DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Nurses ਦੇ ਧਰਨੇ ਵਿੱਚ ‘ਭਗਵੰਤ ਮਾਨ’ ਪੁੱਜੇ

ਨਾਟਕੀ ਰੂਪ ਧਾਰ ਕੇ ਮੁਲਾਜ਼ਮਾਂ ਦੀ ਮਾੜੀ ਸਥਿਤੀ ਪੇਸ਼ ਕੀਤੀ

  • fb
  • twitter
  • whatsapp
  • whatsapp
featured-img featured-img
ਮੁੱਖ ਮੰਤਰੀ ਦੇ ਰੂਪ ’ਚ ਆਏ ਨੌਜਵਾਨ ਨੂੰ ਮੰਗ ਪੱਤਰ ਸੌਂਪਦੇ ਹੋਏ ਹੜਤਾਲ਼ੀ ਮੁਲਾਜ਼ਮ। -ਫੋਟੋ: ਭੰਗੂ
Advertisement

4600 ਗਰੇਡ ਪੇਅ ਦੀ ਬਹਾਲੀ ਲਈ ਜਾਰੀ ਨਰਸਿੰਗ ਸਟਾਫ ਦੀ ਸੂਬਾ ਪੱਧਰੀ ਹੜਤਾਲ ਦਾ ਨੌਵੇਂ ਦਿਨ ਵੀ ਪੂਰੀ ਇਕਜੁੱਟਤਾ ਨਾਲ ਜਾਰੀ ਰਿਹਾ। ਇਸ ਦੌਰਾਨ ਹੜਤਾਲ਼ੀ ਸਟਾਫ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਦੇ ਨਾਟਕੀ ਰੂਪ ਦੀ ਪੇਸ਼ਕਾਰੀ ਕੀਤੀ ਗਈ। ਇਸ ਦੌਰਾਨ ਪੇਸ਼ ਕੀਤੇ ਗਏ ਨਾਟਕ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਵੇਂ ਸੱਤਾਂ ’ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਹੁਣ ਪੂਰੇ ਨਹੀਂ ਕੀਤੇ ਜਾ ਰਹੇ।ਇਸ ਨਾਟਕੀ ਪ੍ਰਦਰਸ਼ਨ ਦੌਰਾਨ ਬਸੰਤੀ ਪੱਗ ਬੰਨ੍ਹ ਕੇ ਆਏ ਪ੍ਰਦਰਸ਼ਨਕਾਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਲ ਅਦਾ ਕੀਤਾ। ਇਸ ਨੌਜਵਾਨ ਦੇ ਆਉਣ ਦਾ ਸਾਰਾ ਵਰਤਾਰਾ ਇਸ ਤਰ੍ਹਾ ਪੇਸ਼ ਕੀਤਾ ਗਿਆ ਜਿਵੇਂ ਸੱਚ-ਮੁੱਚ ਹੀ ਮੁਖ ਮੰਤਰੀ ਧਰਨੇ ’ਚ ਆ ਪੁੱਜੇ ਹੋਣ। ਉਸ ਨੇ ਸਰਕਾਰ ਬਣਨ ਤੋਂ ਪਹਿਲਾਂ ਅਤੇ ਬਾਅਦ ਦੇ ਹਾਲਾਤ ਦੀ ਪੇਸ਼ਕਾਰੀ ਕੀਤੀ। ਹੜਤਾਲ਼ ਦੀ ਅਗਵਾਈ ਕਰ ਰਹੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਗਿੱਲ ਦਾ ਕਹਿਣਾ ਸੀ ਕਿ ਇਸ ਨਾਟਕ ਰਾਹੀਂ ਉਨ੍ਹਾਂ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸੂਬੇ ਵਿੱਚ ਮੁਲਾਜ਼ਮ ਵਰਗ ਦੀ ਸਥਿਤੀ ਨਾਜ਼ੁਕ ਬਣ ਚੁੱਕੀ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਹੱਕੀ ਮੰਗਾਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ। ਇਸੇ ਦੌਰਾਨ ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਆਫ ਪੰਜਾਬ ਨੇ ਸਰਕਾਰ ਨੂੰੂ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।

Advertisement
Advertisement
×