ਨੌਜਵਾਨ ਦੀ ਖੁਦਕੁਸ਼ੀ ਮਗਰੋਂ ਪੀੜਤ ਪਰਿਵਾਰ ਵੱਲੋਂ ਸੜਕ ਜਾਮ : The Tribune India

ਨੌਜਵਾਨ ਦੀ ਖੁਦਕੁਸ਼ੀ ਮਗਰੋਂ ਪੀੜਤ ਪਰਿਵਾਰ ਵੱਲੋਂ ਸੜਕ ਜਾਮ

ਨੌਜਵਾਨ ਦੀ ਖੁਦਕੁਸ਼ੀ ਮਗਰੋਂ ਪੀੜਤ ਪਰਿਵਾਰ ਵੱਲੋਂ ਸੜਕ ਜਾਮ

ਪਿੰਡ ਘਨੌਰੀ ਕਲਾਂ ਵਿੱਚ ਚੱਕਾ ਜਾਮ ਕਰਕੇ ਮੁਜ਼ਾਹਰਾ ਕਰਦੇ ਹੋਏ ਪੀੜਤ ਪਰਿਵਾਰ ਦੇ ਰਿਸ਼ਤੇਦਾਰ ਤੇ ਹੋਰ।

ਬੀਰਬਲ ਰਿਸ਼ੀ

ਸ਼ੇਰਪੁਰ, 6 ਅਗਸਤ

ਪਿੰਡ ਘਨੌਰੀ ਕਲਾਂ ਦੇ ਛੋਟੀ ਕਿਸਾਨੀ ਨਾਲ ਸਬੰਧਤ ਨੌਜਵਾਨ ਪਰਮਜੀਤ ਸਿੰਘ ਪੰਮਾ ਨੇ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਪਰ ਪੁਲੀਸ ਵੱਲੋਂ ਮਰਨ ਲਈ ਮਜਬੂਰ ਕਰਨ ਦੇ ਪਰਚੇ ’ਚ ਨਾਮਜ਼ਦ ਮਰਹੂਮ ਦੀ ਪਤਨੀ, ਪ੍ਰੇਮੀ ਅਤੇ ਸੱਸ ਦੀ ਗ੍ਰਿਫ਼ਤਾਰੀ ਨਾ ਕਰਨ ਵਿਰੁੱਧ ਅੱਜ ਪਿੰਡ ਵਾਸੀਆਂ ਨੇ ਸ਼ੇਰਪੁਰ-ਧੂਰੀ ਮੁੱਖ ਸੜਕ ’ਤੇ ਬਾਅਦ ਦੁਪਹਿਰ ਚੱਕਾ ਜਾਮ ਕਰ ਦਿੱਤਾ। ਯਾਦ ਰਹੇ ਕਿ ਮਰਹੂਮ ਦੇ ਚਾਚਾ ਕਰਨੈਲ ਸਿੰਘ ਨੇ ਪੁਲੀਸ ਕੋਲ ਲਿਖਵਾਏ ਬਿਆਨਾਂ ਅਨੁਸਾਰ ਪਰਮਜੀਤ ਸਿੰਘ ਪੰਮਾ ਘਰਾਂ ਦੇ ਲੈਂਟਰ ਪਾਉਣ ਦਾ ਕੰਮ ਕਰਦਾ ਸੀ। ਉਸ ਦੀ ਪਤਨੀ ਦੇ ਪਿੰਡ ਘਨੌਰ ਕਲਾਂ ਦੇ ਵਿਅਕਤੀ ਨਾਲ ਸਬੰਧ ਸਨ ਜਿਸ ਤੋਂ ਪੰਮਾ ਪ੍ਰੇਸ਼ਾਨ ਰਹਿੰਦਾ ਸੀ। ਬਿਆਨਾਂ ਦੇ ਅਧਾਰ ’ਤੇ ਪੁਲੀਸ ਨੇ ਧਾਰਾ 306 ਤਹਿਤ ਪਰਚਾ ਦਰਜ ਕਰਕੇ ਉਸ ਵਿੱਚ ਮਰਹੂਮ ਦੀ ਪਤਨੀ, ਉਸ ਦੇ ਪ੍ਰੇਮੀ ਅਤੇ ਸੱਸ ਨੂੰ ਨਾਮਜ਼ਦ ਕੀਤਾ ਹੈ।

