ਐੱਸਡੀਐੱਮ ਦੀ ਬਰਖ਼ਾਸਤੀ ’ਤੇ ਅੜਿਆ ਲਹਿਰਾ ਵਿਕਾਸ ਮੰਚ

ਐੱਸਡੀਐੱਮ ਦੀ ਬਰਖ਼ਾਸਤੀ ’ਤੇ ਅੜਿਆ ਲਹਿਰਾ ਵਿਕਾਸ ਮੰਚ

ਲਹਿਰਾਗਾਗਾ ਸਬ ਡਿਵੀਜ਼ਨ ਦਫ਼ਤਰ ਅੱਗੇ ਧਰਨਾ ਅਤੇ ਭੁੱਖ ਹੜਤਾਲ ਕਰਦੇ ਹੋਏ ਮੰਚ ਦੇ ਕਾਰਕੁਨ।

ਰਮੇਸ਼ ਭਾਰਦਵਾਜ 

ਲਹਿਰਾਗਾਗਾ, 2 ਮਾਰਚ

ਬੇਸ਼ੱਕ ਨਗਰ ਕੌਂਸਲ ਚੋਣ ਨਤੀਜਿਆਂ ’ਚ ਕਥਿਤ ਜਾਦੂਗਰੀ ਦਿਖਾਉਣ ਵਾਲੀ ਐੱਸਡੀਐੱਮ ਕਮ ਚੋਣ ਅਧਿਕਾਰੀ ਜੀਵਨਜੋਤ ਕੌਰ ਦਾ ਪੰਜਾਬ ਸਰਕਾਰ ਨੇ ਤਬਾਦਲਾ ਚੰਡੀਗੜ੍ਹ ’ਚ ਪਰਸੋਨਲ ਵਿਭਾਗ ’ਚ ਕਰ ਦਿੱਤਾ ਹੈ ਪਰ ਲਹਿਰਾ ਵਿਕਾਸ ਮੰਚ ਵੱਲੋਂ 17 ਫਰਵਰੀ ਤੋਂ ਲਗਾਤਾਰ ਧਰਨਾ ਅਤੇ ਪਿਛਲੇ ਅੱਠ ਦਿਨਾਂ ਤੋਂ ਭੁੱਖ ਹੜਤਾਲ ਜਾਰੀ ਹੈ ਅਤੇ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਨਗਰ ਕੌਂਸਲ ਦੇ ਚੋਣ ਨਤੀਜਿਆਂ ’ਚ ਹੇਰਾਫੇਰੀ ਕਰਕੇ ਮਾਹੌਲ ਖਰਾਬ ਕਰਨ ਵਾਲੀ ਅਧਿਕਾਰੀ  ਨੂੰ ਨੌਕਰੀ ਤੋਂ ਬਰਖਾਸਤ ਨਹੀਂ ਕਰਦੀ ਓਨੀ ਦੇਰ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਮੰਚ ਦੇ ਕਨਵੀਨਰ ਐਡਵੋਕੇਟ ਵਰਿੰਦਰ ਗੋਇਲ, ਹਰੀ ਰਾਮ ਭੱਟੀ, ਬਲਵੀਰ ਸਿੰਘ, ਗੁਰਸੇਵਕ ਗੂਰੀ, ਸੁਰਿੰਦਰ ਜੱਗੀ, ਮਦਨ ਲਾਲ, ਕਰੋੜੀ ਰਾਮ, ਮਨਜੀਤ ਕੌਰ, ਰਾਣੀ ਕੌਰ, ਰਾਜਵੀਰ ਸਿੰਘ, ਸੁਰਿੰਦਰ ਕੌਰ ਆਦਿ ਨੇ ਕਿਹਾ ਕਿ ਬੇਸ਼ੱਕ ਸਰਕਾਰ ਨੇ ਸਬੰਧਤ ਐੱਸਡੀਐੱਮ ਦਾ ਤਬਾਦਲਾ ਕਰ ਦਿੱਤਾ ਪਰ ਲੋਕਾਂ ਦੀ ਮੁੱਖ ਮੰਗ ਅਜਿਹੇ ਮਾਹੌਲ ਖਰਾਬ ਕਰਨ ਵਾਲੀ ਅਧਿਕਾਰੀ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਹੈ ਜਿਸ ਨਾਲ ਦੂਜੇ ਅਧਿਕਾਰੀਆਂ ਨੂੰ ਵੀ ਕੰਨ ਹੋ ਸਕਣ। ਧਰਨਾਕਾਰੀਆਂ ਨੇ ਕਾਂਗਰਸੀ ਆਗੂ ਬੀਬੀ ਭੱਠਲ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਧਰਨਾਕਾਰੀਆਂ ਨੇ  ਮੰਗ ਕੀਤੀ ਕਿ  ਇਥੋਂ ਦੇ ਵਾਰਡ ਨੰਬਰ ਦੋ ’ਚੋਂ ਅਸਲ ਜੇਤੂ ਸੁਰਿੰਦਰ ਕੌਰ ਅਤੇ ਵਾਰਡ ਅੱਠ ਦੇ ਅਸਲ ਜੇਤੂ ਸੁਰਿੰਦਰ ਸਿੰਘ ਜੱਗੀ ਨੂੰ ਕਿਸੇ ਨਿਰਪੱਖ ਅਧਿਕਾਰੀਆਂ ਤੋਂ ਵੀਡੀਓਗ੍ਰਾਫ਼ੀ ਕਰਕੇ ਗਿਣਤੀ ਮਗਰੋਂ ਜੇਤੂ ਐਲਾਨਿਆ ਜਾਵੇ। ਜਿਨ੍ਹਾਂ ਨੂੰ ਜਿੱਤ ਦੇ ਬਾਵਜੂਦ ਚੋਣ ਅਧਿਕਾਰੀ ਨੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੀ ਸ਼ੈਅ ’ਤੇ ਹਾਰਿਆਂ ਐਲਾਨ ਦਿੱਤਾ ਸੀ। 

