ਰਾਈਫ਼ਲ ਤੇ ਪਿਸਟਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਆਨੰਤਵੀਰ ਸਿੰਘ ਨੇ ਜਿੱਤਿਆ ਪੰਜਾਬ ਚੈਂਪੀਅਨ ਦਾ ਖ਼ਿਤਾਬ
ਮੁਹਾਲੀ ਵਿਖੇ 8 ਤੋਂ 14 ਜੁਲਾਈ ਤੱਕ ਕਰਵਾਈ ਗਈ ‘61ਵੀਂ ਪੰਜਾਬ ਰਾਜ ਰਾਈਫ਼ਲ ਤੇ ਪਿਸਟਲ ਸ਼ੂਟਿੰਗ ਚੈਂਪੀਅਨਸ਼ਿਪ’ ਵਿੱਚ ਇਲਾਕੇ ਦੇ ਹੋਣਹਾਰ ਨਿਸ਼ਾਨੇਬਾਜ਼ ਆਨੰਤਵੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਜੂਨੀਅਰ ਗਰੁੱਪ (ਅੰਡਰ-21 ਵਰਗ) ਵਿੱਚੋਂ ਪਹਿਲਾ ਸਥਾਨ ਅਤੇ ਸੀਨੀਅਰ...
ਮੁਹਾਲੀ ਵਿਖੇ 8 ਤੋਂ 14 ਜੁਲਾਈ ਤੱਕ ਕਰਵਾਈ ਗਈ ‘61ਵੀਂ ਪੰਜਾਬ ਰਾਜ ਰਾਈਫ਼ਲ ਤੇ ਪਿਸਟਲ ਸ਼ੂਟਿੰਗ ਚੈਂਪੀਅਨਸ਼ਿਪ’ ਵਿੱਚ ਇਲਾਕੇ ਦੇ ਹੋਣਹਾਰ ਨਿਸ਼ਾਨੇਬਾਜ਼ ਆਨੰਤਵੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਜੂਨੀਅਰ ਗਰੁੱਪ (ਅੰਡਰ-21 ਵਰਗ) ਵਿੱਚੋਂ ਪਹਿਲਾ ਸਥਾਨ ਅਤੇ ਸੀਨੀਅਰ ਗਰੁੱਪ (21 ਤੋਂ 60 ਸਾਲ ਵਰਗ) ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਪੂਰੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।
ਪਹਿਲਾਂ ਵੀ ਰਹਿ ਚੁੱਕਾ ਹੈ ਪੰਜਾਬ ਅਤੇ ਨੈਸ਼ਨਲ ਚੈਂਪੀਅਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਨੰਤਵੀਰ ਸਿੰਘ ਦੇ ਪਿਤਾ ਗੁਰਦੀਪ ਸਿੰਘ ਫੱਗੂਵਾਲਾ ਅਤੇ ਮਾਤਾ ਅਰਵਿੰਦਰ ਕੌਰ (ਸਾਬਕਾ ਸਰਪੰਚ, ਪਿੰਡ ਫੱਗੂਵਾਲਾ) ਨੇ ਦੱਸਿਆ ਕਿ ਆਨੰਤਵੀਰ ਸਿੰਘ ਪਹਿਲਾਂ ਵੀ ਅੰਡਰ-19 ਉਮਰ ਵਰਗ ਦੇ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ ਪੰਜਾਬ ਚੈਂਪੀਅਨ ਅਤੇ ਕੌਮੀ (ਨੈਸ਼ਨਲ) ਚੈਂਪੀਅਨ ਰਹਿ ਚੁੱਕਾ ਹੈ।
ਹੋਣਹਾਰ ਖਿਡਾਰੀ ਦੀ ਇਸ ਵੱਡੀ ਪ੍ਰਾਪਤੀ 'ਤੇ ਪਟਿਆਲਾ ਤੋਂ ਉਸ ਦੇ ਕੋਚ ਸ਼ਿਵਮ ਕਾਕੜੀਆ ਅਤੇ ਕੋਚ ਜੈਸਮੀਨ ਕੌਰ ਨੇ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਆਨੰਤਵੀਰ ਸਿੰਘ ਨੇ ਬਹੁਤ ਹੀ ਸਖ਼ਤ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਇਹ ਮੁਕਾਮ ਹਾਸਲ ਕੀਤਾ ਹੈ।
ਸਿਆਸੀ ਆਗੂਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਵਧਾਈਆਂ
ਆਨੰਤਵੀਰ ਸਿੰਘ ਦੀ ਇਸ ਸ਼ਾਨਦਾਰ ਸਫ਼ਲਤਾ 'ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ, ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਵਿਧਾਇਕ ਅਰਵਿੰਦ ਖੰਨਾ ਅਤੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਖਿਡਾਰੀ ਅਤੇ ਉਸ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈਆਂ ਦਿੱਤੀਆਂ ਹਨ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।

