ਸਥਾਨਕ ਪੀਐੱਮ ਸ੍ਰੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ 60 ਵਿਦਿਆਰਥਣਾਂ ਅਤੇ ਛੇ ਅਧਿਆਪਕਾਂ ਨੇ ਚਾਰ ਰੋਜ਼ਾ ਐਡਵੈਂਚਰ ਅਤੇ ਹਾਈਕਿੰਗ ਟ੍ਰੈਕਿੰਗ ਟ੍ਰੇਨਿੰਗ ਕੈਂਪ ਵਿੱਚ ਭਾਗ ਲਿਆ। ਇਹ ਕੈਂਪ ਜ਼ਿਲ੍ਹਾ ਸਿੱਖਿਆ ਅਫਸਰ (ਸ.ਸ.) ਸੰਗਰੂਰ ਸ੍ਰੀਮਤੀ ਤਰਵਿੰਦਰ ਕੌਰ ਦੇ ਹੁਕਮਾਂ ਅਨੁਸਾਰ ਸਕੂਲ ਪ੍ਰਿੰਸੀਪਲ ਸੁਮਿਤਾ ਰਾਣੀ ਅਤੇ ਉਂਕਾਰ ਸਿੰਘ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਭਾਰਤ ਸਕਾਊਟਸ ਐਂਡ ਗਾਈਡਜ਼ ਚੰਡੀਗੜ੍ਹ ਦੀ ਅਗਵਾਈ ਹੇਠ ਤਾਰਾ ਦੇਵੀ (ਸ਼ਿਮਲਾ) ਸਥਿਤ ਸਿਖਲਾਈ ਸੈਂਟਰ ਵਿੱਚ ਕੀਤਾ ਗਿਆ। ਕੈਂਪ ਇੰਚਾਰਜ ਲੈਕਚਰਾਰ ਯਾਦਵਿੰਦਰ ਸਿੰਘ ਸਿੱਧੂ ਰਹੇ।
ਸ਼ਿਮਲਾ ਦੌਰੇ ਦੌਰਾਨ ਕੈਂਪਰਾਂ ਨੇ ਜਾਕੂ ਮੰਦਰ, ਮਾਲ ਰੋਡ, ਲੱਕੜ ਬਜ਼ਾਰ ਅਤੇ ਰਿੱਜ਼ ’ਤੇ ਲੱਗੇ ਕਾਰਨੀਵਾਲ ਦਾ ਆਨੰਦ ਮਾਣਿਆ। ਸ਼ਾਮ ਸਮੇਂ ਕੈਂਪ ਫਾਇਰ ਵਿੱਚ ਪੈਟਰੋਲ ਵਾਈਜ਼ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ। ਕੈਂਪ ਦਾ ਖਿੱਚ ਦਾ ਕੇਂਦਰ ਤਾਰਾ ਦੇਵੀ ਮੰਦਰ ਤੱਕ ਲਗਪਗ 16 ਕਿਲੋਮੀਟਰ ਦੀ ਚੜ੍ਹਾਈ ਰਹੀ। ਕੈਂਪ ਵਿੱਚ ਦਰਸ਼ਨ ਸਿੰਘ ਬਰੇਟਾ, ਜਤਿੰਦਰ ਕੁਮਾਰ, ਏ ਐੱਸ ਓ ਸੀ, ਮਨਜੀਤ ਕੌਰ ਅਤੇ ਡਾ. ਗੁਰਪਾਲ ਸਿੰਘ ਆਦਿ ਨੇ ਸਹਿਯੋਗ ਦਿੱਤਾ। ਲੈਕਚਰਾਰ ਤਾਰਾ ਸਿੰਘ, ਬਲਰਾਮ ਸ਼ਰਮਾ, ਸੰਜੇ ਕੁਮਾਰ ਅਤੇ ਮੈਡਮ ਰੇਣੂ ਬਾਲਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਕੈਂਪ ਵਿਦਿਆਰਥਣਾਂ ਲਈ ਅਭੁੱਲ ਅਨੁਭਵ ਬਣਿਆ, ਜਿਸ ਦੀ ਸਕੂਲ ਪ੍ਰਬੰਧਕਾਂ ਨੇ ਭਰਪੂਰ ਪ੍ਰਸ਼ੰਸਾ।

