DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

anti-drug march: ਕਾਂਗਰਸੀਆਂ ਵੱਲੋਂ ਨਸ਼ਿਆਂ ਖ਼ਿਲਾਫ਼ ਰੋਸ ਮਾਰਚ

ਮੁੱਖ ਮੰਤਰੀ ਦਾ ਪੁਤਲਾ ਫੂਕਿਆ

  • fb
  • twitter
  • whatsapp
  • whatsapp
featured-img featured-img
ਸ਼ੇਰਪੁਰ ਦੇ ਬੱਸ ਅੱਡੇ ‘ਚ ਮੁੱਖ ਮੰਤਰੀ ਦਾ ਪੁਤਲਾ ਫੂਕਦੇ ਹੋਏ ਕਾਂਗਰਸੀਆਂ ਦਾ ਦ੍ਰਿਸ਼। ਫੋਟੋ: ਰਿਸ਼ੀ
Advertisement
ਹਲਕਾ ਮਹਿਲ ਕਲਾਂ ਤੇ ਬਲਾਕ ਸ਼ੇਰਪੁਰ ਦੇ ਪਿੰਡਾਂ ਵਿੱਚ ਨਸ਼ਿਆਂ ’ਚ ਗਲਤਾਨ ਨੌਜਵਾਨੀ ਕਾਰਨ ਲੋਕਾਂ ਦੇ ਘਰਾਂ ਵਿੱਚ ਵਿਛ ਰਹੇ ਸੱਥਰਾਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਕਾਂਗਰਸੀਆਂ ਨੇ ਹਲਕੇ ਦੇ ਸੀਨੀਅਰ ਨੌਜਵਾਨ ਆਗੂ ਕਮਲਜੀਤ ਸਿੰਘ ਚੱਕ ਦੀ ਅਗਵਾਈ ਹੇਠ ਮੁਜ਼ਾਹਰਾ ਕੀਤਾ ਅਤੇ ਬੱਸ ਸਟੈਂਡ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ।

ਅੱਜ ਸਵੇਰ ਸਮੇਂ ਕਾਂਗਰਸੀ ਆਗੂ ਸ਼ੇਰਪੁਰ ਦੀ 50 ਫੁੱਟੀ ਸੜਕ ’ਤੇ ਸਥਿਤ ਕਮਲਜੀਤ ਸਿੰਘ ਚੱਕ ਦੇ ਦਫ਼ਤਰ ਅੱਗੇ ਇਕੱਠੇ ਹੋਏ, ਜਿੱਥੋਂ ਨਸ਼ਿਆਂ ਵਿਰੁੱਧ ਲਿਖੀਆਂ ਤਖ਼ਤੀਆਂ, ਬੈਨਰ ਅਤੇ ਝੰਡੇ ਲੈ ਕੇ ਮੁਜ਼ਾਹਰੇ ਦੇ ਰੂਪ ਵਿੱਚ ਕਾਤਰੋਂ ਚੌਕ ਰਾਹੀਂ ਮੇਨ ਬਜ਼ਾਰ, ਤੁਲਸੀ ਮਾਰਗ ਤੇ ਛੰਨਾਂ ਰੋਡ ਹੋ ਕੇ ਸ਼ਹੀਦ ਗੁਰਪ੍ਰੀਤ ਸਿੰਘ ਰਾਜੂ ਯਾਦਗਾਰੀ ਬੱਸ ਅੱਡੇ ਵਿੱਚ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

Advertisement

ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਅਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਮੇਲ ਬੜੀ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕੀਤੇ ਗਏ ਸਨ ਪਰ ਹੁਣ ਨਸ਼ਾ ਬੰਦ ਹੋਣ ਦੀ ਥਾਂ ਕਈ ਗੁਣਾ ਵਧ ਗਿਆ ਹੈ। ਸ੍ਰੀ ਚੱਕ ਨੇ ਦੱਸਿਆ ਕਿ ਹਲਕੇ ਦੇ ਪਿੰਡ-ਪਿੰਡ ਲੋਕਾਂ ਨੂੰ ਮਿਲਣ ਮਗਰੋਂ ਪਤਾ ਲੱਗਿਆ ਤਸਕਰਾਂ ਵੱਲੋਂ ਚਿੱਟੇ ਜਿਹੇ ਨਸ਼ਿਆਂ ਦੀ ਹੋਮ ਡਲਿਵਰੀ, ਨੌਜਵਾਨਾਂ ਦੀਆਂ ਨਸ਼ੇ ਨਾਲ ਹੋਈਆਂ ਮੌਤਾਂ ਦੀਆਂ ਕਈ ਦਰਦਨਾਕ ਘਟਨਾਵਾਂ, ਪੀੜਤ ਮਾਪਿਆਂ ਵੱਲੋਂ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ’ਤੇ ਮੌਤ ਜਾਂ ਫਿਰ ਪੁਲੀਸ ਤਸੱਸ਼ਦ ਦੀਆਂ ਵਾਪਰ ਰਹੀਆਂ ਘਟਨਾਵਾਂ ਹੁਕਮਰਾਨ ਧਿਰ ਦੀ ਕਾਰੁਜਗਾਰੀ ’ਤੇ ਵੱਡੇ ਸੁਆਲ ਹਨ। ਆਗੂਆਂ ਨੇ ਤਿੰਨ ਸਾਲਾਂ ਤੋਂ ਚਿੱਟੇ ਦੇ ਨਸ਼ੇ ਵਿਰੁੱਧ ਬਲਵਿੰਦਰ ਸਿੰਘ ਬਿੰਦਾ ਦੀ ਅਗਵਾਈ ਹੇਠ ਨਸ਼ਾ ਰੋਕੂ ਕਮੇਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੀਨੀਅਰ ਕਾਂਗਰਸੀਆਂ ‘ਚ ਆਗੂ ਚਮਕੌਰ ਸਿੰਘ ਭੋਲਾ ਟਿੱਬਾ, ਬਹਾਦਰ ਸਿੰਘ ਢੰਡਾ, ਅਵਤਾਰ ਸਿੰਘ ਹੇੜੀਕੇ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕਾਲਾ, ਸਾਬਕਾ ਸਰਪੰਚ ਅਮਰਜੀਤ ਸਿੰਘ ਹੇੜੀਕੇ, ਡਾ. ਬਲਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਪ੍ਰਮੁੱਖ ਅਹੁਦੇਦਾਰ, ਆਗੂ ਅਤੇ ਵਰਕਰ ਹਾਜ਼ਰ ਸਨ।

Advertisement

Advertisement
×