ਲਹਿਰਾਗਾਗਾ ਵਾਸੀਆਂ ਲਈ ਸੰਤਾਪ ਬਣਿਆ ਜ਼ਮੀਨਦੋਜ਼ ਪੁਲ

ਲਹਿਰਾਗਾਗਾ ਵਾਸੀਆਂ ਲਈ ਸੰਤਾਪ ਬਣਿਆ ਜ਼ਮੀਨਦੋਜ਼ ਪੁਲ

ਜ਼ਮੀਨਦੋਜ ਪੁਲ ਵਿੱਚ ਭਰੇ ਪਾਣੀ ’ਚ ਫਸੀ ਹੋਈ ਕਾਰ ਨੂੰ ਕੱਢਦੇ ਹੋਏ ਰਾਹਗੀਰ।

ਰਮੇਸ਼ ਭਾਰਦਵਾਜ
ਲਹਿਰਾਗਾਗਾ, 25 ਅਕਤੂਬਰ

ਇਥੇ ਲੁਧਿਆਣਾ ਹਿਸਾਰ ਰੇਲਵੇ ਲਾਈਨ ਹੇਠਾਂ ਰੇਲ ਵਿਭਾਗ ਵੱਲੋਂ ਵਾਹਨਾਂ ਦੇ ਲੰਘਣ ਲਈ ਬਣਾਏ ਜ਼ਮੀਨਦੋਜ਼ ਪੁਲ ’ਚ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਨਾ ਹੋਣ ਕਰਕੇ ਲੋਕਾਂ ਲਈ ਸੰਤਾਪ ਬਣ ਗਿਆ ਹੈ। ਰਾਤ ਹੋਈ ਜ਼ਬਰਦਸਤ ਬਾਰਸ਼ ਕਰਕੇ ਕੱਲ੍ਹ ਹੋਈ ਭਾਰੀ ਬਾਰਸ਼ ਨਾਲ ਪੁਲ ਵਿੱਚ ਕਈ ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ ਸੀ ਅਤੇ ਅੱਜ ਨਗਰ ਕੌਂਸਲ ਨੇ ਪੁਲ ਦੇ ਦੋਹੀਂ ਪਾਸੇ ਦੀ ਆਵਾਜਾਈ ਬੰਦ ਕਰ ਰੱਖੀ ਹੈ। ਸ਼ਹਿਰ ਨੂੰ ਆਉਣ ਲਈ ਇਹੀ ਮੁੱਖ ਰਸਤਾ ਹੈ ਜਿਸ ਕਰਕੇ ਵਸਨੀਕਾਂ ਸਮੱਸਿਆ ਲਗਾਤਾਰ ਆ ਰਹੀ ਹੈ। ਆਵਾਜਾਈ ਰੋਕਣ ਕਰਕੇ ਇੱਧਰ ਖੜ੍ਹਦੀਆਂ ਬੱਸਾਂ ਦੀ ਸਵਾਰੀਆਂ ਨੂੰ ਪੈਦਲ ਰੇਲ ਲਾਈਨਾਂ ਤੋਂ ਲੰਘਣ ਲਈ ਮਜਬੂਰ ਹੋਣਾ ਪਿਆ। ਨਗਰ ਕੌਂਸਲ ਦੇ ਸੀਨੀਅਰ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਰਾਤ ਕਰਕੇ ਪਾਣੀ ਓਵਰਫਲੋ ਹੋ ਕੇ ਜ਼ਮੀਨਦੋਜ਼ ਪੁਲ ’ਚ ਖੜ੍ਹ ਗਿਆ ਹੈ ਜਿਸ ਨੂੰ ਨਗਰ ਕੌਂਸਲ ਦੇ 15-16 ਸਫਾਈ ਕਰਮਚਾਰੀ ਟਰੈਕਟਰ ਅਤੇ ਪਾਈਪ ਲਾ ਕੇ ਬੋਰਾਂ ਰਾਹੀਂ ਪਾਣੀ ਕੱਢ ਕੇ ਗੰਦੇ ਪਾਣੀ ਦੇ ਨਿਕਾਸੀ ਨਾਲੇ ’ਚ ਪਾਇਆ ਜਾ ਰਿਹਾ ਹੈ। ਉਨ੍ਹਾਂ ਇਸ ਸਮੱਸਿਆ ਦੇ ਸਥਾਈ ਹੱਲ ਲਈ ਐਸਡੀਐਮ ਨਵਨੀਤ ਕੌਰ ਸੇਖੋਂ ਨੇ ਕੌਂਸਲ ਦੇ ਇੰਜਨੀਅਰਾਂ ਨੂੰ ਨਾਲ ਲੈਕੇ ਪ੍ਰੋਜੈਕਟ ਦਾ ਐਸਟੀਮੇਟ ਤਿਆਰ ਕਰਨ ਦੀ ਹਦਾਇਤ ਕੀਤੀ। ਗੌਰਤਲਬ ਹੈ ਕਿ ਜ਼ਮੀਨਦੋਜ਼ ਪੁਲ ਬਣਾਉਣ ਸਮੇਂ ਰੇਲਵੇ ਵੱਲੋਂ ਪਾਣੀ ਦੇ ਨਿਕਾਸ ਲਈ ਦੋ ਖੂਹ ਬਣਾਏ ਸਨ ਪਰ ਉਹ ਪਾਣੀ ਨਹੀਂ ਖਿੱਚਦੇ। ਇਸ ਲਈ ਜ਼ਮੀਨ ’ਚ ਪਾਣੀ ਰਿਚਾਰਜ ਕਰਨ ਲਈ ਵੱਡੇ ਬੋਰਾਂ ਦੀ ਲੋੜ ਹੈ। ਨਗਰ ਸੁਧਾਰ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਸ਼ਹਿਰ ’ਚ ਸੀਵਰੇਜ ’ਤੇ ਚਾਹੇ ਲੱਖਾਂ ਰੁਪਏ ਖਰਚੇ ਹਨ ਪਰ ਸੀਵਰੇਜ ਦੇ ਪਾਈਪ ਬਾਰਸ਼ ਦੇ ਪਾਣੀ ਦਾ ਭਾਰ ਝੱਲਣ ਦੇ ਸਮੱਰਥ ਨਹੀਂ ਹਨ। ਲੋਕਾਂ ਦਾ ਕਹਿਣਾ ਹੈ ਕਿ ਹਰ ਵੇਲੇ ਬਾਰਸ਼ ਮੌਕੇ ਇਥੇ ਇਹੀ ਸਮੱਸਿਆ ਪੈਦਾ ਹੋ ਜਾਂਦੀ ਹੈ ਤੇ ਲੋਕਾਂ ਦਾ ਸੰਪਰਕ ਦੂਜੇ ਪਾਸੇ ਨਾਲੋਂ ਟੁੱਟ ਜਾਂਦਾ ਹੈ। ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਛੇਤੀ ਹੱਲ ਕਰਨ ਦੀ ਮੰਗ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All