ਰਿਸ਼ਵਤ ਲੈ ਕੇ ਬਾਹਰਲੇ ਪਿੰਡਾਂ ਦੇ ਮਰੇ ਪਸ਼ੂ ਹੱਡਾਰੋੜੀ ’ਚ ਸੁਟਵਾਉਣ ਦਾ ਦੋਸ਼ : The Tribune India

ਰਿਸ਼ਵਤ ਲੈ ਕੇ ਬਾਹਰਲੇ ਪਿੰਡਾਂ ਦੇ ਮਰੇ ਪਸ਼ੂ ਹੱਡਾਰੋੜੀ ’ਚ ਸੁਟਵਾਉਣ ਦਾ ਦੋਸ਼

ਰਿਸ਼ਵਤ ਲੈ ਕੇ ਬਾਹਰਲੇ ਪਿੰਡਾਂ ਦੇ ਮਰੇ ਪਸ਼ੂ ਹੱਡਾਰੋੜੀ ’ਚ ਸੁਟਵਾਉਣ ਦਾ ਦੋਸ਼

‘ਆਪ’ ਵਰਕਰ ਬਲਕਾਰ ਸਿੰਘ ਬਾਲੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪਿੰਡ ਮਾਝਾ ਦੇ ਲੋਕ।

ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 25 ਸਤੰਬਰ

ਨੇੜਲੇ ਪਿੰਡ ਮਾਝਾ ਵਿੱਚ ਮਗਨਰੇਗਾ ਮਜ਼ਦੂਰਾਂ ਅਤੇ ਪਿੰਡ ਵਾਸੀਆਂ ਨੇ ਹੱਡਾਰੋੜੀ ਦੇ ਮਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਬਲਕਾਰ ਸਿੰਘ ਬਾਲੀ ਵਿਰੁੱਧ ਨਾਅਰੇਬਾਜ਼ੀ ਕੀਤੀ। ਪਿੰਡ ਦੇ ਸਾਬਕਾ ਫੌਜੀ ਅਜੈਬ ਸਿੰਘ ਨੇ ਦੱਸਿਆ ਕਿ ‘ਆਪ’ ਵਾਲੰਟੀਅਰ ਬਲਕਾਰ ਸਿੰਘ ਬਾਲੀ ਮੌਜੂਦਾ ਸਰਕਾਰ ਦਾ ਕਥਿਤ ਦਬਾਅ ਬਣਾ ਕੇ ਪਿੰਡ ਦੇ ਮਗਨਰੇਗਾ ਮਜ਼ਦੂਰਾਂ ਸਣੇ ਹੋਰਨਾਂ ਲੋਕਾਂ ਨੂੰ ਤੰਗ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬਲਕਾਰ ਸਿੰਘ ਬਾਲੀ ਹੱਡਾਰੋੜੀ ਵਾਲੇ ਠੇਕੇਦਾਰ ਚਮਕੌਰ ਸਿੰਘ ਤੋਂ 80 ਹਜ਼ਾਰ ਰੁਪਏ ਰਿਸ਼ਵਤ ਦੇ ਰੂਪ ਵਿੱਚ ਲੈ ਕੇ ਬਾਹਰਲੇ ਪਿੰਡਾਂ ਦੇ ਮਰੇ ਹੋਏ ਪਸ਼ੂ ਵੀ ਪਿੰਡ ਦੀ ਹੱਡਾ ਰੋੜੀ ਵਿੱਚ ਸੁਟਵਾ ਰਿਹਾ ਹੈ। ਇਸ ਸਬੰਧੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਬਾਹਰਲੇ ਪਿੰਡਾਂ ਦੇ ਮਰੇ ਹੋਏ ਜਾਨਵਰਾਂ ਨੂੰ ਇੱਥੇ ਸੁੱਟਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਇਸ ਮੌਕੇ ਮਗਨਰੇਗਾ ਵਰਕਰ ਸੁਮਨਦੀਪ ਕੌਰ ਨੇ ਦੱਸਿਆ ਕਿ ‘ਆਪ’ ਵਾਲੰਟੀਅਰ ਬਲਕਾਰ ਬਾਲੀ ਨੇ ਕਥਿਤ ਦਖ਼ਲਅੰਦਾਜ਼ੀ ਕਰਕੇ ਉਸ ਨੂੰ ਮਗਨਰੇਗਾ ਵਿੱਚੋਂ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਲਕਾਰ ਸਿੰਘ ਬਾਲੀ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਇਸ ਮੌਕੇ ਬਲਵਿੰਦਰ ਸਿੰਘ ਸਾਬਕਾ ਪੰਚ, ਗਿਆਨ ਜੀਤ ਕੌਰ, ਗੁਰਜੰਟ ਸਿੰਘ, ਬੁੱਧ ਰਾਮ, ਬਲਵਿੰਦਰ ਸਿੰਘ ਮਾਝੀ, ਪੱਪੂ ਸਿੰਘ ਸਮੇਤ ਮਗਨਰੇਗਾ ਮਜ਼ਦੂਰ ਅਤੇ ਲੋਕ ਹਾਜ਼ਰ ਸਨ।

‘ਆਪ’ ਵਾਲੰਟੀਅਰ ਨੇ ਦੋਸ਼ ਨਕਾਰੇ

ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ‘ਆਪ’ ਦੇ ਵਾਲੰਟੀਅਰ ਬਲਕਾਰ ਸਿੰਘ ਬਾਲੀ ਨੇ ਕਿਹਾ ਕਿ ਉਸ ਨੇ ਚਮਕੌਰ ਸਿੰਘ ਤੋਂ 80 ਹਜ਼ਾਰ ਰੁਪਏ ਵਿਆਜ ’ਤੇ ਲਏ ਹਨ, ਜਿਸ ਦੇ ਬਦਲੇ ਉਸ ਨੇ ਆਪਣਾ ਚੈੱਕ ਵੀ ਠੇਕੇਦਾਰ ਨੂੰ ਦਿੱਤਾ ਹੋਇਆ ਹੈ। ਇਸੇ ਦੌਰਾਨ ਹੱਡਾ ਰੋੜੀ ਦੇ ਠੇਕੇਦਾਰ ਚਮਕੌਰ ਸਿੰਘ ਨੇ ਆਪਣੇ ਪਹਿਲੇ ਬਿਆਨ ਤੋਂ ਮੁਕਰਦਿਆਂ ਕਿਹਾ ਕਿ ਉਸ ਨੇ ਬਾਲੀ ਨੂੰ 80 ਰੁਪਏ ਰਿਸ਼ਵਤ ਨਹੀਂ, ਸਗੋਂ ਵਿਆਜ ’ਤੇ ਦਿੱਤੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All