾਂ ਇਸ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਲਿਖਤੀ ਅਰਜ਼ੀਆਂ ਦਿੱਤੀਆਂ ਹਨ ਪਰ ਹਲੇ ਤੱਕ ਪ੍ਰਸ਼ਾਸਨ ਨੇ ਕੋਈ ਗੌਰ ਨਹੀਂ ਕੀਤੀ। ਇਸ ਦੌਰਾਨ ਕਿਸਾਨਾਂ ਨੇ ਆਪਣੇ ਪੱਧਰ ’ਤੇ ਘੱਗਰ ਦਰਿਆ ਦੀ ਇਸ ਢਿੱਗ ਨੂੰ ਪੂਰ ਲਿਆ ਤੇ ਆਪਣੀਆਂ ਫਸਲਾਂ ਦਾ ਬਚਾਅ ਕੀਤਾ। ਇਸ ਮੌਕੇ ਕਿਸਾਨ ਕਾਬਲ ਸਿੰਘ ਸੇਖੋਂ, ਰਾਮਪਾਲ ਸਿੰਘ ਸੁਰਜਣ ਭੈਣੀ, ਦਰਸ਼ਨ ਸਿੰਘ ਸਾਬਕਾ ਐੱਮਸੀ, ਨਰਿੰਦਰ ਸਿੰਘ ਸੇਖੋਂ, ਨਗਰ ਪੰਚਾਇਤ ਦੇ ਉਪ ਪ੍ਰਧਾਨ ਰਘਵੀਰ ਸਿੰਘ ਸੈਣੀ, ਗੁਰਨਾਮ ਸਿੰਘ, ਬੂਟਾ ਸਿੰਘ, ਨਾਇਬ ਤਹਿਸੀਲਦਾਰ ਮੂਨਕ ਮਨੋਹਰ ਕੁਮਾਰ, ਐੱਸਡੀਓ ਡਰੇਨੇਜ ਵਿਭਾਗ ਚੇਤਨ ਗੁਪਤਾ, ਬੀਡੀਪੀਓ ਸਵਿੰਦਰ ਸਿੰਘ ਤੇ ਐੱਸਐਚਓ ਮੂਨਕ ਗੁਰਮੀਤ ਸਿੰਘ ਹਾਜ਼ਰ ਸਨ। 

 ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਕੁਦਨੀ ਨੇ ਕਿਹਾ ਕਿ ਪਿਛਲੇ 25 ਸਾਲਾ ਤੋਂ ਇੱਥੇ ਰਾਜ ਕਰ ਰਹੇ ਵਿਰੋਧੀ ਧਿਰਾ ਨੇ ਘੱਗਰ ਦੇ ਨਾਂ ’ਤੇ ਸਿਰਫ ਸਿਆਸਤ ਹੀ ਕੀਤੀ ਗਈ ਹੈ। ਆਮ ਆਦਮੀ ਪਾਰਟੀ 2022 ਵਿੱਚ ਸਰਕਾਰ ਆਉਣ ਤੋਂ ਬਾਅਦ ਘੱਗਰ ਮਸਲੇ ਨੂੰ ਪਹਿਲ ਦੇ ਅਾਧਾਰ ’ਤੇ ਹੱਲ ਕਰੇਗੀ।

ਕਾਰ ਉਤੇ ਡਿੱਗੀ ਥਾਣੇ ਦੀ ਦੀਵਾਰ  

ਸਮਾਣਾ (ਨਿੱਜੀ ਪੱਤਰ ਪ੍ਰੇਰਕ) ਐਤਵਾਰ ਸਵੇਰ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਸਦਰ ਥਾਣਾ ਸਮਾਣਾ ਦੀ ਕੰਧ ਨੇੜੇ ਖੜ੍ਹੀ ਕਾਰ ਉੱਪਰ ਡਿੱਗ ਗਈ ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਦੇ ਮਾਲਕ ਦੀਪਕ ਕੁਮਾਰ ਨੇ ਦੱਸਿਆ ਕੀ ਸਦਰ ਥਾਣਾ ਸਮਾਣਾ ਦੀ ਦੀਵਾਰ ਪਹਿਲਾਂ ਤੋਂ ਹੀ ਕਮਜ਼ੋਰ ਸੀ ਜਿਸ ਬਾਰੇ ਉਨ੍ਹਾਂ ਕਈ ਵਾਰ ਸਦਰ ਥਾਣਾ ਦੇ ਅਧਿਕਾਰੀਆਂ ਨੂੰ ਦੱਸਿਆ ਪਰ ਕਿਸੇ ਨੇ ਵੀ ਉਸ ਵੱਲ ਧਿਆਨ ਨਹੀਂ ਦਿੱਤਾ। ਬੀਤੀ ਰਾਤ ਹੋਈ ਤੇਜ਼ ਬਾਰਿਸ਼ ਤੇ ਹਨੇਰੀ ਕਾਰਨ ਉਹ ਦੀਵਾਰ ਉਸਤੀ ਕਾਰ ਉੱਪਰ ਡਿੱਗ ਗਈ ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਉਸ ਨੇ ਮੰਗ ਕੀਤੀ ਕਿ ਕਾਰ ਦੀ ਸਾਰੀ ਰਿਪੇਅਰ ਸਦਰ ਪੁਲੀਸ ਕਰਵਾ ਕੇ ਦੇਵੇ। ਇਸ ਬਾਰੇ ਜਦੋਂ ਸਦਰ ਥਾਣਾ ਸਮਾਣਾ ਦੇ ਮੁਖੀ ਰਣਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਨੁਕਸਾਨ ਸਦਰ ਥਾਣਾ ਦੀ ਦੀਵਾਰ ਡਿੱਗਣ ਕਾਰਨ ਹੋਇਆ ਹੈ ਜਿਸ ਨੂੰ ਉਹ ਠੀਕ ਕਰਵਾ ਦੇਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰ...

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇਮਾਨਦਾਰੀ ਟੈਕਸ ਅਦਾ ਕਰਨ ਤੇ...

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

* ਅਕਾਲੀ ਦਲ ਨੇ ਸ਼ਰਾਬ ਮਾਫ਼ੀਆ ਖਿਲਾਫ਼ ਘੱਗਰ ਸਰਾਏ ’ਚ ਦਿੱਤਾ ਧਰਨਾ * ...

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

* ਅਯੁੱਧਿਆ ’ਚ ਭੂਮੀ ਪੂਜਨ ਮੌਕੇ ਮੋਦੀ ਅਤੇ ਹੋਰ ਆਗੂਆਂ ਨਾਲ ਮੰਚ ਕੀਤਾ ...

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਸ਼ਹਿਰ

View All