DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦਾ ਸਾਲਾਨਾ ਇਜਲਾਸ

ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ

  • fb
  • twitter
  • whatsapp
  • whatsapp
featured-img featured-img
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਇਜਲਾਸ ਮਗਰੋਂ ਕਾਰਕੁਨ।
Advertisement
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਮੂਨਕ ਦਾ ਸਾਲਾਨਾ ਇਜਲਾਸ ਡਾ. ਬਲਵੰਤ ਸਿੰਘ ਮਕੋਰੜ ਸਾਹਿਬ ਤੇ ਡਾ. ਹਰਮੇਸ਼ ਸਿੰਘ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਜ਼ਿਲ੍ਹਾ ਸਕੱਤਰ ਡਾ. ਹਰਮੇਸ਼ ਸਿੰਘ ਕਾਲੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਤੇ ਪਿਛਲੇ ਸਾਲ ਦਾ ਲੇਖਾ-ਜੋਖਾ ਕੀਤਾ ਗਿਆ। ਬਲਾਕ ਸਕੱਤਰ ਗੁਰਸੇਵਕ ਸਿੰਘ ਬੰਗਾਲੀ ਨੇ ਰਿਪੋਰਟ ਪੜ੍ਹੀ ਤੇ ਖ਼ਜ਼ਾਨਚੀ ਡਾ. ਜਤਿੰਦਰ ਸਿੰਘ ਗਿੱਲ ਨੇ ਪਿਛਲੇ ਸਾਲ ਦੀ ਆਮਦਨ ਤੇ ਖਰਚ ਬਾਰੇ ਦੱਸਿਆ। ਮਮੂਲੀ ਬਹਿਸ ਕਰਕੇ ਇਸ ਨੂੰ ਪਾਸ ਕਰ ਦਿੱਤਾ ਗਿਆ। ਪ੍ਰਧਾਨ ਬਲਵੰਤ ਸਿੰਘ ਨੇ ਪ੍ਰਧਾਨਗੀ ਭਾਸ਼ਣ ਵਿੱਚ ਲੇਖੇ-ਜੋਖੇ ਦੀ ਸਲਾਘਾ ਕੀਤੀ। ਡਾ. ਹਰਮੇਸ਼ ਸਿੰਘ ਨੇ ਸਾਰੇ ਮੈਂਬਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਕਾਲੀਆ ਨੇ ਕਿਹਾ ਕਿ ਇਸ ਸਰਕਾਰ ਦਾ ਆਖਰੀ ਸਾਲ ਹੈ ਐਸੋਸੀਏਸ਼ਨ ਨੇ ਹੁਣੇ ਤੋਂ ਸੰਘਰਸ਼ ਦੀ ਘੰਟੀ ਵਜਾ ਦਿੱਤੀ ਹੈ। ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਘੇਰਿਆ ਜਾਵੇਗਾ ਅਤੇ ਮੰਗਾਂ ਵਿਧਾਨ ਸਭਾ ਵਿੱਚ ਉਠਾਉਣ ਵਾਸਤੇ ਮਜਬੂਰ ਕੀਤਾ ਜਾਵੇਗਾ। ਇਜਲਾਸ ਨੂੰ ਮੁਨੀਤ ਕੁਮਾਰ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਗੁਰਸੇਵਕ ਸਿੰਘ, ਹਾਕਮ ਸਿੰਘ, ਜਸਵੀਰ ਸਿੰਘ, ਗੁਰਮੁਖ ਸਿੰਘ ਤੇ ਡਾ. ਹਰਬੰਸ ਸਿੰਘ ਗੁਲਾਬ ਨੇ ਸੰਬੋਧਨ ਕੀਤਾ।

Advertisement
Advertisement
×