DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਕਾਲ ਅਕੈਡਮੀ ਨੇ ਨਸ਼ਾ ਵਿਰੋਧੀ ਮੁਹਿੰਮ ’ਚ ਹਿੱਸਾ ਲਿਆ

ਦਿ ਕਲਗੀਧਰ ਟਰੱਸਟ ਵੱਲੋਂ ਚਲਾਏ ਜਾ ਰਹੇ 121 ਅਕਾਲ ਅਕੈਡਮੀ ਸਕੂਲਾਂ ਦੇ 15 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵਿਸ਼ੇਸ਼ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ’ਚ ਭਾਗ ਲਿਆ। ਸਵੇਰੇ ਕਰੀਬ ਅੱਠ ਵਜੇ ਸਾਰੀਆਂ...

  • fb
  • twitter
  • whatsapp
  • whatsapp
featured-img featured-img
ਸੰਗਰੂਰ ਦੀ ਅਕਾਲ ਅਕੈਡਮੀ ਵਿੱਚ ਵਿਦਿਆਰਥੀ ਨਸ਼ਿਆਂ ਖ਼ਿਲਾਫ਼ ਸੁਨੇਹਾ ਦਿੰਦੇ ਹੋਏ। -ਫੋਟੋ: ਲਾਲੀ
Advertisement

ਦਿ ਕਲਗੀਧਰ ਟਰੱਸਟ ਵੱਲੋਂ ਚਲਾਏ ਜਾ ਰਹੇ 121 ਅਕਾਲ ਅਕੈਡਮੀ ਸਕੂਲਾਂ ਦੇ 15 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵਿਸ਼ੇਸ਼ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ’ਚ ਭਾਗ ਲਿਆ। ਸਵੇਰੇ ਕਰੀਬ ਅੱਠ ਵਜੇ ਸਾਰੀਆਂ ਅਕਾਲ ਅਕੈਡਮੀ ਸਕੂਲਾਂ ਦੇ ਵਿਦਿਆਰਥੀਆਂ ਨੇ ਇੱਕੋ ਸਮੇਂ ਆਪਣੇ ਸਕੂਲ ਕੈਂਪਸ ਵਿੱਚ ਇਕੱਠੇ ਹੋਏ ‘ਅਸੀਂ ਨਸ਼ਾ-ਮੁਕਤ ਹਾਂ’ ਦੇ ਮਨੁੱਖੀ ਅੱਖਰ ਬਣਾ ਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਦਹੁਰਾਇਆ। ਇਹ ਗਤੀਵਿਧੀ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਵਿੱਚ ਦਰਜ ਹੋਣ ਦੇ ਉਦੇਸ਼ ਨਾਲ ਕਰਵਾਈ ਗਈ। ਦਿ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਜਗਦੀਪ ਸਿੰਘ ਨੇ ਦੱਸਿਆ ਕਿ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਵਿੱਚ ਜ਼ਿਲ੍ਹਾ ਸੰਗਰੂਰ ਵਿੱਚ ਸਥਿਤ ਅਕਾਲ ਅਕੈਡਮੀ ਬੇਨੜਾ ਦੇ 59, ਅਕਾਲ ਅਕੈਡਮੀ ਚੀਮਾ ਸਾਹਿਬ ਅੰਗਰੇਜ਼ੀ ਮਾਧਿਅਮ ਦੇ 70, ਅਕਾਲ ਅਕੈਡਮੀ ਚੀਮਾ ਸਾਹਿਬ ਪੰਜਾਬੀ ਮਾਧਿਅਮ ਦੇ 100, ਅਕਾਲ ਅਕੈਡਮੀ ਧਰਮਗੜ੍ਹ ਛੰਨਾਂ ਦੇ 35, ਅਕਾਲ ਅਕੈਡਮੀ ਫਤਹਿਗੜ੍ਹ ਗੰਢੂਆਂ ਦੇ 60, ਅਕਾਲ ਅਕੈਡਮੀ ਮੂਨਕ ਦੇ 60, ਅਕਾਲ ਅਕੈਡਮੀ ਰਟੋਲਾਂ ਦੇ 50 ਅਤੇ ਅਕਾਲ ਅਕੈਡਮੀ ਉਭਿਆ ਦੇ 60 ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਅਕਾਲ ਅਕੈਡਮੀ ਚੀਮਾ ਪੰਜਾਬੀ ਮਾਧਿਅਮ ਦੀ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਕਿਹਾ ਕਿ ਇਹ ਉਪਰਾਲਾ ਸਾਡੇ ਵਿਦਿਆਰਥੀਆਂ ਦੀ ਨਸ਼ਾ ਮੁਕਤ ਸਮਾਜ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

Advertisement
Advertisement
×