DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧੂਰੀ ਕੌਂਸਲ ਚੋਣਾਂ ’ਚ ‘ਆਪ’ ਦੀ ਹੂੰਝਾ ਫੇਰ ਜਿੱਤ

ਕੁੱਲ 21 ਵਾਰਡਾਂ ’ਚੋਂ 19 ਸੀਟਾਂ ’ਤੇ ਸੱਤਾਧਾਰੀ ਪਾਰਟੀ ਦਾ ਕਬਜ਼ਾ; ਬਾਕੀ ਦੋ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਮਾਰੀ ਬਾਜ਼ੀ

  • fb
  • twitter
  • whatsapp
  • whatsapp
featured-img featured-img
ਜੇਤੂ ਉਮੀਦਵਾਰਾਂ ਨਾਲ ਮੁੱਖ ਮੰਤਰੀ ਦੇ ਓ ਐੱਸ ਡੀ ਸੁਖਵੀਰ ਸਿੰਘ।
Advertisement

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕੇ ਧੂਰੀ ਦੀਆਂ ਨਗਰ ਕੌਂਸਲ ਚੋਣਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਪੂਰੇ ਪੰਜਾਬ ਦੀਆਂ ਨਜ਼ਰਾਂ ਇਸ ਹਲਕੇ ਦੇ ਚੋਣ ਨਤੀਜਿਆਂ ’ਤੇ ਟਿਕੀਆਂ ਹੋਈਆਂ ਸਨ, ਜਿੱਥੇ 21 ਵਾਰਡਾਂ ਵਾਲੀ ਨਗਰ ਕੌਂਸਲ ਵਿੱਚੋਂ ‘ਆਪ’ ਨੇ 19 ਸੀਟਾਂ ਜਿੱਤ ਕੇ ਵਿਰੋਧੀ ਧਿਰਾਂ ਨੂੰ ਪਛਾੜ ਦਿੱਤਾ ਹੈ।

ਇਸ ਚੋਣ ਪ੍ਰਕਿਰਿਆ ਦੌਰਾਨ ਵਾਰਡ ਨੰਬਰ 2, 3, 6, 11 ਅਤੇ 12 ਵਿੱਚ ਵਿਰੋਧੀ ਧਿਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ‘ਆਪ’ ਦੇ ਉਮੀਦਵਾਰ ਕ੍ਰਮਵਾਰ ਪੁਸ਼ਪਿੰਦਰ ਸ਼ਰਮਾ, ਕਿਰਨ ਸ਼ਰਮਾ, ਅਸ਼ਵਨੀ ਕੁਮਾਰ ਧੀਰ, ਸ਼ਸ਼ੀ ਰਾਣੀ ਅਤੇ ਜਸਵੀਰ ਸਿੰਘ ਜੱਜ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾ ਚੁੱਕੇ ਸਨ। ਬਾਕੀ ਵਾਰਡਾਂ ਲਈ ਹੋਈ ਵੋਟਿੰਗ ਤੋਂ ਬਾਅਦ ਅੱਜ ਨਤੀਜੇ ਐਲਾਨੇ ਗਏ।

Advertisement

ਅੱਜ ਐਲਾਨੇ ਗਏ ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਤੋਂ ਮਨਜੀਤ ਕੌਰ, ਵਾਰਡ 4 ਤੋਂ ਰਾਜੀਵ ਚੌਧਰੀ, ਵਾਰਡ 5 ਤੋਂ ਸੁਸ਼ੀਲ ਰਾਣੀ ਅਤੇ ਵਾਰਡ 7 ਤੋਂ ਸਿਮਰਨ ਨੇ ‘ਆਪ’ ਦੀ ਟਿਕਟ ’ਤੇ ਜਿੱਤ ਦਰਜ ਕੀਤੀ। ਵਾਰਡ 8 ਤੋਂ ਆਜ਼ਾਦ ਉਮੀਦਵਾਰ ਅਜੈ ਕੁਮਾਰ ਜੇਤੂ ਰਹੇ। ਵਾਰਡ 9 ਤੋਂ ਅਮਨਦੀਪ ਕੌਰ, ਵਾਰਡ 10 ਤੋਂ ਵਿਕਰਾਂਤ ਸਿੰਘ ਚੱਠਾ, ਵਾਰਡ 13 ਤੋਂ ਆਸ਼ਾ ਰਾਣੀ, ਵਾਰਡ 14 ਤੋਂ ਸੰਦੀਪ ਬਾਂਸਲ ਸੋਨੀ ਅਤੇ ਵਾਰਡ 15 ਤੋਂ ਕਮਲੇਸ਼ ਰਾਣੀ ਨੇ ‘ਆਪ’ ਦੇ ਚੋਣ ਨਿਸ਼ਾਨ ’ਤੇ ਜਿੱਤ ਹਾਸਲ ਕੀਤੀ।

