DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੜਕ ਸੁਰੱਖਿਆ ਲਈ ਪ੍ਰਸ਼ਾਸਨ ਸਖ਼ਤ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਸ਼ਹਿਰ ਦੇ ਮੁੱਖ ਟਰੈਫਿਕ ਪੁਆਇੰਟਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਨ੍ਹਾਂ ਪੁਆਇੰਟਾਂ ਵਿਚ ਖੰਡਾ ਚੌਕ, ਨਿਊ ਬੱਸ ਸਟੈਂਡ, ਪੁਰਾਣਾ ਬੱਸ ਸਟੈਂਡ, ਕੋਹਲੀ ਸਵੀਟ, ਗੁੜ ਮੰਡੀ, ਗਗਨ ਚੌਕ,...

  • fb
  • twitter
  • whatsapp
  • whatsapp
Advertisement

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਸ਼ਹਿਰ ਦੇ ਮੁੱਖ ਟਰੈਫਿਕ ਪੁਆਇੰਟਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਨ੍ਹਾਂ ਪੁਆਇੰਟਾਂ ਵਿਚ ਖੰਡਾ ਚੌਕ, ਨਿਊ ਬੱਸ ਸਟੈਂਡ, ਪੁਰਾਣਾ ਬੱਸ ਸਟੈਂਡ, ਕੋਹਲੀ ਸਵੀਟ, ਗੁੜ ਮੰਡੀ, ਗਗਨ ਚੌਕ, ਖਾਲਸਾ ਕਾਲਜ, ਰਾਜਪੁਰਾ ਅਤੇ ਨਾਭਾ ਆਦਿ ਸ਼ਾਮਲ ਹਨ। ਉਨ੍ਹਾਂ ਹਦਾਇਤ ਕੀਤੀ ਕਿ ਸਕੂਲਾਂ, ਕਾਲਜਾਂ, ਬੈਂਕਾਂ ਅਤੇ ਹੋਰ ਸੰਸਥਾਵਾਂ ਨੂੰ ਆਪਣੀ ਪਾਰਕਿੰਗ ਦਾ ਪ੍ਰਬੰਧ ਖ਼ੁਦ ਕਰਨਾ ਪਵੇਗਾ, ਉਲੰਘਣਾ ਕਰਨ ’ਤੇ ਪ੍ਰਾਪਰਟੀ ਵੀ ਜ਼ਬਤ ਹੋ ਸਕਦੀ ਹੈ। ਜੇ ਕਿਸੇ ਸੰਸਥਾ ਕੋਲ ਪਾਰਕਿੰਗ ਲਈ ਯੋਗ ਥਾਂ ਨਹੀਂ ਹੈ ਤਾਂ ਉਹ ਕਰਮਚਾਰੀ ਹਾਇਰ ਕਰਨ। ‘ਸੇਫ਼ ਸਕੂਲ ਵਾਹਨ ਪਾਲਿਸੀ’ ਤਹਿਤ ਸਕੂਲ ਬੱਸਾਂ ਦੀ ਚੈਕਿੰਗ ਅਤੇ ਸੀ ਸੀ ਟੀ ਵੀ ਲਗਾਉਣ ਦੇ ਹੁਕਮ ਵੀ ਦਿੱਤੇ ਗਏ।

Advertisement
Advertisement
×