DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੈਂਕ ਵੱਲੋਂ ਮਜ਼ਦੂਰ ਦੇ ਘਰ ਨੂੰ ਲਾਇਆ ਜਿੰਦਰਾ ਤੋੜਿਆ

ਮਜ਼ਦੂਰ, ਕਿਸਾਨ ਤੇ ਆਮ ਦੁਕਾਨਦਾਰ ਦੇ ਘਰ ਦੀ ਕੁਰਕੀ ਨਾ ਹੋਣ ਦੇਣ ਦਾ ਐਲਾਨ

  • fb
  • twitter
  • whatsapp
  • whatsapp
featured-img featured-img
ਫੱਗੂਵਾਲਾ ਵਿੱਚ ਬੈਂਕ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement

ਇੱਥੋਂ ਨੇੜਲੇ ਪਿੰਡ ਫੱਗੂਵਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਨੇ ਕਰਜ਼ੇ ਦੀ ਕਿਸ਼ਤ ਨਾ ਭਰਨ ਕਾਰਨ ਇੱਕ ਮਜ਼ਦੂਰ ਅਵਤਾਰ ਸਿੰਘ ਦੇ ਘਰ ਨੂੰ ਬੈਂਕ ਵੱਲੋਂ ਲਾਇਆ ਜਿੰਦਰਾ ਤੋੜ ਦਿੱਤਾ। ਇਸ ਮੌਕੇ ਯੂਨੀਅਨ ਦੇ ਬਲਾਕ ਜਨਰਲ ਸਕੱਤਰ ਜਸਵੀਰ ਸਿੰਘ ਗੱਗੜਪੁਰ, ਕਸ਼ਮੀਰ ਸਿੰਘ ਆਲੋਅਰਖ, ਗੁਰਦੇਵ ਸਿੰਘ ਆਲੋਅਰਖ, ਗੁਰਚੇਤ ਸਿੰਘ ਭੱਟੀਵਾਲ, ਕਰਮ ਚੰਦ ਪੰਨਵਾਂ ਅਤੇ ਹਰਦੇਵ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਮਜ਼ਦੂਰ ਅਵਤਾਰ ਸਿੰਘ ਨੇ ਅਮ੍ਰਿਤਾ ਮਾਲਵਾ ਕੈਪੀਟਲ ਬੈਂਕ ਤੋਂ ਮਕਾਨ ਲਈ ਕਰਜ਼ਾ ਲਿਆ ਸੀ। ਉਸ ਨੇ ਜ਼ਿਆਦਾਤਰ ਕਿਸ਼ਤਾਂ ਭਰ ਦਿੱਤੀਆਂ ਸਨ, ਸਿਰਫ਼ 40 ਹਜ਼ਾਰ ਦਾ ਕਰਜ਼ਾ ਰਹਿੰਦਾ ਸੀ। ਬੈਂਕ ਨੇ ਜੁਰਮਾਨਾ ਲਾ ਕੇ ਰਕਮ ਵਧਾ ਦਿੱਤੀ ਅਤੇ ਬੀਤੇ ਦਿਨ ਬੈਂਕ ਵੱਲੋਂ ਮਕਾਨ ਨੂੰ ਜਿੰਦਰਾ ਲਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬੈਂਕ ਦੀ ਇਸ ਕਾਰਵਾਈ ਨਾਲ ਮਜ਼ਦੂਰ ਪਰਿਵਾਰ ਬੇਘਰ ਹੋ ਗਿਆ। ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਫ਼ੈਸਲਾ ਹੈ ਕਿ ਬੈਂਕ ਜਾਂ ਆੜ੍ਹਤੀਏ ਦੀਆਂ ਕਿਸ਼ਤਾਂ ਨਾ ਭਰਨ ਕਾਰਨ ਕਿਸੇ ਵੀ ਮਜ਼ਦੂਰ, ਕਿਸਾਨ ਅਤੇ ਆਮ ਦੁਕਾਨਦਾਰ ਦੇ ਘਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਇਸੇ ਦੌਰਾਨ ਬੈਂਕ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਵੱਲੋਂ ਬੈਂਕ ਤੋਂ ਕਰਜ਼ਾ ਲਿਆ ਗਿਆ ਸੀ, ਪਰ ਉਹ ਲੋਨ ਦੀਆਂ ਕਿਸ਼ਤਾਂ ਲਗਾਤਾਰ ਨਹੀਂ ਭਰ ਰਿਹਾ, ਜਿਸ ਕਾਰਨ ਬੈਂਕ ਵੱਲੋਂ ਉਕਤ ਕਾਰਵਾਈ ਕੀਤੀ ਗਈ ਹੈ।

Advertisement
Advertisement
×