Barnala suicide: ਬਰਨਾਲਾ ਦੇ ਨੌਜਵਾਨ ਨੇ ਲਾਇਵ ਹੋਣ ਤੋਂ ਬਾਅਦ ਫਾਹਾ ਲਾ ਕੇ ਖੁਦਕੁਸ਼ੀ ਕੀਤੀ
Barnala suicide: ਬਰਨਾਲਾ ਦੀ ਗੋਬਿੰਦ ਕਲੋਨੀ ’ਚ ਰਹਿਣ ਵਾਲੇ ਇੱਕ ਨੌਜਵਾਨ ਨੇ ਘਰੇਲੂ ਕਲੇਸ਼ ਦੇ ਚਲਦਿਆਂ ਸੋਸ਼ਲ ਮੀਡੀਆ ਤੋਂ ਲਾਇਵ ਹੋਣ ਤੋਂ ਬਾਅਦ ਆਪਣੇ ਕਮਰੇ ’ਚ ਫ਼ਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਚੰਡੀਗੜ੍ਹ ’ਚ...
Barnala suicide: ਬਰਨਾਲਾ ਦੀ ਗੋਬਿੰਦ ਕਲੋਨੀ ’ਚ ਰਹਿਣ ਵਾਲੇ ਇੱਕ ਨੌਜਵਾਨ ਨੇ ਘਰੇਲੂ ਕਲੇਸ਼ ਦੇ ਚਲਦਿਆਂ ਸੋਸ਼ਲ ਮੀਡੀਆ ਤੋਂ ਲਾਇਵ ਹੋਣ ਤੋਂ ਬਾਅਦ ਆਪਣੇ ਕਮਰੇ ’ਚ ਫ਼ਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਚੰਡੀਗੜ੍ਹ ’ਚ ਸਰਕਾਰੀ ਫ਼ਾਈਨਾਂਸ ਵਿਭਾਗ ’ਚ ਨੌਕਰੀ ਕਰਦਾ ਸੀ। ਵੀਡੀਓ ਵਿੱਚ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ’ਚ ਸ਼ਾਮਲ ਵਿਅਕਤੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਥਾਣਾ ਸਿਟੀ ਇੱਕ ਬਰਨਾਲਾ ਵਿਖੇ ਪੁੱਜੇ ਮ੍ਰਿਤਕ ਪ੍ਰਵੀਨ ਗਰਗ ਦੇ ਪਿਤਾ ਦਰਸ਼ਨ ਕੁਮਾਰ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਮੋਹਿਤ ਗਰਗ ਦੇ ਸਹੁਰੇ ਪਰਿਵਾਰ ਵਲੋਂ ਉਸ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਊਸ ਦੇ ਵੱਡੇ ਲੜਕੇ ਦੇ ਖ਼ਿਲਾਫ਼ ਸੰਗਰੂਰ ਵਿਖੇ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਦਾ ਛੋਟਾ ਲੜਕਾ ਪ੍ਰਵੀਨ ਗਰਗ ਚੰਡੀਗੜ੍ਹ ਵਿਖੇ ਫਾਇਨਾਂਸ ਕੰਪਨੀ ’ਚ ਮੁਲਾਜ਼ਮ ਸੀ, ਜਿਸ ਨੇ ਪ੍ਰੇਸ਼ਾਨ ਹੋ ਕੇ ਆਪਣੇ ਕਮਰੇ ’ਚ ਪੱਖੇ ਨਾਲ ਫ਼ਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
ਇਸ ਘਟਨਾ ਦਾ ਪਤਾ ਉਨ੍ਹਾਂ ਨੂੰ ਸਵੇਰੇ 4:00 ਵਜੇ ਦੇ ਕਰੀਬ ਲੱਗਿਆ। ਪੀੜ੍ਹਤ ਪਰਿਵਾਰ ਨੇ ਮੰਗ ਕੀਤੀ ਕਿ ਮੇਰੇ ਲੜਕੇ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਮੇਰੀ ਨੂੰਹ ਕਿੰਨੀ ਸਿੰਗਲਾ, ਪਿਤਾ ਸੰਜੀਵ ਸਿੰਗਲਾ, ਮਾਤਾ ਬਬੀਤਾ, ਆਸਿਮਾ, ਅੰਕਿਤਾ, ਅੰਖੁਸ਼ ਸਿੰਗਲਾ ਵਾਸੀ ਸੰਗਰੂਰ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ।
ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ 6 ਖ਼ਿਲਾਫ਼ ਮਾਮਲਾ ਦਰਜ : ਐੱਸਐੱਚਓ
ਇਸ ਸਬੰਧੀ ਥਾਣਾ ਸਿਟੀ 1 ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਪ੍ਰਵੀਨ ਗਰਗ ਵਲੋਂ ਖੁਦਕੁਸ਼ੀ ਕੀਤੀ ਗਈ ਹੈ। ਜੋ ਗੋਬਿੰਦ ਕਲੋਨੀ ਦਾ ਰਹਿਣ ਵਾਲਾ ਹੈ। ਇਸ ਦੇ ਭਰਾ ਦੇ ਉਸ ਦੀ ਪਤਨੀ ਦਾ ਆਪਣੀ ਝਗੜਾ ਚੱਲ ਰਿਹਾ ਸੀ। ਜਿਸ ਦੇ ਚਲਦਿਆਂ ਪ੍ਰਵੀਨ ਗਰਗ ਨੇ ਫ਼ਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦਰਸ਼ਨ ਕੁਮਾਰ ਦੇ ਬਿਆਨਾਂ ਤੇ ਵੀਡਿਓ ਦੇ ਅਧਾਰ ’ਤੇ ਪੁਲੀਸ ਨੇ ਕਿੰਨੀ ਸਿੰਗਲਾ, ਸੰਜੀਵ ਸਿੰਗਲਾ, ਬਬੀਤਾ, ਆਸਿਮਾ, ਅੰਕਿਤਾ, ਅੰਖੁਸ਼ ਸਿੰਗਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਿਸ ਦੀ ਗ੍ਰਿਫ਼ਤਾਰੀ ਲੈ ਕੇ ਪੁਲੀਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
