ਆਂਗਣਵਾੜੀ ਵਰਕਰਾਂ ਨੇ ਨਵੇਂ ਕਿਰਤ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ

ਆਂਗਣਵਾੜੀ ਵਰਕਰਾਂ ਨੇ ਨਵੇਂ ਕਿਰਤ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ

ਹਰਦੀਪ ਸਿੰਘ ਸੋਢੀ
ਧੂਰੀ, 26 ਨਵੰਬਰ

ਆਂਗਣਵਾੜੀ ਐਂਪਲਾਈਜ ਫੈਡਰੇਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ’ਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਧੂਰੀ, ਸ਼ੇਰਪੁਰ ਦੀਆਂ ਵਰਕਰਾਂ ਵੱਲੋਂ ਨਵੇਂ ਕਿਰਤ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਨਵੇ ਕਿਰਤ ਕਾਨੂੰਨ ਕੋਡ 2020 ਵਾਪਸ ਲਏ ਜਾਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਪੇਧਨੀ, ਪਰਮਜੀਤ ਖੇੜੀ, ਬਲਵਿੰਦਰ ਰਾਜੋਮਾਜਰਾ, ਕਿਰਨਾ ਬੁਗਰਾ, ਨਰੇਸ਼ ਧੂਰੀ, ਸੁਖਵਿੰਦਰ ਕੁਮਾਰੀ, ਜਸਵਿੰਦਰ, ਦਰਸ਼ਨ ਕਾਂਝਲਾ, ਹਰਬੰਸ ਪੁੰਨਾਵਾਲ ਤੇ ਪਿੰਕੀ ਧੂਰੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All