ਏ ਪੀ ਸੋਲਵੈਕਸ ਗਰੁੱਪ ਦਾ ਸਨਮਾਨ
ਪਿਛਲੇ ਦਿਨੀਂ ਦਿ ਟ੍ਰਿਬਿਊਨ ਸਮੂਹ ਵੱਲੋਂ ਪਟਿਆਲਾ ਵਿੱਚ ਕਰਵਾਏ ਗਏ ‘ਪੰਜਾਬ ਅਚੀਵਰਜ਼ 2026’ ਐਵਾਰਡ ਸ਼ੋਅ ਵਿੱਚ ਧੂਰੀ ਦੇ ਰਾਈਸੀਲਾ ਗਰੁੱਪ ਦਾ ਸਨਮਾਨ ਕੀਤਾ ਗਿਆ। ਰਾਈਸੀਲਾ ਗਰੁੱਪ ਲਈ ਇਹ ਸਨਮਾਨ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਕੰਪਨੀ ਦੇ ਡਾਇਰੈਕਟਰ ਵਿਜੇ...
Advertisement
ਪਿਛਲੇ ਦਿਨੀਂ ਦਿ ਟ੍ਰਿਬਿਊਨ ਸਮੂਹ ਵੱਲੋਂ ਪਟਿਆਲਾ ਵਿੱਚ ਕਰਵਾਏ ਗਏ ‘ਪੰਜਾਬ ਅਚੀਵਰਜ਼ 2026’ ਐਵਾਰਡ ਸ਼ੋਅ ਵਿੱਚ ਧੂਰੀ ਦੇ ਰਾਈਸੀਲਾ ਗਰੁੱਪ ਦਾ ਸਨਮਾਨ ਕੀਤਾ ਗਿਆ। ਰਾਈਸੀਲਾ ਗਰੁੱਪ ਲਈ ਇਹ ਸਨਮਾਨ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਕੰਪਨੀ ਦੇ ਡਾਇਰੈਕਟਰ ਵਿਜੇ ਗੋਇਲ ਨੇ ਪ੍ਰਾਪਤ ਕੀਤਾ। ਇਸ ਮੌਕੇ ਗਰੁੱਪ ਦੇ ਸੀ ਓ ਪੁਨੀਤ ਕੁਮਾਰ ਨਾਲ ਸਨ। ਵਰਨਣਯੋਗ ਹੈ ਕਿ ਰਾਈਸੀਲਾ ਗਰੁੱਪ ਦਾ ਰਿਫਾਈਂਡ ਤੇਲ ਸਰੀਰ ਲਈ ਸਿਹਤਮੰਦ ਮੰਨਿਆ ਜਾਂਦਾ ਹੈ ਅਤੇ ਕਰੀਬ ਇੱਕ ਦਰਜਨ ਤੋਂ ਵੱਧ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ। ਵਿਜੈ ਗੋਇਲ ਨੇ ਕਿਹਾ ਕਿ ਟ੍ਰਿਬਿਊਨ ਟਰੱਸਟ ਵੱਲੋਂ ਉਨ੍ਹਾਂ ਦੇ ਗਰੁੱਪ ਨੂੰ ਵੱਡੇ ਪਲੇਟਫਾਰਮ ’ਤੇ ਸਨਮਾਨ ਦੇਣਾ ਮਾਣ ਸਤਿਕਾਰ ਵਾਲੀ ਗੱਲ ਹੈ। ਉਨ੍ਹਾਂ ਦਾ ਗਰੁੱਪ ਭਵਿੱਖ ਵਿੱਚ ਹੋਰ ਸਖ਼ਤ ਮਿਹਨਤ ਕਰਦਾ ਰਹੇਗਾ।
Advertisement
Advertisement
×

