ਨਾਟਕ ਰਾਹੀਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ
ਬਾਬੂ ਬ੍ਰਿਸ਼ ਭਾਨ ਡੀ ਏ ਵੀ ਪਬਲਿਕ ਸਕੂਲ ਮੂਨਕ ਵਿੱਚ ਪ੍ਰਿੰਸੀਪਲ ਸੰਜੀਵ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਨਸ਼ਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਨਾਟਕ ਦਾ ਮੰਚਨ ਕੀਤਾ। ਦਸਵੀਂ ਦੇ ਵਿਦਿਆਰਥੀਆਂ ਦੇ ਚਾਰ ਗਰੁੱਪਾਂ ਨੇ ਵੱਖ-ਵੱਖ ਨਸ਼ਿਆਂ ਨਾਲ ਸਬੰਧਤ...
Advertisement
ਬਾਬੂ ਬ੍ਰਿਸ਼ ਭਾਨ ਡੀ ਏ ਵੀ ਪਬਲਿਕ ਸਕੂਲ ਮੂਨਕ ਵਿੱਚ ਪ੍ਰਿੰਸੀਪਲ ਸੰਜੀਵ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਨਸ਼ਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਨਾਟਕ ਦਾ ਮੰਚਨ ਕੀਤਾ। ਦਸਵੀਂ ਦੇ ਵਿਦਿਆਰਥੀਆਂ ਦੇ ਚਾਰ ਗਰੁੱਪਾਂ ਨੇ ਵੱਖ-ਵੱਖ ਨਸ਼ਿਆਂ ਨਾਲ ਸਬੰਧਤ ਨਾਟਕ ਕੀਤੇ ਜਿਨ੍ਹਾਂ ਵਿੱਚ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ , ਸਰੀਰਕ ਤੇ ਮਾਨਸਿਕ ਤੌਰ ’ਤੇ ਅਪਾਹਿਜ ਹੋਣਾ, ਪਰਿਵਾਰਿਕ ਦੂਰੀਆਂ, ਬੱਚਿਆਂ ’ਤੇ ਪੈਂਦਾ ਮਾੜੇ ਪ੍ਰਭਾਵ, ਸਮਾਜਿਕ ਰਿਸ਼ਤੇ ਨਾਤਿਆਂ ਤੋਂ ਦੂਰੀਆਂ ਪੈਦਾ ਹੋਣ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਪ੍ਰਿੰਸਪਲ ਨੇ ਨਾਟਕਾਂ ਦੀ ਪ੍ਰਸ਼ੰਸਾ ਕਰਕੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ।
Advertisement
Advertisement
Advertisement
×

