DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

sangrur news: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਦਫ਼ਤਰਾਂ ’ਚ ਸੁੰਨ ਪਸਰੀ

ਕਿਸਾਨਾਂ ਨੇ ਟਾਈਪਿਸਟਾਂ ਨੂੰ ਵੀ ਅੰਦਰ ਦਾਖਲ ਨਾ ਹੋਣ ਦਿੱਤਾ; ਟਾਈਪਿਸਟਾਂ ਵੀ ਧਰਨਾ ਲਾਇਆ

  • fb
  • twitter
  • whatsapp
  • whatsapp
featured-img featured-img
ਸੰਗਰੂਰ ’ਚ ਕਿਸਾਨਾਂ ਦੇ ਘਿਰਾਓ ਕਾਰਨ ਸੁੰਨਸਾਨ ਪਿਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ।
Advertisement

ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਕੀਤੇ ਘਿਰਾਓ ਕਾਰਨ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਥਿਤ ਸਾਰੇ ਸਰਕਾਰੀ ਵਿਭਾਗਾਂ ਦੇ ਦਫ਼ਤਰਾਂ ਵਿਚ ਛੁੱਟੀ ਵਾਲਾ ਮਾਹੌਲ ਰਿਹਾ। ਬਾਅਦ ਦੁਪਹਿਰ ਤਿੰਨ ਵਜੇ ਤੱਕ ਤਾਂ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਮੂਹ ਦਫਤਰਾਂ ਦੇ ਮੁਲਾਜ਼ਮਾਂ ਵਿਚੋਂ ਕੋਈ ਵੀ ਅੰਦਰ ਦਾਖਲ ਨਹੀਂ ਹੋ ਸਕਿਆ ਅਤੇ ਨਾ ਹੀ ਦਫ਼ਤਰਾਂ ਵਿਚ ਕੰਮ ਕਰਾਉਣ ਵਾਲੇ ਲੋਕ ਪੁੱਜੇ। ਸਵੇਰੇ ਹੀ ਮੁਲਾਜ਼ਮ ਆਪਣੀ ਡਿਊਟੀ ’ਤੇ ਜਦੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਪੁੱਜੇ ਤਾਂ ਕੰਪਲੈਕਸ ਦੇ ਸਾਰੇ ਗੇਟ ਬੰਦ ਹੋਣ ਕਾਰਨ ਬੇਰੰਗ ਪਰਤ ਗਏ ਕਿਉਂਕਿ ਸਾਰੇ ਗੇਟਾਂ ’਼ਤੇ ਕਿਸਾਨ ਡਟੇ ਹੋਏ ਸਨ ਤੇ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ।

ਬਾਅਦ ਦੁਪਹਿਰ ਕਿਸਾਨਾਂ ਵਲੋਂ ਜਦੋਂ ਘਿਰਾਓ ਅਤੇ ਧਰਨਾ ਖਤਮ ਕਰਨ ਤੋਂ ਬਾਅਦ ਤਿੰਨੋਂ ਗੇਟ ਖੁੱਲ੍ਹੇ ਤਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ ਕਰ ਕੇ ਵੇਖਿਆ ਗਿਆ ਕਿ ਦਫ਼ਤਰਾਂ ਵਿਚ ਸੁੰਨਸਾਨ ਸੀ ਅਤੇ ਜਿੰਦਰੇ ਲਟਕ ਰਹੇ ਸਨ। ਕਿਸੇ ਵੀ ਦਫ਼ਤਰ ਵਿਚ ਕੋਈ ਅਧਿਕਾਰੀ ਮੌਜੂਦ ਨਹੀਂ ਸੀ। ਸਮੁੱਚੇ ਕੰਪਲੈਕਸ ਵਿਚ ਸੰਨਾਟਾ ਛਾਇਆ ਹੋਇਆ ਸੀ। ਭਾਵ ਬਾਅਦ ਦੁਪਹਿਰ ਗੇਟ ਖੁੱਲ੍ਹਣ ਮਗਰੋਂ ਵੀ ਕੋਈ ਅਧਿਕਾਰੀ ਜਾਂ ਮੁਲਾਜ਼ਮ ਦਫ਼ਤਰ ਵਿਚ ਨਜ਼ਰ ਨਹੀਂ ਆਇਆ ਜਦੋਂ ਕਿ ਸਰਕਾਰੀ ਦਫਤਰਾਂ ਦਾ ਹਾਲੇ ਦੋ ਘੰਟੇ ਦਾ ਸਮਾਂ ਬਾਕੀ ਸੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਹੀ ਸਥਿਤ ਤਹਿਸੀਲ ਕੰਪਲੈਕਸ ਵਿਚ ਵਸੀਕਾਂ ਨਵੀਸਾਂ, ਨਕਸ਼ਾ ਨਵੀਸਾਂ, ਟਾਈਪਿਸਟਾਂ ਅਤੇ ਫੋਟੋ ਸਟੈਟ ਵਾਲੀਆਂ ਸਾਰੀਆਂ ਦੁਕਾਨਾਂ ਬੰਦ ਰਹੀਆਂ ਕਿਉਂਕਿ ਕਿਸਾਨਾਂ ਵਲੋਂ ਕਿਸੇ ਨੂੰ ਵੀ ਅੰਦਰ ਦਾਖਲ ਨਹੀਂ ਹੋਣ ਦਿੱਤਾ। ਟਾਈਪਿਸਟਾਂ ਨੇ ਤਾਂ ਅੱਜ ਡੀ ਸੀ ਦਫ਼ਤਰ ਦੇ ਬਾਜ਼ਾਰ ਵਾਲੇ ਗੇਟ ਦੇ ਸਾਹਮਣੇ ਬਜ਼ਾਰ ਵਾਲੀ ਸੜਕ ਉਪਰ ਰੋਸ ਵਜੋਂ ਧਰਨਾ ਵੀ ਲਾ ਦਿੱਤਾ ਸੀ ਕਿਉਂਕਿ ਉਹ ਆਖ ਰਹੇ ਸਨ ਕਿ ਉਨ੍ਹਾਂ ਦੀਆਂ ਦੁਕਾਨਾਂ ਬੰਦ ਰਹਿਣ ਕਾਰਨ ਅੱਜ ਕੰਮਕਾਰ ਠੱਪ ਰਿਹਾ ਹੈ।

Advertisement

Advertisement
Advertisement
×