Baru Sahib: ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ’ਚ ਕੌਮਾਂਤਰੀ ਸਮਾਗਮ
ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੇ ਅਕਾਲ ਕਾਲਜ ਆਫ ਐਗਰੀਕਲਚਰ ਵੱਲੋਂ ‘ਭਾਰਤ ਦੀ ਖੇਤੀ ਦਾ ਦ੍ਰਿਸ਼ਟੀਕੋਣ, ਵਿਕਾਸ ਲਈ ਨੀਤੀਆਂ, ਖੋਜ ਅਤੇ ਵਿਸਥਾਰ’ ਵਿਸ਼ੇ ’ਤੇ ਦੋ ਰੋਜ਼ਾ ਕੌਮਾਂਤਰੀ ਸੰਮੇਲਨ ਕਰਾਇਆ ਗਿਆ। ਇਸ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਨੇਪਾਲ, ਬਰਤਾਨੀਆ, ਸ੍ਰੀਲੰਕਾ...
ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੇ ਅਕਾਲ ਕਾਲਜ ਆਫ ਐਗਰੀਕਲਚਰ ਵੱਲੋਂ ‘ਭਾਰਤ ਦੀ ਖੇਤੀ ਦਾ ਦ੍ਰਿਸ਼ਟੀਕੋਣ, ਵਿਕਾਸ ਲਈ ਨੀਤੀਆਂ, ਖੋਜ ਅਤੇ ਵਿਸਥਾਰ’ ਵਿਸ਼ੇ ’ਤੇ ਦੋ ਰੋਜ਼ਾ ਕੌਮਾਂਤਰੀ ਸੰਮੇਲਨ ਕਰਾਇਆ ਗਿਆ। ਇਸ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਨੇਪਾਲ, ਬਰਤਾਨੀਆ, ਸ੍ਰੀਲੰਕਾ ਅਤੇ ਇੰਡੋਨੇਸ਼ੀਆ ਦੇ ਨੁਮਾਇੰਦਿਆਂ, ਖੇਤੀਬਾੜੀ ਮਾਹਿਰਾਂ ਅਤੇ ਖੋਜਕਰਤਾਵਾਂ ਨੇ ਹਿੱਸਾ ਲਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਵੀਰ ਸਿੰਘ ਨੇ ਕਿਹਾ ਕਿ ਸਾਲ 2047 ਤੱਕ ਖੇਤੀ ਨੂੰ ਆਧੁਨਿਕ, ਟਿਕਾਊ ਅਤੇ ਆਤਮ-ਨਿਰਭਰ ਬਣਾਉਣ ਲਈ ਖੋਜ ਅਤੇ ਨਵੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਯੂਨੀਵਰਸਿਟੀ ਦੇ ਚਾਂਸਲਰ ਅਤੇ ਕਲਗੀਧਰ ਟਰੱਸਟ ਦੇ ਪ੍ਰਧਾਨ ਬਾਬਾ ਡਾ. ਦਵਿੰਦਰ ਸਿੰਘ ਨੇ ਬੜੂ ਸਾਹਿਬ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਬਾਬਾ ਇਕਬਾਲ ਸਿੰਘ ਦੇ ਖੇਤੀਬਾੜੀ, ਸਿੱਖਿਆ ਅਤੇ ਪੇਂਡੂ ਵਿਕਾਸ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਪਦਮ ਭੂਸ਼ਣ ਡਾ. ਖੇਮ ਸਿੰਘ ਗਿੱਲ ਦੇ ਖੇਤੀਬਾੜੀ ਖੋਜ ਅਤੇ ਉੱਨਤ ਫ਼ਸਲੀ ਕਿਸਮਾਂ ਦੇ ਵਿਕਾਸ ‘ਚ ਪਾਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ।

