DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਗਤ ਸਿੰਘ ਦੀ ਸੋਚ ਅਪਣਾਉਣ ਦਾ ਸੱਦਾ

ਤਰਕਸ਼ੀਲ ਸੁਸਾਇਟੀ ਨੇ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਚਰਚਾ ਕਰਵਾਈ

  • fb
  • twitter
  • whatsapp
  • whatsapp
featured-img featured-img
ਵਿਚਾਰ ਚਰਚਾ ਵਿੱਚ ਹਿੱਸਾ ਲੈਣ ਮੌਕੇ ਤਰਕਸ਼ੀਲ ਆਗੂ।
Advertisement

ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਵਿਚਾਰ ਚਰਚਾ ਸਥਾਨਕ ਡੀ ਸੀ ਕੰਪਲੈਕਸ ਵਿੱਚ ਕਰਵਾਈ ਗਈ ਜਿਸਦਾ ਵਿਸ਼ਾ ‘ਵਸਤੂ ਸ਼ਾਸਤਰ, ਜੋਤਿਸ਼ ਹਸਤ ਰੇਖਾ, ਰਾਸ਼ੀਫਲ ਅਤੇ ਮੰਗਲੀਕ ਦੋਸ਼ ਬਾਰੇ ਅੰਧਵਿਸ਼ਵਾਸ, ਵਹਿਮ ਭਰਮ ਤੇ ਰੂੜੀਵਾਦੀ ਵਿਚਾਰ’ ਸੀ ਤੇ ਇਨ੍ਹਾਂ ਬਾਰੇ ਵਿਚਾਰ ਤੇ ਸਵਾਲ ਜਵਾਬ ਸੈਸ਼ਨ’ਸੀ। ਤਰਕਸ਼ੀਲ ਆਗੂ ਸੀਤਾ ਰਾਮ ਬਾਲਦ ਕਲਾਂ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਤੇ ਸ਼ਹੀਦ -ਏ -ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਲੀਫਲੈਟ ਵੰਡੇ ਗਏ। ਚਰਚਾ ਦੌਰਾਨ ਮੁੱਖ ਬੁਲਾਰੇ ਤਰਕਸ਼ੀਲ ਆਗੂ ਮਾਸਟਰ ਸੁਰਜੀਤ ਸਿੰਘ ਦੌਧਰ ਨੇ ਕਿਹਾ ਕਿ ਵਸਤੂ ਸ਼ਾਸਤਰ, ਜੋਤਿਸ਼, ਗ੍ਰਹਿ ਚਾਲ,ਤਾਰੇ, ਰਾਸ਼ੀਆਂ ਦਾ ਮਨੁੱਖੀ ਜੀਵਨ, ਵਿਆਹ-ਸ਼ਾਦੀ, ਨੌਕਰੀ ਜਾਂ ਕਾਰੋਬਾਰ ਨਾਲ ਕੋਈ ਵਿਗਿਆਨਕ ਸਬੰਧ ਨਹੀਂ ਹੈ। ਵਸਤੂ, ਹਸਤ ਰੇਖਾ ਅਤੇ ਮੰਗਲੀਕ ਦੋਸ਼ ਦੇ ਨਾਂ ’ਤੇ ਲੋਕਾਂ ਨੂੰ ਡਰਾ ਕੇ ਲੁੱਟਿਆ ਜਾ ਰਿਹਾ ਹੈ। ਇਸ ਮੌਕੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਖੁਦ ‘ਮੈਂ ਨਾਸਤਿਕ ਕਿਉਂ ਹਾਂ’ ਲਿਖ ਕੇ ਵਿਗਿਆਨਕ ਸੋਚ ਦੀ ਗੱਲ ਕੀਤੀ ਸੀ, ਸੋ ਸਾਨੂੰ ਉਨ੍ਹਾਂ ਦੇ ਵਿਚਾਰਾਂ ਨੂੰ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਹਾਜ਼ਰੀਨ ਵੱਲੋਂ ਪੁੱਛੇ ਗਏ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਭੁਟਾਲ, ਲੇਖਕ ਚਰਨਜੀਤ ਸਿੰਘ ਮੀਮਸਾ, ਬੀ ਐੱਸ ਸੋਢੀ, ਜੈ ਸਿੰਘ, ਤਰਸੇਮ ਸਿੰਘ, ਸੁਖਪਾਲ ਸਿੰਘ, ਚਰਨਜੀਤ ਪਟਵਾਰੀ, ਜਸਪਾਲ, ਸੀਤਾ ਰਾਮ, ਗੁਰਦੀਪ ਸਿੰਘ ਲਹਿਰਾ, ਪ੍ਰਗਟ ਸਿੰਘ, ਗੋਪਾਲ, ਦਰਸ਼ਨ ਖਾਈ, ਬਲਰਾਜ ਲਹਿਰਾ, ਲਛਮਣ ਸਿੰਘ, ਵਰਿੰਦਰ ਕੁਮਾਰ, ਪਰਮਜੀਤ ਕੌਰ, ਇਕਬਾਲ ਕੌਰ, ਸੁਨੀਤਾ ਰਾਣੀ, ਸੀਤਾ ਦੇਵੀ, ਪਰਮਿੰਦਰ ਸਿੰਘ,,ਰਾਮਸਰੂਪ, ਰਮੇਸ਼ ਭਵਾਨੀਗੜ੍ਹ ਸੁਖਦੇਵ ਸਿੰਘ ਕਿਸ਼ਨਗੜ੍ਹ, ਅਮਰੀਕ ਸਿੰਘ ਖੋਖਰ, ਸੁਖਵਿੰਦਰ ਸਿੰਘ, ਪ੍ਰਹਲਾਦ ਸਿੰਘ, ਹੇਮਰਾਜ ਆਦਿ ਹਾਜ਼ਰ ਸਨ।

Advertisement
Advertisement
×