ਲੌਂਗੋਵਾਲ ਵਿੱਚ ‘ਆਪ’ ਦੀ ਵੱਡੀ ਜਿੱਤ
15 ’ਚੋਂ 10 ਸੀਟਾਂ ’ਤੇ ਸੱਤਾਧਾਰੀ ਧਿਰ ਦਾ ਕਬਜ਼ਾ; ਚਾਰ ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ
ਜ਼ਿਲ੍ਹਾ ਸੰਗਰੂਰ ਦੇ ਕਸਬੇ ਲੌਂਗੋਵਾਲ ਵਿੱਚ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ। ਕੁੱਲ 15 ਵਾਰਡਾਂ ’ਚੋਂ 10 ‘ਆਪ’ ਉਮੀਦਵਾਰਾਂ ਨੇ ਜਿੱਤ ਹਾਸਲ ਕਰ ਕੇ ਸੀਟਾਂ ਪਾਰਟੀ ਦੀ ਝੋਲੀ ਪਾਈਆਂ, ਜਦਕਿ 4 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਸਿਰਫ਼ ਇੱਕ ਸੀਟ ਆਈ। ਵਾਰਡ ਨੰਬਰ 1 (ਐੱਸ ਸੀ ਔਰਤ) ਤੋਂ ਕਰਮਜੀਤ ਕੌਰ ਨੇ 416 ਵੋਟਾਂ, ਵਾਰਡ 2 (ਐੱਸ ਸੀ) ਤੋਂ ‘ਆਪ’ ਦੇ ਗੁਰਮੇਲ ਸਿੰਘ ਨੇ 352 ਵੋਟਾਂ ਅਤੇ ਵਾਰਡ 3 (ਪੱਛੜੀ ਸ਼੍ਰੇਣੀ) ਤੋਂ ਬਲਵੰਤ ਸਿੰਘ ਨੇ 324 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਵਾਰਡ 4 (ਜਨਰਲ) ਤੋਂ ਗੁਰਪਾਲ ਸਿੰਘ ਨੇ 527 ਵੋਟਾਂ ਅਤੇ ਵਾਰਡ 5 (ਜਨਰਲ ਔਰਤ) ਤੋਂ ‘ਆਪ’ ਦੀ ਸਤਵੰਤ ਕੌਰ ਨੇ 414 ਵੋਟਾਂ ਹਾਸਲ ਕੀਤੀਆਂ। ਵਾਰਡ 6 (ਐੱਸ ਸੀ) ਤੋਂ ‘ਆਪ’ ਦੇ ਬਲਵੰਤ ਸਿੰਘ ਨੇ 279 ਵੋਟਾਂ, ਵਾਰਡ 7 (ਜਨਰਲ ਔਰਤ) ਤੋਂ ਸਿੰਦਰਪਾਲ ਕੌਰ ਨੇ 240 ਵੋਟਾਂ ਅਤੇ ਵਾਰਡ 8 (ਜਨਰਲ) ਤੋਂ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਨੇ 479 ਵੋਟਾਂ ਪ੍ਰਾਪਤ ਕੀਤੀਆਂ। ਵਾਰਡ 9 (ਜਨਰਲ ਔਰਤ) ਤੋਂ ‘ਆਪ’ ਦੀ ਅਮਰਜੀਤ ਕੌਰ ਨੇ 327 ਵੋਟਾਂ ਅਤੇ ਵਾਰਡ 10 (ਜਨਰਲ) ਤੋਂ ‘ਆਪ’ ਦੇ ਬੁੱਧ ਸਿੰਘ ਨੇ 470 ਵੋਟਾਂ ਲੈ ਕੇ ਸਫਲਤਾ ਹਾਸਲ ਕੀਤੀ।

