DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਕਾਲੀ ਦਲ ਵੱਲੋਂ ਨਗਰ ਕੌਂਸਲ ਭਵਾਨੀਗੜ੍ਹ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵਿਸ਼ੇਸ਼ ਮੀਟਿੰਗ ਅਰਵਿੰਦ ਖੰਨਾ ਹਲਕਾ ਇੰਚਾਰਜ ਸੰਗਰੂਰ ਦੀ ਅਗਵਾਈ ਹੇਠ ਹੋਈ। ਪਾਰਟੀ ਦੇ ਜਿ਼ਲ੍ਹਾ ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ ਦੀ ਹਾਜ਼ਰੀ ਵਿੱਚ ਹੋਈ ਇਸ ਮੀਟਿੰਗ ਵਿੱਚ ਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੀ ਲਿਸਟ...

  • fb
  • twitter
  • whatsapp
  • whatsapp
featured-img featured-img
ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਅਰਵਿੰਦ ਖੰਨਾ। ਫੋਟੋ: ਮੱਟਰਾਂ
Advertisement

ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵਿਸ਼ੇਸ਼ ਮੀਟਿੰਗ ਅਰਵਿੰਦ ਖੰਨਾ ਹਲਕਾ ਇੰਚਾਰਜ ਸੰਗਰੂਰ ਦੀ ਅਗਵਾਈ ਹੇਠ ਹੋਈ। ਪਾਰਟੀ ਦੇ ਜਿ਼ਲ੍ਹਾ ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ ਦੀ ਹਾਜ਼ਰੀ ਵਿੱਚ ਹੋਈ ਇਸ ਮੀਟਿੰਗ ਵਿੱਚ ਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ। ਜਿਸ ਵਿੱਚ ਵਾਰਡ ਨੰਬਰ 2 ਤੋਂ ਜਸਵੀਰ ਕੌਰ (ਜਨਰਲ ਇਸਤਰੀ) ਪਤਨੀ ਸੁਖਜਿੰਦਰ ਸਿੰਘ, ਵਾਰਡ ਨੰਬਰ 3 ਤੋਂ ਹਰਵਿੰਦਰ ਸਿੰਘ ਗੋਲਡੀ ਤੂਰ (ਜਨਰਲ), ਵਾਰਡ ਨੰਬਰ 4 ਤੋਂ ਗੀਤਾ ਸ਼ਰਮਾ (ਜਨਰਲ ਇਸਤਰੀ), ਵਾਰਡ ਨੰਬਰ 5 ਤੋਂ ਸ਼ਿੰਦਰਪਾਲ ਸਿੰਘ (ਐਸ.ਸੀ.), ਵਾਰਡ ਨੰਬਰ 7 ਤੋਂ ਪਰਮਜੀਤ ਸ਼ਰਮਾ (ਜਨਰਲ), ਵਾਰਡ ਨੰਬਰ 9 ਤੋਂ ਵਿਜੈ ਨਾਇਕ (ਬੀ.ਸੀ.), ਵਾਰਡ ਨੰਬਰ 11 ਤੋਂ ਸੁਖਦਰਸ਼ਨ ਸ਼ਲਦੀ (ਜਨਰਲ), ਵਾਰਡ ਨੰਬਰ 13 ਤੋਂ ਸਾਹਿਲ ਮੜਕਨ (ਜਨਰਲ), ਵਾਰਡ ਨੰਬਰ 14 ਤੋਂ ਤੇਜੀ (ਐਸ.ਸੀ.) ਅਤੇ ਵਾਰਡ ਨੰਬਰ 15 ਤੋਂ ਜਸਵਿੰਦਰ ਕੌਰ ਤੂਰ (ਜਨਰਲ ਇਸਤਰੀ) ਸ਼ਾਮਲ ਹਨ।

ਅਰਵਿੰਦ ਖੰਨਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਚੋਣ ਭਾਈਚਾਰਕ ਸਾਂਝ ਕਾਇਮ ਰੱਖਦੇ ਹੋਏ ਲੜਨੀ ਹੈ। ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਅਕਾਲੀ ਵਰਕਰ ਅਤੇ ਆਗੂ ਮੌਜੂਦ ਸਨ।

Advertisement

Advertisement

Advertisement
×