ਘੱਗਰ ਦਰਿਆ ਲਈ ਆਏ ਫੰਡਾਂ ਦੀ ਜਾਣਕਾਰੀ ਮੰਗੀ

ਘੱਗਰ ਦਰਿਆ ਲਈ ਆਏ ਫੰਡਾਂ ਦੀ ਜਾਣਕਾਰੀ ਮੰਗੀ

ਚੇਅਰਮੈਨ ਭੱਲਾ ਸਿੰਘ ਕੜੈਲ ਨੂੰ ਮੰਗ ਪੱਤਰ ਸੌਂਪਦੇ  ਹੋਏ ਘੱਗਰ ਕਮੇਟੀ ਮੈਂਬਰ।

ਕਰਮਵੀਰ ਸਿੰਘ ਸੈਣੀ
ਮੂਨਕ, 14 ਜੁਲਾਈ

ਘੱਗਰ ਨਜ਼ਦੀਕੀ ਪੈਂਦੇ ਪਿੰਡ ਸਲੇਮਗੜ੍ਹ, ਸੁਰਜਣਭੈਣੀ, ਭੂੰਦੜਭੈਣੀ, ਹਮੀਰਗੜ੍ਹ ਅਤੇ ਮੂਨਕ ਆਦਿ ਪਿੰਡਾਂ ਦੀ ਸਾਂਝੀ ਲੋਕ ਘੱਗਰ ਕਮੇਟੀ ਵੱਲੋਂ ਬੀਡੀਪੀਓ ਤੇ ਬਲਾਕ ਸਮਿਤੀ ਅੰਨਦਾਣਾ ਤੇ ਮੂਨਕ ਦੇ ਚੇਅਰਮੈਨ ਭੱਲਾ ਸਿੰਘ ਕੜੈਲ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਕੇਂਦਰ/ਪੰਜਾਬ ਸਰਕਾਰ ਵੱਲੋਂ ਘੱਗਰ ਦਰਿਆ ਦੀ ਸਫ਼ਾਈ ਅਤੇ ਇਸ ਬੰਨ੍ਹਾਂ ਦੀ ਮਜ਼ਬੂਤੀ ਲਈ ਆਏ ਫੰਡਾਂ ਦੀ ਜਾਣਕਾਰੀ ਅਤੇ ਇਸ ਉੱਪਰ ਖਰਚ ਹੋਏ ਫੰਡਾਂ ਸਬੰਧੀ ਜਾਣਕਾਰੀ ਮੰਗੀ ਗਈ। 

ਜਾਣਕਾਰੀ ਦਿੰਦਿਆਂ  ਰਾਮਪਾਲ ਸਿੰਘ ਨੇ ਦੱਸਿਆ ਕਿ ਕਮੇਟੀ ਵੱਲੋਂ ਆਏ ਫੰਡਾਂ ਅਤੇ ਖਰਚ ਕੀਤੇ ਫੰਡਾਂ ਸਬੰਧੀ ਜਾਣਕਾਰੀ ਦੀ ਮੰਗ ਕੀਤੀ ਗਈ ਹੈ ਕਿਉਂਕਿ ਦੇਖਣ ਵਿੱਚ ਆਇਆ ਹੈ ਕਿ ਜੋ ਮਸ਼ੀਨਰੀ ਘੱਗਰ ਦਰਿਆ ਦੀ ਸਫ਼ਾਈ ਲਈ ਲਗਾਈ ਗਈ ਹੈ ਉਹ ਮਸ਼ੀਨਰੀ ਵਰਤੋਂ ਵਿੱਚ ਨਾ ਲਿਆਉਂਦੇ ਹੋਏ ਸਿਰਫ ਕਾਗਜ਼ਾਂ ਵਿੱਚ ਹੀ ਚੱਲਦੀ ਵਿਖਾਈ ਗਈ ਹੈ ਅਤੇ ਉਸਦਾ ਖਰਚਾ ਵੀ ਦਿਖਾਇਆ ਗਿਆ ਹੈ। ਉਨ੍ਹਾਂ ’ਤੇ ਕੋਈ ਮਿੱਟੀ ਵਗੈਰਾ ਲੱਗੀ ਹੋਈ ਵੇਖੀ ਵੀ ਨਹੀਂ ਵੇਖੀ ਗਈ। ਇਸ ਮੌਕੇ ਰਾਜਵਿੰਦਰ ਸਿੰਘ ਬਾਦਲਗੜ, ਕਾਕਾ ਸਿੰਘ, ਰਣਧੀਰ ਸਿੰਘ, ਲਖਵੀਰ ਸਿੰਘ ਭਿੰਡਰ ਮੂਨਕ, ਗੁਰਜਿੰਦਰ ਸਿੰਘ ਆਦਿ ਮੌਜੂਦ ਸਨ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All