DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Allegations Surface Over Quality of Ghanouri Kalan–Salempur Road: ਘਨੌਰੀ ਕਲਾਂ-ਸਲੇਮਪੁਰ ਸੜਕ ਦੀ ਗੁਣਵੱਤਾ ਵਿਵਾਦਾਂ ’ਚ ਘਿਰੀ

ਐੱਸ ਡੀ ਓ ਨੇ ਦੋਸ਼ ਨਕਾਰੇ

  • fb
  • twitter
  • whatsapp
  • whatsapp
featured-img featured-img
ਘਨੌਰੀ ਕਲਾਂ-ਸਲੇਮਪੁਰ ਸੜਕ ਦਿਖਾਉਂਦੇ ਹੋਏ ਪਿੰਡ ਵਾਸੀ। -ਫੋਟੋ: ਰਿਸ਼ੀ
Advertisement

ਲੋਕ ਨਿਰਮਾਣ ਵਿਭਾਗ ਵੱਲੋਂ ਬਣਾਈ ਜਾ ਰਹੀ ਘਨੌਰੀ ਕਲਾਂ-ਸਲੇਮਪੁਰ ਨਵੀਂ 18 ਫੁੱਟੀ ਸੜਕ ਦਾ ਕੰਮ ਸ਼ੁਰੂ ਹੁੰਦਿਆਂ ਹੀ ਇਹ ਉਸ ਵੇਲੇ ਵਿਵਾਦਾਂ ਵਿੱਚ ਘਿਰ ਗਈ ਜਦੋਂ ਪਿੰਡ ਘਨੌਰੀ ਕਲਾਂ ਦੇ ਕਈ ਚੋਣਵੇਂ ਨੁਮਾਇੰਦਿਆਂ ਨੇ ਕਥਿਤ ਨਿਯਮਾਂ ਨੂੰ ਅੱਖੋਂ-ਪਰੋਖੇ ਕਰਨ ਅਤੇ ਪਾਏ ਜਾ ਰਹੇ ਮੈਟੀਰੀਅਲ ਦੀ ਗੁਣਵੱਤਾ ’ਤੇ ਸੁਆਲ ਚੁੱਕੇ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਆਗੂ ਡਾ. ਕਰਨ ਸ਼ਰਮਾ ਨੇ ਕਿਹਾ ਕਿ ਨਵੀਂ ਬਣ ਰਹੀ ਇਸ ਸੜਕ ’ਤੇ ਪਾਈ ਮਿੱਟੀ ਦੀ ਬਿਨਾਂ ਸਫ਼ਾਈ ਕੀਤਿਆਂ ਹੀ ਪ੍ਰੀਮਿਕਸ ਪਾਈ ਜਾ ਰਹੀ ਹੈ। ਉਨ੍ਹਾਂ ਸੜਕ ਦੀਆਂ ਸਾਈਡਾਂ ਨੀਵੀਆਂ ਨਾ ਹੋਣ ਸਬੰਧੀ ਭਵਿੱਖ ’ਚ ਸੜਕ ’ਤੇ ਬਰਸਾਤਾਂ ਦਾ ਪਾਣੀ ਖੜ੍ਹਨ ਦੇ ਵੀ ਸ਼ੰਕੇ ਪ੍ਰਗਟਾਏ।

ਮਾਰਕੀਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ ਨੇ ਕਿਹਾ ਕਿ ਬਹੁਤ ਸਮੇਂ ਬਾਅਦ ਇਹ ਸੜਕ ਬਣਨ ਲੱਗੀ ਹੈ ਜਿਸ ਕਰਕੇ ਇਸ ਦੀ ਗੁਣਵੱਤਾ ਯਕੀਨੀ ਬਣਾਏ ਜਾਣ ਲਈ ਉੱਚ ਅਧਿਕਾਰੀਆਂ ਨੂੰ ਫੌਰੀ ਹਰਕਤ ਵਿੱਚ ਆਉਂਦਿਆਂ ਇਸ ਦੀ ਦੇਖ-ਰੇਖ ਲਈ ਖੁਦ ਨਿਗਰਾਨੀ ਕਰਨੀ ਚਾਹੀਦੀ ਹੈ। ਆਗੂਆਂ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ ਅੰਦਰਲੀਆਂ ਸੜਕਾਂ ਦਾ ਇਹ ਹਾਲ ਹੋਵੇਗਾ ਤਾਂ ਬਾਹਰਲੀਆਂ ਦਾ ਤਾਂ ਰੱਬ ਹੀ ਰਾਖਾ ਹੋਵੇਗਾ। ਆਗੂਆਂ ਨੇ ਵਿਜੀਲੈਂਸ ਜਾਂਚ ਦੀ ਮੰਗ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਪਿਛਲੇ ਵਰ੍ਹੇ ਬਣਾਈ ਸ਼ੇਰਪੁਰ-ਧੂਰੀ ਸੜਕ ਦੀ ਜਿੱਥੇ ਹੁਣ ਤੱਕ ਵੱਖ-ਵੱਖ ਥਾਵਾਂ ਤੋਂ ਦੋ ਤਿੰਨ ਵਾਰ ਮੁਰੰਮਤ ਹੋ ਚੁੱਕੀ ਹੈ, ਉੱਥੇ ਹਾਲੇ ਵੀ ਘਨੌਰੀ ਕਲਾਂ ਦੇ ਧੂਰੀ ਵਾਲੇ ਬੱਸ ਅੱਡੇ ਸਮੇਤ ਕੁੱਝ ਥਾਵਾਂ ’ਤੇ ਡੂੰਘੇ ਟੋਏ ਪਏ ਹੋਏ ਹਨ ਜੋ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਮੌਕੇ ਬੀ ਕੇ ਯੂ (ਲੱਖੋਵਾਲ) ਦੇ ਆਗੂ ਚਰਨਜੀਤ ਸਿੰਘ, ਕਿਸਾਨ ਆਗੂ ਗੋਰਾ ਸਿੰਘ ਚਹਿਲ, ਜੀਵਨ ਸਿੰਘ ਘਨੌਰੀ ਆਦਿ ਹਾਜ਼ਰ ਸਨ। ਲੋਕ ਨਿਰਮਾਣ ਵਿਭਾਗ ਦੇ ਐੱਸ ਡੀ ਓ ਨਵਦੀਪ ਬਾਂਸਲ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਝੂਠੇ ਤੇ ਤੱਥਾਂ ਤੋਂ ਦੂਰ ਦੱਸਿਆ ਅਤੇ ਕਿਹਾ ਕਿ ਸੜਕ ਨਿਯਮਾਂ ਦੇ ਘੇਰੇ ਵਿੱਚ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸੜਕ ਦੀ ਵੀਡੀਓ ਬਣਾਈ ਗਈ ਸੀ, ਉਸ ਸਮੇਂ ਉਸ ਜਗ੍ਹਾ ’ਤੇ ਕੰਮ ਨਹੀਂ ਚੱਲ ਰਿਹਾ ਸੀ ਅਤੇ ਜੇ ਈ ਆਪਣੀ ਲੇਬਰ ਨੂੰ ਲੈ ਕੇ ਸਲੇਮਪੁਰ ਗਿਆ ਹੋਇਆ ਸੀ।

Advertisement

Advertisement
Advertisement
×