ਖੇਤੀ ਆਰਡੀਨੈਂਸ: ਬੀਕੇਯੂ ਡਕੌਂਦਾ ਵਲੋਂ ਪਿੰਡਾਂ ’ਚ ਕਿਸਾਨਾਂ ਦੀ ਲਾਮਬੰਦੀ ਜਾਰੀ

10 ਅਗਸਤ ਨੂੰ ਸੂਬੇ ਦੇ ਸਮੁੱਚੇ ਵਿਧਾਇਕਾਂ ਨੂੰ ਦਿੱਤੇ ਜਾਣਗੇ ਚੇਤਾਵਨੀ ਪੱਤਰ

ਖੇਤੀ ਆਰਡੀਨੈਂਸ: ਬੀਕੇਯੂ ਡਕੌਂਦਾ ਵਲੋਂ ਪਿੰਡਾਂ ’ਚ ਕਿਸਾਨਾਂ ਦੀ ਲਾਮਬੰਦੀ ਜਾਰੀ

ਲਖਵੀਰ ਸਿੰਘ ਚੀਮਾ
ਟੱਲੇਵਾਲ, 7 ਅਗਸਤ

ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਖੇਤੀ ਆਰਡੀਨੈਂਸਾਂ ਦਾ ਲਗਾਤਾਰ ਕਿਸਾਨਾਂ ਵਲੋਂ ਵਿਰੋਧ ਜਾਰੀ ਹੈ। ਇਸੇ ਤਹਿਤ ਬੀਕੇਯੂ ਏਕਤਾ ਡਕੌਂਦਾ ਵਲੋਂ ਲਗਾਤਾਰ ਕਿਸਾਨਾਂ ਨੂੰ ਪਿੰਡਾਂ ’ਚ ਲਾਮਬੰਦ ਕੀਤਾ ਜਾ ਰਿਹਾ ਹੈ। ਅੱਜ ਚੀਮਾ ਵਿੱਚ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਪ੍ਰੈਸ ਸਕੱਤਰ ਲਖਵੀਰ ਸਿੰਘ ਦੁੱਲਮਸਰ ਅਤੇ ਨੰਬਰਦਾਰ ਬੰਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੇ ਇਹ ਖੇਤੀ ਆਰਡੀਨੈਂਸ ਨਹੀਂ ਲਾਗੂ ਕੀਤੇ, ਬਲਕਿ ਕਿਸਾਨਾਂ ਦੀ ਮੌਤ ਦੇ ਵਾਰੰਟ ਜਾਰੀ ਕੀਤੇ ਹਨ, ਕਿਉਂਕਿ ਇਨ੍ਹਾਂ ਆਰਡੀਨੈਂਸਾਂ ਸਹਾਰੇ ਸਰਕਾਰ ਕਿਸਾਨਾਂ ਦਾ ਗਲਾ ਦੱਬ ਕੇ ਜ਼ਮੀਨਾਂ ਖੋਹਣੀਆਂ ਚਾਹੁੰਦੀ ਹੈ। ਕੇਂਦਰ ਸਰਕਾਰ ਵਲੋਂ ਆਰਡੀਨੈਂਸ ਲਾਗੂ ਕਰਕੇ ਮੰਡੀ ਬੋਰਡ, ਸਰਕਾਰੀ ਖ਼ਰੀਦ, ਐਮਐਸਪੀ ਸਭ ਖ਼ਤਮ ਕੀਤਾ ਜਾ ਰਿਹਾ ਹੈ। ਜੇਕਰ ਇਹ ਲਾਗੂ ਹੋ ਜਾਂਦਾ ਹੈ ਤਾਂ ਕਿਸਾਨਾਂ ਦੀਆਂ ਫ਼ਸਲਾਂ ਸੜਕਾਂ ’ਤੇ ਰੁਲਿਆ ਕਰਨਗੀਆਂ। ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਪਹਿਲੇ ਪੜਾਅ ਤਹਿਤ ਕੇਂਦਰ ਨਾਲ ਸਬੰਧਤ ਪਾਰਟੀਆਂ ਦੇ ਲੀਡਰਾਂ ਦੀਆਂ ਕੋਠੀਆਂ ਦਾ ਘਿਰਾਉ ਕਰਕੇ ਟਰੈਕਟਰ ਮਾਰਚ ਕੱਢੇ ਗਏ ਸਨ। ਹੁਣ ਅਗਲੇ ਸੰਘਰਸ਼ ਤਹਿਤ ਪੰਜਾਬ ਨਾਲ ਸਬੰਧਤ ਸਾਰੇ ਵਿਧਾਇਕਾਂ ਨੂੰ 10 ਅਗਸਤ ਨੂੰ ਚੇਤਾਵਨੀ ਪੱਤਰ ਦਿੱਤੇ ਜਾਣਗੇ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All