ਲਹਿਰਾਗਾਗਾ: ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਅਕੈਡਮਿਕ ਵਰਲਡ ਸਕੂਲ ਖੋਖਰ ਕਲਾਂ ਦੀਆਂ ਵਿਦਿਆਰਥਣਾਂ ਨੇ ਰੱਸਾਕਸ਼ੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਖੇਡਾਂ ਪਿੰਡ ਭਾਈ ਕੇ ਪਿਸ਼ੌਰ ਵਿਖੇ ਕਾਰਵਾਈਆਂ ਗਈਆਂ ਸਨ। ਅਕੈਡਮਿਕ ਵਰਲਡ ਸਕੂਲ ਖੋਖਰ ਕਲਾਂ ਦੀ ਟੀਮ ਪਹਿਲੇ ਨੰਬਰ ’ਤੇ ਰਹੀ। ਇਸ ਵਿੱਚ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਸੁਖਵੀਰ, ਸੁਪਨਪ੍ਰੀਤ, ਸੇਜਲ, ਗਗਨਦੀਪ ਅਤੇ ਗਿਆਰ੍ਹਵੀਂ ਦੀਆਂ ਵਿਦਿਆਰਥਣਾਂ ਕਿਰਨ, ਜੈਸਿਕਾ, ਹਰਲੀਨ, ਗੁਰਵੀਰ, ਹਰਮਨਪ੍ਰੀਤ, ਹਰਮਨਦੀਪ ਤੇ ਅਮਨਦੀਪ ਵਿਦਿਆਰਥਣਾਂ ਨੇ ਹਿੱਸਾ ਲਿਆ ਸੀ। ਵਿਦਿਆਰਥਣਾਂ ਨੂੰ ਪ੍ਰਿੰਸੀਪਲ ਤਰੁਨਾ ਅਰੋੜਾ ਨੇ ਵਧਾਈ ਦਿੱਤੀ। -ਪੱਤਰ ਪ੍ਰੇਰਕ