Advertisement

ਇਸੇ ਤਰ੍ਹਾਂ ਵਾਰਡ ਨੰਬਰ 16 ਤੋਂ ਆਜ਼ਾਦ ਉਮੀਦਵਾਰ ਪੁਸ਼ਪਾ ਰਾਣੀ ਨੇ ਬਾਜ਼ੀ ਮਾਰੀ। ਵਾਰਡ 17 ਤੋਂ ਬਿੱਲਾ ਸਿੰਘ, ਵਾਰਡ 18 ਤੋਂ ਅਮਰਜੋਤ ਕੌਰ, ਵਾਰਡ 19 ਤੋਂ ਦਲੀਪ ਕੌਰ, ਵਾਰਡ 20 ਤੋਂ ਅਜੈਬ ਸਿੰਘ ਅਤੇ ਵਾਰਡ 21 ਤੋਂ ਭੂਪਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਜੋਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

ਲੋਕਾਂ ਨੇ ਵਿਕਾਸ ਕਾਰਜਾਂ ’ਤੇ ਮੋਹਰ ਲਾਈ: ਓ ਐੱਸ ਡੀ

ਧੂਰੀ (ਬੀਰਬਲ ਰਿਸ਼ੀ): ਧੂਰੀ ਨਗਰ ਕੌਂਸਲ ਚੋਣਾਂ ਵਿੱਚ ‘ਆਪ’ ਵੱਲੋਂ 21 ’ਚੋਂ 19 ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ ਕਰਨ ਮਗਰੋਂ ਮੁੱਖ ਮੰਤਰੀ ਦੇ ਓ ਐੱਸ ਡੀ ਸੁਖਵੀਰ ਸਿੰਘ ਸੁੱਖੀ ਨੇ ਕਿਹਾ ਕਿ ਹਲਕੇ ਅੰਦਰ ਲੰਘੇ ਚਾਰ ਸਾਲਾਂ ਵਿੱਚ ਕੀਤੇ ਗਏ ਰਿਕਾਰਡ ਵਿਕਾਸ ਕਾਰਜਾਂ ਸਦਕਾ ਹੀ ਸ਼ਹਿਰ ਦੇ ਵੋਟਰਾਂ ਨੇ ਵਿਰੋਧੀਆਂ ਨੂੰ ਕਰਾਰੀ ਹਾਰ ਦਿੱਤੀ ਹੈ। ਉਨ੍ਹਾਂ ਅਤਿ ਦੀ ਗਰਮੀ ਦੇ ਬਾਵਜੂਦ ਦਿਨ-ਰਾਤ ਮਿਹਨਤ ਕਰਨ ਵਾਲੇ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਚੋਣ ਨਤੀਜਿਆਂ ਤੋਂ ਤੁਰੰਤ ਬਾਅਦ ਸਾਰੇ ਜੇਤੂ ਉਮੀਦਵਾਰ ਯੂਨੀਵਰਸਿਟੀ ਕਾਲਜ ਬੇਨੜਾ ਤੋਂ ਸਿੱਧਾ ਪਾਰਟੀ ਵੱਲੋਂ ਰੱਖੇ ਗਏ ਸਨਮਾਨ ਸਮਾਗਮ ਵਿੱਚ ਪਹੁੰਚੇ। ਇਸ ਮੌਕੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁਲੀ, ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜੱਸੀ ਸੇਖੋਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਛਪਾਲ ਸਿੰਘ ਭੁੱਲਰਹੇੜੀ ਸਮੇਤ ਕਈ ਪ੍ਰਮੁੱਖ ਆਗੂ ਹਾਜ਼ਰ ਸਨ। ਸਮਾਗਮ ਤੋਂ ਬਾਅਦ ਸੁਖਵੀਰ ਸਿੰਘ ਸੁੱਖੀ ਦੀ ਅਗਵਾਈ ਹੇਠ ਸਮੂਹ ਨਵੇਂ ਚੁਣੇ ਕੌਂਸਲਰਾਂ ਅਤੇ ਵਰਕਰਾਂ ਦਾ ਵੱਡਾ ਕਾਫ਼ਲਾ ਸ਼ਹਿਰ ਵੱਲ ਰਵਾਨਾ ਹੋਇਆ। ਸੰਗਰੂਰ ਰੋਡ ਤੋਂ ਸ਼ਹਿਰ ਵਿੱਚ ਦਾਖਲ ਹੋ ਕੇ ਇਹ ਰੋਡ ਸ਼ੋਅ ਮੇਨ ਬਾਜ਼ਾਰ, ਲੋਹਾ ਬਾਜ਼ਾਰ ਅਤੇ ਰੇਲਵੇ ਰੋਡ ਤੋਂ ਹੁੰਦਾ ਹੋਇਆ ਕ੍ਰਾਂਤੀ ਚੌਕ ਵਿੱਚ ਸਮਾਪਤ ਹੋਇਆ, ਜਿੱਥੇ ਲੋਕਾਂ ਨੇ ਜੇਤੂਆਂ ਦਾ ਭਰਵਾਂ ਸਵਾਗਤ ਕੀਤਾ।

Advertisement
×