ਉਧਰ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਸਾਨ ਆਗੂ ਰਘਵੀਰ ਸਿੰਘ ਅਤੇ ਮੁਲਾਜ਼ਮ ਆਗੂ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਰਮਜੀਤ ਦੀ ਪਤਨੀ ਕਈ ਮਹੀਨਿਆਂ ਤੋਂ ਉਸ ਦੇ ਨਾਲ ਵੀ ਨਹੀਂ ਰਹਿ ਰਹੀ ਸੀ ਅਤੇ ਮਰਹੂਮ ਦੇ ਬੱਚੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਰਹਿ ਕੇ ਪੜ੍ਹਾਈ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਪਰਮਜੀਤ ਸਿੰਘ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਜਿਸ ਕਰਕੇ ਉਸ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਆਗੂਆਂ ਨੇ ਕਿਹਾ ਕਿ 30 ਘੰਟਿਆਂ ਤੋਂ ਮਰਹੂਮ ਦੀ ਲਾਸ਼ ਮੋਰਚਰੀ ’ਚ ਰੁਲ ਰਹੀ ਹੈ ਪਰ ਪੁਲੀਸ ਨਾਮਜ਼ਦ ਮੁਲਜ਼ਮਾਂ ਨੂੰ ਫੜਨ ਵਿੱਚ ਆਨਾਕਾਨੀ ਕਰ ਰਹੀ ਹੈ ਜਿਸ ਕਰਕੇ ਪੁਲੀਸ ਦੀ ਭੂਮਿਕਾ ਪੂਰੀ ਤਰ੍ਹਾਂ ਸ਼ੱਕ ਦੇ ਘੇਰੇ ਵਿੱਚ ਹੈ। ਏਐਸਆਈ ਮਲਕੀਤ ਸਿੰਘ ਨੇ ਸੰਪਰਕ ਕਰਨ ’ਤੇ ਉਕਤ ਘਟਨਾਕ੍ਰਮ ’ਤੇ ਪਰਚਾ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਲਗਾਏ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਕਰਾਰ ਦਿੱਤਾ ਅਤੇ ਗ੍ਰਿਫ਼ਤਾਰੀਆਂ ਲਈ ਛਾਪੇ ਮਾਰਨ ਦਾ ਦਾਅਵਾ ਕੀਤਾ। ਭਾਵੇਂ ਪੁਲੀਸ ਅਧਿਕਾਰੀਆਂ ਨੇ ਅੱਜ ਸ਼ਾਮ ਧਰਨਾ ਚੁਕਵਾਉਣ ਤੇ ਮਰਹੂਮ ਦਾ ਸਸਕਾਰ ਕਰਵਾਏ ਜਾਣ ਲਈ ਗੱਲਬਾਤ ਕੀਤੀ ਪਰ ਲੋਕ ਗ੍ਰਿਫ਼ਤਾਰੀ ਤੱਕ ਸਸਕਾਰ ਨਾ ਕਰਨ ਲਈ ਬਜ਼ਿੱਦ ਸਨ। ਕਿਸਾਨ ਜਥੇਬੰਦੀਆਂ ਨੇ ਦੇਰ ਸ਼ਾਮ ਹੋ ਰਹੀ ਮੀਟਿੰਗ ਵਿੱਚ ਅਗਲੀ ਰੂਪ ਰੇਖਾ ਤਹਿ ਕਰਨ ਦਾ ਫੈਸਲਾ ਲੈਣਾ ਹੈ ਉਂਜ ਖ਼ਬਰ ਲਿਖੇ ਜਾਣ ਤੱਕ ਪਿੰਡ ਘਨੌਰੀ ਕਲਾਂ ਦੇ ਗੁਰਦੁਆਰਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਨੇੜੇ ਸੜਕ ’ਤੇ ਚੱਕਾ ਜਾਮ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ

ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ

ਕੇਂਦਰੀ ਵਿੱਤ ਮੰਤਰੀ ਵੱਲੋਂ ਮੋਦੀ ਦਾ ਧੰਨਵਾਦ; 2047 ਤੱਕ ਦੇਸ਼ ਨੂੰ ਵਿਕ...

ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ

ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ

ਹਰੇਕ ਜ਼ਿਲ੍ਹੇ ’ਚੋਂ ਦੋ-ਦੋ ਅਤੇ ਸੂਬੇ ਭਰ ’ਚੋਂ 46 ਨੌਜਵਾਨਾਂ ਨੂੰ ਦਿੱ...

ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 4 ਫੀਸਦ ਦੀ ਦਰ ਨਾਲ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ

ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 4 ਫੀਸਦ ਦੀ ਦਰ ਨਾਲ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੀ ਮਿਆਦ ਤਿੰਨ ਮਹੀਨੇ ਲਈ ਵਧਾਈ...

ਸ਼ਹਿਰ

View All