DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

BhagwantMann ਵੱਲੋਂ ਸਪੋਰਟਸ ’ਵਰਸਿਟੀ ਦੇ ਨਵੇਂ ਕੰਪਲੈਕਸ ਦਾ ਉਦਘਾਟਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਸਟਲ ਦਾ ਵਰਚੁਅਲੀ ਉਦਘਾਟਨ ਕੀਤਾ

  • fb
  • twitter
  • whatsapp
  • whatsapp
featured-img featured-img
ਉਦਘਾਟਨ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਨਮਾਨ ਕਰਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ।
Advertisement

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਥੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵਿੱਚ ਪਹਿਲੇ ਫੇਜ਼ ਤਹਿਤ 53 ਕਰੋੜ ਰੁਪਏ ਦੀ ਲਾਗਤ ਨਾਲ ਅਕਾਦਮਿਕ ਬਲਾਕ ਅਤੇ ਲੜਕੇ ਤੇ ਲੜਕੀਆਂ ਦੇ ਹੋਸਟਲ ਦਾ ਵਰਚੁਅਲੀ ਉਦਘਾਟਨ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਪੋਰਟਸ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਖੇਡਾਂ ਨਾਲ ਸਬੰਧਿਤ ਸਹੂਲਤਾਂ ਮੁਹੱਈਆ ਕਰਵਾਏਗੀ।

ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਯਤਨਾਂ ਸਦਕਾ ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਉੱਥੇ ਹੀ ਸਾਡੇ ਵਿਦਿਆਰਥੀਆਂ ਨੂੰ ਵੀ ਹੱਲਾਸ਼ੇਰੀ ਦਿੱਤੀ ਹੈ। ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ 92 ਏਕੜ ਵਿੱਚ ਫੈਲੀ ਇਸ ਪੰਜਾਬ ਖੇਡ ਯੂਨੀਵਰਸਿਟੀ ਵਿੱਚ ਲੋਕ ਨਿਰਮਾਣ ਵਿਭਾਗ ਵੱਲੋਂ ਤਿਆਰ ਕੀਤੇ ਗਏ ਅਕਾਦਮਿਕ ਬਲਾਕ ਦੇ ਜ਼ਮੀਨੀ ਤਲ ਵਿੱਚ ਮੁੜ ਵਸੇਬਾ ਸੈਂਟਰ, ਫਿਜ਼ਿਓਥੈਰੇਪੀ ਕਮਰਾ, ਜਿਮ, ਹੌਟ ਐਂਡ ਕੋਲਡ ਥੈਰੇਪੀ ਦੀ ਸੁਵਿਧਾ ਹੈ। ਪਹਿਲੀ ਮੰਜ਼ਿਲ ਉੱਤੇ ਲੈਕਚਰ ਥੀਏਟਰ, ਕਲਾਸ-ਰੂਮ, ਨਿਊਟ੍ਰੀਸ਼ਨ ਸਾਈਕੋਲੋਜੀ ਲੈਬ, ਫਿਜ਼ਿਓਥੈਰੇਪੀ ਲੈਬ ਬਣਾਈ ਗਈ ਹੈ। ਦੂਜੀ ਮੰਜ਼ਿਲ ਉੱਤੇ ਐਂਥਰੋਪੋਮੀਟਰੀ ਲੈਬ, ਸਾਈਕੋਲੋਜੀ ਲੈਬ ਤੇ ਕਲਾਸ-ਰੂਮ ਬਣਾਏ ਗਏ ਹਨ। ਤੀਜੀ ਮੰਜ਼ਿਲ ਉੱਤੇ ਕਲਾਸ ਰੂਮ, ਐਨਾਟਮੀ ਲੈਬ, ਲੜਕੀਆਂ ਦਾ ਕਾਮਨ ਰੂਮ ਮੌਜੂਦ ਹੈ। ਚੌਥੀ ਮੰਜ਼ਿਲ ਉੱਤੇ ਕਲਾਸ ਰੂਮ, ਲਾਇਬ੍ਰੇਰੀ, ਪ੍ਰੋਫੈਸਰਾਂ ਦਾ ਕਮਰਾ ਅਤੇ ਪੰਜਵੀਂ ਮੰਜ਼ਿਲ ਉੱਤੇ ਕੰਪਿਊਟਰ ਰੂਮ ਬਣਾਇਆ ਗਿਆ ਹੈ। ਇਸ ਬਲਾਕ ਵਿੱਚ ਦੋ ਲਿਫ਼ਟਾਂ ਲਗਾਈਆਂ ਗਈਆਂ ਹਨ। ਅਕਾਦਮਿਕ ਬਲਾਕ ਕੁਲ ਕਵਰਡ ਏਰੀਆ 94523 ਵਰਗ ਫੁੱਟ ਹੈ।

Advertisement

ਵਾਈਸ ਚਾਂਸਲਰ ਨੇ ਹੋਰ ਦੱਸਿਆ ਕਿ ਕੁੜੀਆਂ ਤੇ ਮੁੰਡਿਆਂ ਦੇ ਹੋਸਟਲ ਦੀਆਂ 4-4 ਮੰਜ਼ਿਲਾਂ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਵਿੱਚ 20-20 ਕਮਰੇ ਬਣੇ ਹਨ। ਇਸ ਤਰ੍ਹਾਂ 100 ਕਮਰਿਆਂ ਵਾਲੇ ਇਸ ਹੋਸਟਲ ਵਿੱਚ 300 ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਸਹੂਲਤਾਂ ਵਾਲੀ ਰਿਹਾਇਸ਼ ਪ੍ਰਦਾਨ ਕੀਤੀ ਜਾਵੇਗੀ। ਪ੍ਰਤੀ ਕਮਰਾ ਤਿੰਨ ਵਿਦਿਆਰਥੀਆਂ ਦੇ ਰਹਿਣ ਲਈ ਤਿਆਰ ਕੀਤਾ ਗਿਆ ਹੈ ਅਤੇ ਇੱਥੇ ਡਾਇਨਿੰਗ ਹਾਲ ਤੇ ਕਿਚਨ ਦੀ ਸਹੂਲਤ ਹੈ। ਇੱਥੇ ਦੋ ਲਿਫ਼ਟਾਂ ਲਗਾਈਆਂ ਗਈਆਂ ਹਨ ਅਤੇ ਹੋਸਟਲ ਬਲਾਕ ਦਾ ਕੁਲ ਕਵਰਡ ਏਰੀਆ 97135 ਵਰਗ ਫੁੱਟ ਹੈ। ਇਸ ਦੀ ਪਹਿਲੀ ਮੰਜ਼ਿਲ ਉੱਤੇ 20 ਕਮਰੇ, ਰੀਕ੍ਰੀਏਸ਼ਨਲ ਹਾਲ, ਟੇਬਲ ਟੈਨਿਸ ਅਤੇ ਬਿਲੀਅਰਡਜ਼ ਰੂਮ ਤੇ ਰੀਡਿੰਗ ਰੂਮ ਬਣਾਏ ਗਏ ਹਨ। ਅਤੇ ਬਾਕੀ ਦੀਆਂ ਸਾਰੀਆਂ ਮੰਜ਼ਿਲਾਂ ਉਪਰ ਪ੍ਰਤੀ ਮੰਜ਼ਿਲ 20-20 ਕਮਰੇ ਬਣਾਏ ਗਏ ਹਨ।

Advertisement

Advertisement
×