DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਫਰੀਕੀ ਚਿੱਤਰਕਾਰਾਂ ਨੇ ਪਟਿਆਲੇ ਦੀ ਵਿਰਾਸਤ ਉਭਾਰੀ

ਭਾਰਤ-ਅਫਰੀਕਾ ਸੰਮੇਲਨ ਦੌਰਾਨ ਸ਼ਾਹੀ ਸ਼ਹਿਰ ਦੇ ਦੌਰੇ ’ਤੇ ਨੇ ਵਿਦੇਸ਼ੀ ਕਲਾਕਾਰ

  • fb
  • twitter
  • whatsapp
  • whatsapp
featured-img featured-img
ਪੇਂਟਿੰਗ ਨੂੰ ਆਖ਼ਰੀ ਛੋਹਾਂ ਦਿੰਦਾ ਹੋਇਆ ਅਫ਼ਰੀਕੀ ਕਲਾਕਾਰ।
Advertisement

ਆਗਾਮੀ ਚੌਥੇ ਭਾਰਤ-ਅਫ਼ਰੀਕਾ ਫੋਰਮ ਸੰਮੇਲਨ ਦੀ ਤਿਆਰੀ ਵਿੱਚ ਮਹੱਤਵਪੂਰਨ ਸਭਿਆਚਾਰਕ ਪਹਿਲਕਦਮੀ ਵਜੋਂ ਅਫ਼ਰੀਕੀ ਦੇਸ਼ਾਂ ਦੇ ਪ੍ਰਸਿੱਧ ਕਲਾਕਾਰਾਂ ਦੀ ਸ਼ਮੂਲੀਅਤ ਵਾਲਾ ‘ਅੰਤਰਰਾਸ਼ਟਰੀ ਪੇਂਟਰ ਕੈਂਪ’ ਐੱਨ ਜੈੱਡ ਸੀ ਸੀ ਦੀ ਸਰਪ੍ਰਸਤੀ ਹੇਠ ਵਿਰਸਾ ਵਿਹਾਰ ਸੈਂਟਰ ਪਟਿਆਲਾ ਵਿੱਚ ਲਾਇਆ ਗਿਆ। ਚੌਥਾ ਭਾਰਤ-ਅਫ਼ਰੀਕਾ ਫੋਰਮ ਸੰਮੇਲਨ 31 ਮਈ ਨੂੰ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਅਤੇ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਵਿੱਚ ਪਹੁੰਚਣ ਲਈ 54 ਅਫ਼ਰੀਕੀ ਦੇਸ਼ਾਂ ਦੇ ਕਲਾਕਾਰਾਂ/ਚਿੱਤਰਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਕਲਾਕਾਰ ਦੇਸ਼ ਦੀਆਂ ਚੋਣਵੀਆਂ ਥਾਵਾਂ ਦਾ ਦੌਰਾ ਕਰ ਰਹੇ ਹਨ ਅਤੇ ‘ਭਾਰਤ-ਅਫ਼ਰੀਕਾ ਦੇ ਨਜ਼ਰੀਏ ਰਾਹੀਂ’ ਦੇ ਮੁੱਖ ਥੀਮ ਤੋਂ ਪ੍ਰੇਰਿਤ ਹੋ ਕੇ ਪੇਂਟਿੰਗਜ਼ ਅਤੇ ਡਰਾਈਂਗ ਬਣਾ ਰਹੇ ਹਨ। ਪ੍ਰਸ਼ਾਸਕੀ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਵਿੱਚ ਆਪਣੇ ਠਹਿਰਾਅ ਦੌਰਾਨ ਕਲਾਕਾਰਾਂ ਨੇ ਸ਼ਹਿਰ ਦੇ ਪ੍ਰਮੁੱਖ ਵਿਰਾਸਤ ਅਤੇ ਸਭਿਆਚਾਰਕ ਸਥਾਨਾਂ ਦਾ ਦੌਰਾ ਕੀਤਾ, ਜਿਨ੍ਹਾਂ ਵਿੱਚ ਸ਼ੀਸ਼ ਮਹਿਲ, ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ, ਸਰਕਾਰੀ ਮਹਿੰਦਰਾ ਕਾਲਜ, ਕਿਲ੍ਹਾ ਮੁਬਾਰਕ, ਮਸ਼ਹੂਰ ਕਾਲੀ ਮਾਤਾ ਮੰਦਰ, ਗੁਰਦੁਆਰਾ ਦੁੂਖਨਿਵਾਰਨ ਸਾਹਿਬ ਅਤੇ ਹੋਰ ਮਹੱਤਵਪੂਰਨ ਸਥਾਨ ਸ਼ਾਮਲ ਹਨ, ਜਿੱਥੇ ਉਨ੍ਹਾਂ ਨੂੰ ਸਥਾਨਕ ਕਲਾ, ਆਰਕੀਟੈਕਚਰ, ਇਤਿਹਾਸ ਅਤੇ ਸਭਿਆਚਾਰਕ ਪਰੰਪਰਾਵਾਂ ਦਾ ਅਨੁਭਵ ਕਰਨ ਦਾ ਮੌਕਾ ਮਿਲਿਆ। ਇਸ ਕੈਂਪ ਵਿੱਚ ਅਫ਼ਰੀਕੀ ਦੇਸ਼ਾਂ ਦੇ ਪ੍ਰਸਿੱਧ ਕਲਾਕਾਰ, ਜਿਨ੍ਹਾਂ ਵਿਚ ਨਾਮੀਬੀਆ ਤੋਂ ਐਡੀਥ ਵਾਸਰਫਾਲ, ਘਾਨਾ ਤੋਂ ਅਨੀਤਾ ਪਰਲ ਮਵਿਨਾਬੰਗ ਅੰਗਕੋਰ, ਜ਼ਿੰਬਾਬਵੇ ਤੋਂ ਕੀਥ ਜ਼ੇਂਡਾ ਅਤੇ ਜ਼ਾਂਬੀਆ ਤੋਂ ਸਟਾਰੀ ਮਵਾਬਾ ਸ਼ਾਮਲ ਹਨ।

Advertisement
Advertisement
×