ਢੀਂਡਸਾ ਨੇ ਵਿਧਾਨ ਸਭਾ ’ਚ ਚੁੱਕਿਆ ਮਸਲਾ

ਅਕਾਲੀ ਦਲ ਡੈਮੋਕਰੇੈਟਿਕ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਚਲ ਰਹੇ ਬੱਜਟ ਸੈਸ਼ਨ ਦੇ ਸਿਫਰ ਕਾਲ ’ਚ  ਨਗਰ ਕੌਂਸਲ ਲਹਿਰਾਗਾਗਾ ਦੇ ਚੋਣ ਨਤੀਜਿਆਂ ’ਚ ਖੁਲ੍ਹੇਆਮ ਹੇਰਾਫੇਰੀ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਲਹਿਰਾਗਾਗਾ ਨਿਵਾਸੀਆਂ ਨੂੰ ਮਹਿਜ਼ ਉਪ ਮੰਡਲ ਅਫਸਰ ਦੀ ਬਦਲੀ ਮਨਜ਼ੂਰ ਨਹੀਂ ਹੈ। ਉਨ੍ਹਾਂ ਨਗਰ ਕੌਂਸਲ ਚੋਣ ਨਤੀਜਿਆਂ ਦੀ ਘਪਲੇਬਾਜ਼ੀ ਲਈ ਕਾਂਗਰਸ ਦੇ ਆਗੂਆਂ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਕਾਂਗਰਸ ਦੇ ਆਗੂਆਂ ਦੇ ਦਬਕਿਆਂ ਨਾਲ ਚੋਣ ਨਤੀਜਿਆਂ ਵਿੱਚ ਹੇਰਾਫੇਰੀ ਕੀਤੀ ਗਈ ਹੈ। ਉਨ੍ਹਾਂ ਸੈਸ਼ਨ ’ਚ ਮੰਗ ਕੀਤੀ ਕਿ ਹੇਰਾਫੇਰੀ ਵਾਲੇ ਵਾਰਡਾਂ ਦੀ ਤੁਰੰਤ ਦੁਬਾਰਾ ਗਿਣਤੀ ਕਰਵਾਈ ਜਾਵੇ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All